International

ਅਸਮਾਨ ‘ਚ ਟਕਰਾਏ 2 ਹੈਲੀਕਾਪਟਰ, 10 ਮੌਤਾਂ, Video ਵਾਇਰਲ

ਮਲੇਸ਼ੀਆ ਦੀ ਜਲ ਸੈਨਾ ਦੇ ਦੋ ਹੈਲੀਕਾਪਟਰ ਹਵਾ ਵਿਚ (Malaysia Military Helicopters Crash)  ਟਕਰਾ ਗਏ। ਇਸ ਹਾਦਸੇ ‘ਚ 10 ਚਾਲਕ ਦਲਾਂ ਦੀ ਮੌਤ ਹੋ ਗਈ ਹੈ।  ਮਲੇਸ਼ੀਆ ਦੀ ਜਲ ਸੈਨਾ ਨੇ ਕਿਹਾ ਕਿ ਇਹ ਹਾਦਸਾ ਰਾਇਲ ਮਲੇਸ਼ੀਅਨ ਨੇਵੀ ਪਰੇਡ ਦੀ ਰਿਹਰਸਲ ਦੌਰਾਨ ਹੋਇਆ ਹੈ। ਇਸ ਵਿੱਚ ਕੁੱਲ ਦਸ ਕਰੂ ਮੈਂਬਰ ਸਨ, ਮੁੱਢਲੀ ਜਾਣਕਾਰੀ ਅਨੁਸਾਰ ਕੋਈ ਵੀ ਨਹੀਂ ਬਚਿਆ।

ਇਹ ਘਟਨਾ ਉਦੋਂ ਵਾਪਰੀ ਜਦੋਂ ਮਲੇਸ਼ੀਆ ਦੀ ਰਾਇਲ ਮਲੇਸ਼ੀਅਨ ਨੇਵੀ ਦੇ ਸਾਲਾਨਾ ਸਮਾਰੋਹ ਦੀ ਰਿਹਰਸਲ ਚੱਲ ਰਹੀ ਸੀ। ਇਹ ਰਾਇਲ ਮਲੇਸ਼ੀਅਨ ਨੇਵੀ (RMN) ਬੇਸ ‘ਤੇ ਹੋਇਆ, ਜਿੱਥੇ ਆਉਣ ਵਾਲੇ ਤਿਉਹਾਰਾਂ ਦੇ ਪ੍ਰੋਗਰਾਮ ਲਈ ਰਿਹਰਸਲ ਚੱਲ ਰਹੀ ਸੀ। ਇਕ ਬੁਲਾਰੇ ਨੇ ਨਿਊ ਸਟ੍ਰੇਟਸ ਟਾਈਮਜ਼ ਨੂੰ ਦੱਸਿਆ ਕਿ ਫਾਇਰਫਾਈਟਰ ਇਸ ਸਮੇਂ ਪੀੜਤਾਂ ਨੂੰ ਕੱਢਣ ਦੀ ਪ੍ਰਕਿਰਿਆ ਵਿਚ ਹਨ।

ਨੇਵੀ ਨੇ ਇੱਕ ਬਿਆਨ ਵਿੱਚ ਕਿਹਾ, “ਸਾਰੇ ਸਵਾਰਾਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਉਨ੍ਹਾਂ ਨੂੰ ਪਛਾਣ ਲਈ ਲੁਮਟ ਆਰਮੀ ਬੇਸ ਹਸਪਤਾਲ ਲਿਜਾਇਆ ਗਿਆ ਹੈ।” ਸਥਾਨਕ ਮੀਡੀਆ ਵਿੱਚ ਪ੍ਰਕਾਸ਼ਿਤ ਫੁਟੇਜ ਦੇ ਅਨੁਸਾਰ, ਦੋਵੇਂ ਹੈਲੀਕਾਪਟਰ ਜ਼ਮੀਨ ‘ਤੇ ਡਿੱਗਣ ਤੋਂ ਪਹਿਲਾਂ ਇੱਕ ਹੈਲੀਕਾਪਟਰ ਨੇ ਦੂਜੇ ਦੇ ਰੋਟਰ ਨੂੰ ਕੱਟ ਦਿੱਤਾ। ਹੈਲੀਕਾਪਟਰਾਂ ਵਿੱਚੋਂ ਇੱਕ HOM M503-3, ਜਿਸ ਵਿੱਚ ਸੱਤ ਲੋਕ ਸਵਾਰ ਸਨ, ਇੱਕ ਰਨਿੰਗ ਟਰੈਕ ‘ਤੇ ਹਾਦਸਾਗ੍ਰਸਤ ਹੋ ਗਿਆ।

ਜਦਕਿ ਦੂਜਾ Fennec M502-6, ਬਾਕੀ ਤਿੰਨ ਪੀੜਤਾਂ ਨਾਲ ਨੇੜੇ ਦੇ ਇੱਕ ਸਵੀਮਿੰਗ ਪੂਲ ਵਿੱਚ ਹਾਦਸਾਗ੍ਰਸਤ ਹੋ ਗਿਆ। ਰਾਜ ਦੇ ਅੱਗ ਅਤੇ ਬਚਾਅ ਵਿਭਾਗ ਨੇ ਕਿਹਾ ਕਿ ਉਸ ਨੂੰ ਘਟਨਾ ਬਾਰੇ ਸਥਾਨਕ ਸਮੇਂ ਅਨੁਸਾਰ 09:50 (02:10 BST) ‘ਤੇ ਸੂਚਿਤ ਕੀਤਾ ਗਿਆ ਸੀ। ਦੇਸ਼ ਦੀ ਜਲ ਸੈਨਾ ਨੇ ਕਿਹਾ ਕਿ ਘਟਨਾ ਦੀ ਜਾਂਚ ਲਈ ਜਾਂਚ ਪੈਨਲ ਦਾ ਗਠਨ ਕੀਤਾ ਜਾ ਰਿਹਾ ਹੈ।

ਹੈਲੀਕਾਪਟਰ ਦੀ ਟੱਕਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਮਲੇਸ਼ੀਅਨ ਫ੍ਰੀ ਪ੍ਰੈੱਸ ਦੀ ਰਿਪੋਰਟ ਮੁਤਾਬਕ ਜਲ ਸੈਨਾ ਦੀ 90ਵੀਂ ਵਰ੍ਹੇਗੰਢ ਦੀ ਪਰੇਡ ਲਈ ਰਿਹਰਸਲ ਚੱਲ ਰਹੀ ਸੀ। ਫਿਰ HOM (M503-3) ਹੈਲੀਕਾਪਟਰ ਫੇਨੇਕ ਹੈਲੀਕਾਪਟਰ ਦੇ ਰੋਟਰ ਨਾਲ ਟਕਰਾ ਗਿਆ। ਇਸ ਤੋਂ ਬਾਅਦ ਦੋਵੇਂ ਹਾਦਸਾਗ੍ਰਸਤ ਹੋ ਗਏ। ਮਲੇਸ਼ੀਅਨ ਨੇਵੀ ਨੇ ਕਿਹਾ ਕਿ ਉਨ੍ਹਾਂ ਦੀ ਇਕ ਟੀਮ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।