ਪਟਿਆਲਾ ਵਿੱਚ ਨਬਾਲਿਗਾਂ ਵੱਲੋਂ ਸ਼ਰੇਆਮ ਸੜਕ ‘ਤੇ ਮੌਤ ਦਾ ਖੇਡ ਖੇਡਿਆ ਗਿਆ। ਟਰੈਫਿਕ ਨਿਯਮਾਂ ਦੀਆਂ ਧੱਜੀਆਂ ਦਾ ਵੀਡੀਓ ਹੋਸ਼ ਉਡਾਉਣ ਵਾਲਾ ਹੈ। ਪਟਿਆਲਾ ਦੀਆਂ ਸੜਕਾਂ ਉੱਤੇ ਗਲਤ ਢੰਗ ਨਾਲ ਗੱਡੀ ਚਲਾਉਂਦੇ ਨਾਬਾਲਿਗ ਰਸਤੇ ਵਿੱਚ ਕਈ ਗੱਡੀਆਂ ਨੂੰ ਟੱਕਰ ਮਾਰ ਦੇ ਰਹੇ। ਕਾਫੀ ਦੇਰ ਤੱਕ ਲੋਕਾਂ ਅਤੇ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਫੜ ਲਿਆ ਗਿਆ ਅਤੇ ਫਿਰ ਉਨ੍ਹਾਂ ਨਾਲ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਇਹ ਕੁੱਲ ਤਿੰਨ ਲੋਕ ਸਨ ਪਰ ਪੁਲਿਸ ਵੱਲੋਂ ਦੋ ਨੂੰ ਹੀ ਕਾਬੂ ਕੀਤਾ ਗਿਆ ਹੈ। ਇਹ ਨੌਜਵਾਨ ਨਬਾਲਿਗ ਸਨ, ਜੋ ਕਾਨੂੰਨ ਮੁਤਾਬਕ ਗੱਡੀ ਨਹੀਂ ਚਲਾ ਸਕਦੇ। ਉਨ੍ਹਾਂ ਵੱਲੋਂ ਇੰਨੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਈ ਕਿ ਰਸਤੇ ਵਿੱਚ ਕਈ ਵਾਹਨਾਂ ਨੂੰ ਟੱਕਰ ਮਾਰੀ ਗਈ ਹੈ।
ਜਿਹੜੀ ਕਾਰ ਦੀ ਵਾਇਰਲ ਸਾਹਮਣੇ ਆਈ ਹੈ ਉਸ ਵਿੱਚ ਕੁਝ ਨੌਜਵਾਨ ਕਾਰ ਦਾ ਪਿੱਛਾ ਕਰ ਰਹੇ ਹਨ। ਵੀਡੀਓ ਵਿੱਚ ਸਾਫ ਦਿਖ ਰਿਹਾ ਹੈ ਕਿ ਕਿਵੇਂ ਖਤਰਨਾਕ ਤਰੀਕੇ ਨਾਲ ਉਹ ਕਾਰ ਨੂੰ ਭੱਜਾ ਰਹੇ ਸੀ। ਕਾਰ ਦਾ ਪਿੱਛਾ ਕਰ ਰਹੇ ਨੌਜਵਾਨ ਲੋਕਾਂ ਨੂੰ ਚੀਕ ਚੀਕ ਕੇ ਪਿੱਛੇ ਹਟਣ ਦੀ ਬੇਨਤੀ ਕਰ ਰਹੇ ਸਨ ਤਾਂਕੀ ਉਨ੍ਹਾਂ ਦਾ ਜਾਨ ਨੂੰ ਖਤਰਾ ਨਾ ਹੋਵੇ। ਵੀਡੀਓ ਵਿੱਚ ਇਹ ਅਵਾਜ਼ਾਂ ਸਾਫ ਸੁਣੀਆਂ ਜਾ ਸਕਦੀਆਂ ਹਨ। ਪਿੱਛਾ ਕਰ ਰਹੇ ਨੌਜਵਾਨ ਨੇ ਦੱਸਿਆ ਕਿ ਗੱਡੀ ਚੱਲਾ ਰਹੇ ਨਾਬਾਲਿਗਾਂ ਨੇ ਕਈਆਂ ਨੂੰ ਟੱਕਰ ਮਾਰੀ
ਇਹ ਵੀਡੀਓ ਪਟਿਆਲਾ ਦਾ ਪੁਰਾਣੇ ਬੱਸ ਅੱਡੇ ਦੀ ਦੱਸੀ ਜਾ ਰਹੀ ਹੈ। ਇਨ੍ਹਾਂ ਵੱਲੋਂ ਰਾਜਪੁਰਾ ਰੋਡ ਤੱਕ ਖਤਰਨਾਕ ਤਰੀਕੇ ਨਾਲ ਗੱਡੀ ਚਲਾਈ ਗਈ ਹੈ। ਇਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਫੜ ਕੇ ਰੱਜ ਕੇ ਕੁਟਾਪਾ ਚਾੜਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਮੌਕੇ ‘ਤੇ ਪੁੱਜ ਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ – ਅੰਮ੍ਰਿਤਸਰ ਪੁਲਿਸ ਨੇ ਵੱਡੇ ਤਸਕਰ ਨੂੰ ਕੀਤਾ ਗ੍ਰਿਫਤਾਰ, ਲਿਆ ਰਿਹਾ ਸੀ ਹੈਰੋਇਨ