‘ਦ ਖ਼ਾਲਸ ਬਿਊਰੋ :- ਸ਼੍ਰੀਲੰਕਾ ਵਿੱਚ ਔਰਤਾਂ ਨੂੰ ਜਨਤਕ ਥਾਂਵਾਂ ‘ਤੇ ਬੁਰਕਾ ਪਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਸ਼੍ਰੀਲੰਕਾ ਨੇ ਕੌਮੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਇਹ ਫੈਸਲਾ ਲਿਆ ਹੈ। ਇਸ ਪਾਬੰਦੀ ਵਿੱਚ ਔਰਤਾਂ ਨੂੰ ਮੂੰਹ ਢੱਕਣ ਦੇ ਹੋਰ ਵੀ ਕਈ ਤਰੀਕੇ ਸ਼ਾਮਿਲ ਹਨ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪਾਬੰਦੀ ਨੂੰ ਜਲਦੀ ਹੀ ਅਮਲ ਵਿੱਚ ਲਿਆਂਦਾ ਜਾਵੇਗਾ। ਦੇਸ਼ ਦੇ ਪਬਲਿਕ ਸੁਰੱਖਿਆ ਮੰਤਰੀ ਸ਼ਰਤ ਵੀਰਸ਼ੇਖ਼ਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਿਲਸਿਲੇ ਵਿੱਚ ਕੈਬਨਿਟ ਦੇ ਇੱਕ ਹੁਕਮ ਉੱਪਰ ਦਸਤਖ਼ਤ ਕਰ ਦਿੱਤੇ ਹਨ, ਜਿਸ ਨੂੰ ਹੁਣ ਸੰਸਦ ਦੀ ਪ੍ਰਵਾਨਗੀ ਦੀ ਲੋੜ ਹੋਵੇਗੀ।
