‘ਦ ਖ਼ਾਲਸ ਬਿਊਰੋ :- ਹਰਿਆਣਾ ਦੀ ਬਰੋਦਾ ਜ਼ਿਮਨੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਜਨਨਾਇਕ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਭਾਜਪਾ ਜੇਜੇਪੀ ਉਮੀਦਵਾਰ ਨੂੰ ਇੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਇੰਦਰਾਜ ਨਰਵਾਲ ਨੇ ਜਿੱਤ ਪ੍ਰਾਪਤ ਕੀਤੀ ਹੈ। ਨਰਵਾਲ ਨੇ ਭਾਜਪਾ ਅਤੇ ਜੇਜੇਪੀ ਉਮੀਦਵਾਰ ਯੋਗੇਸ਼ਵਰ ਦੱਤ ਨੂੰ ਹਰਾਇਆ ਹੈ।
ਬਰੋਦਾ ਹਲਕਾ ਦੀ ਉਪ ਚੋਣ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਮੋਹਾਨਾ ਪਿੰਡ ਦੇ ਬੀ.ਆਈ.ਟੀ.ਐੱਸ. ਕਾਲਜ ਵਿਖੇ ਸਥਾਪਤ ਗਿਣਤੀ ਕੇਂਦਰ ਵਿਖੇ ਅੱਜ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਗਈ। ਬਰੋਦਾ ਜ਼ਿਮਨੀ ਚੋਣ ਵਿੱਚ ਭਾਜਪਾ-ਜੇਜੇਪੀ ਗੱਠਜੋੜ ਤੋਂ ਪਹਿਲਵਾਨ ਯੋਗੇਸ਼ਵਰ ਦੱਤ, ਕਾਂਗਰਸ ਤੋਂ ਇੰਦਰਜ ਨਰਵਾਲ, ਇਨੈਲੋ ਤੋਂ ਜੋਗਿੰਦਰ ਮਲਿਕ, ਲਸੂਪਾ ਤੋਂ ਰਾਜਕੁਮਾਰ ਸੈਣੀ ਸਮੇਤ 14 ਉਮੀਦਵਾਰ ਮੈਦਾਨ ਵਿੱਚ ਸਨ।