The Khalas Tv Blog Punjab ਮੋਗਾ ‘ਚ ਫਿਰ ਖ਼ਾਲਿਸਤਾਨੀ ਝੰਡਾ ਝੁਲਾਇਆ, ਪੁਲਿਸ ਨੂੰ ਪਈਆਂ ਭਾਜੜਾਂ
Punjab

ਮੋਗਾ ‘ਚ ਫਿਰ ਖ਼ਾਲਿਸਤਾਨੀ ਝੰਡਾ ਝੁਲਾਇਆ, ਪੁਲਿਸ ਨੂੰ ਪਈਆਂ ਭਾਜੜਾਂ

‘ਦ ਖ਼ਾਲਸ ਬਿਊਰੋ :- ਅੱਜ ਸਵੇਰੇ ਫਿਰ ਤੋਂ ਮੋਗਾ ਵਿੱਚ ਮੁੜ ਖ਼ਾਲਿਸਤਾਨੀ ਝੰਡਾ ਨਜ਼ਰ ਆਇਆ ਹੈ। ਮੋਗਾ ਦੇ ਬਾਘਾਪੁਰਾਨਾ ਤਹਿਸੀਲ ਕੰਪਲੈਕਸ ‘ਚ ਇਹ ਝੰਡਾ ਲਗਾਇਆ ਗਿਆ ਸੀ। ਇਸ ਝੰਡੇ ਨੂੰ ਗਰਾਊਂਡ ਫਲੋਰ ‘ਤੇ ਪਾਰਕਿੰਗ ਵਿੱਚ ਲਹਿਰਾਇਆ ਗਿਆ ਸੀ ਅਤੇ ਝੰਡੇ ਦੇ ਉੱਤੇ ਖ਼ਾਲਿਸਤਾਨ ਲਿਖਿਆ ਹੋਇਆ ਸੀ।

ਪ੍ਰਸ਼ਾਸਨ ਨੇ ਇਸ ਝੰਡੇ ਨੂੰ ਤੁਰੰਤ ਹਟਵਾ ਦਿੱਤਾ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ 14 ਅਗਸਤ ਨੂੰ ਡੀਸੀ ਕੰਪਲੈਕਸ ‘ਚ ਝੰਡਾ ਲਹਿਰਾਇਆ ਗਿਆ ਸੀ ਅਤੇ ਹੁਣ ਤੱਕ ਤਿੰਨ ਲੋਕਾਂ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਮੋਗਾ ਵਿੱਚ ਇਸ ਤੋਂ ਪਹਿਲਾਂ ਵੀ ਦੋ ਵਾਰ ਇਹ ਘਟਨਾ ਵਾਪਰ ਚੁੱਕੀ ਹੈ।

‘ਸਿੱਖਸ ਫਾਰ ਜਿਸਟਿਸ’ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਰੈਫਰੈਂਡਮ-2020 ਦੀ ਵੋਟਿੰਗ ਕਰਵਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਸ ਲਈ ਪੰਨੂੰ ਵੱਲੋਂ ਕਦੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਅਤੇ ਕਦੇ ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਸਿੱਖ ਨੌਜਵਾਨਾਂ ਨੂੰ ਡਾਲਰਾਂ ਦੇ ਲਾਲਚ ਦਿੱਤੇ ਜਾ ਰਹੇ ਹਨ।

Exit mobile version