ਕਾਂਗਰਸ MP ਅਧੀਰ ਰੰਜਨ ਚੌਧਰੀ ਨੇ ਦ੍ਰੌਪਦੀ ਮੁਰਮੂ ਨੂੰ ਰਾਸ਼ਟਰਪਤਨੀ ਕਿਹਾ, ਜਿਸ ਤੋਂ ਬਾਅਦ ਬੀਜੇਪੀ ਨੇ ਸੋਨੀਆ ਗਾਂਧੀ ਨੂੰ ਮੁਆਫੀ ਮੰਗਣ ਲਈ ਕਿਹਾ
‘ਦ ਖ਼ਾਲਸ ਬਿਊਰੋ :- ED ਵੱਲੋਂ National Herald ਕੇਸ ਵਿੱਚ ਸੋਨੀਆ ਗਾਂਧੀ ਤੋਂ ਹੁਣ ਤੱਕ 2 ਵਾਰ ਪੁੱਛ-ਗਿੱਛ ਹੋ ਚੁੱਕੀ ਹੈ। ਬੁੱਧਵਾਰ ਨੂੰ ਦੂਜੀ ਵਾਰ ED ਨੇ ਉਨ੍ਹਾਂ ਤੋਂ ਸਵਾਲ ਜਵਾਬ ਕੀਤੇ। ਜਦੋਂ ਵੀਰਵਾਰ ਸੋਨੀਆ ਗਾਂਧੀ ਲੋਕ ਸਭਾ ਵਿੱਚ ਪਹੁੰਚੀ ਤਾਂ ਉਨ੍ਹਾਂ ਦੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨਾਲ ਤਿੱਖੀ ਬਹਿਸ ਹੋ ਗਈ। ਇਸ ਦੌਰਾਨ ਸੋਨੀਆ ਗਾਂਧੀ ਨੇ ਸ੍ਰਮਿਤੀ ਇਰਾਨੀ ਨੂੰ ਕਿਹਾ ਕਿ ‘Don’t talk to me’ ਤਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਨੀਆ ਨੂੰ ਪਲਟਵਾਰ ਕਰਦੇ ਹੋਏ ਕਿਹਾ ਕਿ ਤੁਸੀਂ ਸਾਨੂੰ ਧਮ ਕਾਉਣ ਦੀ ਕੋਸ਼ਿਸ਼ ਕਰ ਰਹੇ ਹੋ।
ਇਸ ਮਾਮਲੇ ਵਿੱਚ ਸੋਨੀਆ ‘ਤੇ ਸਮ੍ਰਿਤੀ ਆਹਮੋ-ਸਾਹਮਣੇ ਹੋਏ
ਦਰਅਸਲ, ਕਾਂਗਰਸ ਦੇ ਐੱਮਪੀ ਅਧੀਰ ਰੰਜਨ ਚੌਧਰੀ ਵੱਲੋਂ ਦ੍ਰੌਪਦੀ ਮੁਰਮੂ ਨੂੰ ਰਾਸ਼ਟਰਪਤਨੀ ਕਿਹਾ ਸੀ, ਜਿਸ ‘ਤੇ ਬੀਜੇਪੀ ਦੀ ਮਹਿਲਾ ਮੈਂਬਰ ਪਾਰਲੀਮੈਂਟਾਂ ਨੇ ਅਧੀਰ ਰੰਜਨ ਤੋਂ ਮੁਆਫੀ ਦੀ ਮੰਗ ਕੀਤੀ ਅਤੇ ਸੋਨੀਆ ਗਾਂਧੀ ਨੂੰ ਵੀ ਘੇਰ ਲਿਆ। ਸੋਨੀਆ ਗਾਂਧੀ ਦੇ ਖਿਲਾਫ਼ ਬੀਜੇਪੀ ਮੈਂਬਰਾਂ ਨੇ ਪੋਸਟਰ ਲੈ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੈਂਬਰ ਪਾਰਲੀਮੈਂਟ ਰਮਾ ਦੇਵੀ ਜਦੋਂ ਅਧੀਰ ਰੰਜਨ ਚੌਧਰੀ ਦੇ ਬਿਆਨ ਨੂੰ ਲੈ ਕੇ ਸੋਨੀਆ ਗਾਂਧੀ ਕੋਲ ਪਹੁੰਚੀ ਤਾਂ ਸੋਨੀਆ ਗਾਂਧੀ ਨੇ ਕਿਹਾ ਕਿ ਮੇਰਾ ਨਾਂ ਕਿਉਂ ਲਿਆ ਜਾ ਰਿਹਾ ਹੈ।
