Punjab

ਪੰਜਾਬ-ਚੰਡੀਗੜ੍ਹ ‘ਚ ਸਵੇਰੇ-ਸ਼ਾਮ ਵਧੀ ਠੰਡ, ਅੱਜ ਮੌਸਮ ਸਾਫ ਰਹੇਗਾ

ਦੀਵਾਲੀ ਤੋਂ ਪਹਿਲਾਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਹਲਕੀ ਠੰਢ ਵਧਣੀ ਸ਼ੁਰੂ ਹੋ ਗਈ ਹੈ। ਸੂਬੇ ‘ਚ ਮਾਨਸੂਨ ਦੇ ਹਟਣ ਤੋਂ ਬਾਅਦ ਕਾਫੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ। ਸ਼ਨੀਵਾਰ (ਅੱਜ) ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ।

ਹਾਲਾਂਕਿ ਸਵੇਰੇ ਅਤੇ ਸ਼ਾਮ ਨੂੰ ਥੋੜੀ ਠੰਡ ਹੋ ਸਕਦੀ ਹੈ, ਪਰ ਦੁਪਹਿਰ ਬਾਅਦ ਇਹ ਗਰਮ ਰਹੇਗੀ। ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਸਾਫ਼ ਰਹੇਗਾ। 24 ਤੋਂ ਬਾਅਦ ਮੌਸਮ ‘ਚ ਬਦਲਾਅ ਹੋਵੇਗਾ। ਇਸ ਤੋਂ ਬਾਅਦ ਠੰਡ ਵੀ ਵਧ ਜਾਵੇਗੀ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 37.09 ਡਿਗਰੀ ਦਰਜ ਕੀਤਾ ਗਿਆ ਹੈ। ਪਰਾਲੀ ਸਾੜਨ ਨਾਲ ਹਵਾ ਦੂਸ਼ਿਤ ਹੋਣ ਲੱਗੀ ਹੈ।

ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਦਰਜ ਕੀਤਾ ਗਿਆ ਤਾਪਮਾਨ

ਚੰਡੀਗੜ੍ਹ — ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 33.2 ਡਿਗਰੀ ਦਰਜ ਕੀਤਾ ਗਿਆ। ਅੱਜ ਮੌਸਮ ਸਾਫ਼ ਰਹੇਗਾ। ਤਾਪਮਾਨ 20.0 ਤੋਂ 33.0 ਡਿਗਰੀ ਦੇ ਵਿਚਕਾਰ ਰਹੇਗਾ।

ਅੰਮ੍ਰਿਤਸਰ – ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 32.06 ਡਿਗਰੀ ਦਰਜ ਕੀਤਾ ਗਿਆ। ਅੱਜ ਮੌਸਮ ਸਾਫ਼ ਰਹੇਗਾ। ਤਾਪਮਾਨ 19.0 ਤੋਂ 33.0 ਡਿਗਰੀ ਦੇ ਵਿਚਕਾਰ ਰਹੇਗਾ।

ਜਲੰਧਰ — ਸ਼ੁੱਕਰਵਾਰ ਸ਼ਾਮ ਨੂੰ ਤਾਪਮਾਨ 34.05 ਡਿਗਰੀ ਦਰਜ ਕੀਤਾ ਗਿਆ। ਅੱਜ ਮੌਸਮ ਸਾਫ਼ ਰਹੇਗਾ। ਤਾਪਮਾਨ 20 ਤੋਂ 33 ਡਿਗਰੀ ਦੇ ਵਿਚਕਾਰ ਰਹੇਗਾ।

ਪਟਿਆਲਾ — ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਦਰਜ ਕੀਤਾ ਗਿਆ। ਅੱਜ ਮੌਸਮ ਸਾਫ਼ ਰਹੇਗਾ। ਤਾਪਮਾਨ 20 ਤੋਂ 34 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾਵੇਗਾ।

ਮੋਹਾਲੀ — ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.8 ਡਿਗਰੀ ਦਰਜ ਕੀਤਾ ਗਿਆ। ਅੱਜ ਮੌਸਮ ਸਾਫ਼ ਰਹੇਗਾ। ਤਾਪਮਾਨ 20 ਡਿਗਰੀ ਤੋਂ 34 ਡਿਗਰੀ ਦੇ ਵਿਚਕਾਰ ਹੋ ਸਕਦਾ ਹੈ।

ਲੁਧਿਆਣਾ – ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.1 ਡਿਗਰੀ ਦਰਜ ਕੀਤਾ ਗਿਆ, ਅੱਜ ਮੌਸਮ ਸਾਫ ਰਹੇਗਾ। ਤਾਪਮਾਨ 19 ਤੋਂ 33 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾਵੇਗਾ।