ਬਿਉਰੋ ਰਿਪੋਰਟ – ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐੱਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਮਾਮਲਿਆਂ ਵਿਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਗੈਂਗਸਟਰ ਲਾਰੈਂਸ ਦੇ 7 ਗੁਰਗਿਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪੁਲਿਸ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਕੋਲੋਂ 6 ਸੈਂਟੀਮੀਟਰ ਆਟੋਮੈਟਿਕ ਪਿਸਤੌਲ, 26 ਕਾਰਤੂਸ, ਚੋਰੀ ਦੀ ਕਾਰ, ਮੋਟਰਸਾਈਕਲ ਅਤੇ ਜੀਪੀਐਸ ਟਰੈਕਿੰਗ ਯੰਤਰ ਬਰਾਮਦ ਹੋਏ ਹਨ।
ਇਨ੍ਹਾਂ ਦੋਸ਼ੀਆਂ ਵਿਚੋਂ ਇਕ ਲੁਧਿਆਣਾ ਦਾ ਰਹਿਣ ਵਾਲਾ ਹੈ, ਜਿਸ ਦੀ ਪਛਾਣ ਸੁਜੀਤ ਕੁਮਾਰ ਉਰਫ਼ ਬੱਬੂ ਵਜੋਂ ਹੋਈ ਹੈ। ਸੁਜੀਤ ਕੁਮਾਰ ‘ਤੇ ਨਿਤਿਨ ਦੇ ਖਾਤੇ ‘ਚ ਪੈਸੇ ਜਮ੍ਹਾ ਕਰਵਾਉਣ ਦਾ ਦੋਸ਼ ਹੈ। ਨਿਤਿਨ ਨੇ ਬਾਬਾ ਸਿੱਦੀਕੀ ਦੀ ਰੇਕੀ ਕੀਤੀ ਸੀ।
ਪੁਲਿਸ ਸੂਤਰਾਂ ਮੁਤਾਬਕ ਸ਼ੂਟਰਾਂ ਨੇ ਹਰਿਆਣਾ ਦੇ ਸਾਬਕਾ ਵਿਧਾਇਕ ਦੇ ਭਤੀਜੇ ਸੁਨੀਲ ਪਹਿਲਵਾਨ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਇਸ ਦੇ ਲਈ ਸਾਰਿਆਂ ਨੇ ਉਸ ਦੀ ਰੇਕੀ ਵੀ ਕੀਤੀ ਸੀ।
ਇਹ ਵੀ ਪੜ੍ਹੋ – ਨਹੀਂ ਰੁਕ ਰਿਹਾ ਉਡਾਣਾਂ ’ਚ ਬੰਬ ਦੀਆਂ ਧਮਕੀਆਂ ਦਾ ਸਿਲਸਿਲਾ! ਅੱਜ ਫੇਰ 27 ਜਹਾਜ਼ਾਂ ਨੂੰ ਬੰਬ ਦੀ ਧਮਕੀ