ਬਿਉਰੋ ਰਿਪੋਰਟ – ਬ੍ਰਿਟੇਨ,ਕੈਨੇਡਾ ਤੋ ਬਾਅਦ ਨਿਊਜ਼ੀਲੈਂਡ (NEWZEALAND) ਪੰਜਾਬੀਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ ,ਮਰਦਮਸ਼ੁਾਰੀ ਦੇ ਤਾਜ਼ਾ ਅੰਕੜਿਆਂ ਨੇ ਇਸ ‘ਤੇ ਮੋਹਰ ਲਾ ਦਿੱਤੀ ਹੈ । ਪਹਿਲੇ ਦੌਰ ਦੇ ਆਏ ਅੰਕੜਿਆਂ ਨਾਲ ਭਾਰਤੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ ।
ਨਿਊਜ਼ੀਲੈਂਡ ਵਿੱਚ ਵਸਦੇ ਭਾਰਤੀ ਹੁਣ ਤੀਜੇ ਨੰਬਰ ‘ਤੇ ਪਹੁੰਚ ਗਏ ਹਨ । ਇੰਨਾਂ ਦੀ ਗਿਣਤੀ 5.8 ਫੀਸਦੀ ਯਾਨੀ 2,92,092 ਹੈ । ਜਦਕਿ ਪਹਿਲੀ ਥਾਂ ‘ਤੇ ਯੂਰਪੀਅਨ ਲੋਕ 62.1 ਫ਼ੀਸਦ ਜਿੰਨਾਂ ਦੀ ਗਿਣਤੀ 30,99,858 ਹੈ । ਤੀਜੇ ਨੰਬਰ ‘ਤੇ ਮੂਲ ਨਿਵਾਸੀ ਮਾਓਰੀ ਲੋਕ 17.8 ਫ਼ੀਸਦੀ ਹਨ,ਇੰਨਾਂ ਦੀ 8,87,493 ਅਬਾਦੀ ਹੈ ।
ਨਿਊਜ਼ੀਲੈਂਡ ਵਿੱਚ ਪੰਜਾਬੀ ਭਾਸ਼ਾ ਪਹਿਲੀਆਂ 10 ਜ਼ਿਆਦਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਆ ਗਈ ਹੈ। ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਿੱਚ 45.1 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 9ਵੇਂ ਨੰਬਰ ਉੱਤੇ ਹੈ। ਉਧਰ ਦੂਜੇ ਪਾਸੇ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ 5ਵੇਂ ਨੰਬਰ ਉੱਤੇ ਹੈ।