ਅਧੀਰ ਰੰਜਨ ਨੇ ਕਿਹਾ ਹੈ ਕਿ ਗਲਤੀ ਨਾਲ ਉਨ੍ਹਾਂ ਦੀ ਜ਼ਬਾਨ ਫਿਸਲ ਗਈ। ਨਜ਼ਦੀਕ ਬੈਠੀ ਕੈਬਨਿਟ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਮੈਡਮ ਮੈਂ ਤੁਹਾਡੀ ਮਦਦ ਕਰ ਸਕਦੀ ਹਾਂ ਤਾਂ ਸੋਨੀਆ ਨੇ ਪਲਟ ਕੇ ਕਿਹਾ ‘Don’t Talk to me’, ਜਿਸ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਲ ਜ਼ਾਮ ਲਗਾਇਆ ਕਿ ਸੋਨੀਆ ਨੇ ਬੀਜੇਪੀ ਦੇ ਮੈਂਬਰਾਂ ਨੂੰ ਧਮਕਾਇਆ ਹੈ। ਸਮ੍ਰਿਤੀ ਇਰਾਨੀ ਨੇ ਫਿਰ ਪਲਟਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਗਰੀਬ ਆਦਿਵਾਸੀਆਂ ਦੀ ਵਿਰੋਧੀ ਹੈ।
ਆਪਣੀ ਗਲਤੀ ‘ਤੇ ਮੁਆਫੀ ਮੰਗਣ ਦੀ ਥਾਂ ਕਾਂਗਰਸ ਅੱਖ ਵਿਖਾ ਰਹੀ ਹੈ। ਇਰਾਨੀ ਨੇ ਕਿਹਾ ਕਿ ਸੋਨੀਆ ਨੂੰ ਕਾਂਗਰਸ ਵੱਲੋਂ ਮੁਆਫੀ ਮੰਗਣੀ ਚਾਹੀਦੀ ਹੈ। ਕਾਂਗਰਸ ਨੇ ਹਰ ਭਾਰਤੀ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦ੍ਰੌਪਦੀ ਮੁਰਮੂ NDA ਵੱਲੋਂ ਰਾਸ਼ਟਰਪਤੀ ਉਮੀਦਵਾਰ ਨਾਮਜ਼ਦ ਹੋਈ ਸੀ ਤਾਂ ਉਦੋਂ ਤੋਂ ਹੀ ਕਾਂਗਰਸ ਉਨ੍ਹਾਂ ਨੂੰ ਕਦੇ ਕਠਪੁਤਲੀ, ਅਸ਼ੁੱਭ ਅਤੇ ਅਮੰਗਲ ਕਹਿ ਕੇ ਬੁਲਾ ਰਹੀ ਹੈ।
ਅਧੀਰ ਰੰਜਨ ਚੌਧਰੀ ਦਾ ਵਿਵਾਦਿਤ ਬਿਆਨ
ਅਧੀਰ ਰੰਜਨ ਚੌਧਰੀ ਬੁੱਧਵਾਰ ਨੂੰ ਰਾਸ਼ਟਰਪਤੀ ਭਵਨ ਜਾ ਰਹੇ ਸਨ। ਮੀਡੀਆ ਨੇ ਜਦੋਂ ਉਨ੍ਹਾਂ ਨੂੰ ਕੋਈ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਾਣ ਨਹੀਂ ਦਿੱਤਾ ਗਿਆ ਤਾਂ ਅੱਜ ਵੀ ਜਾਣ ਦੀ ਕੋਸ਼ਿਸ਼ ਕਰਾਂਗੇ ‘ਹਿੰਦੂਸਤਾਰ ਦੀ ਰਾਸ਼ਟਰਪਤਨੀ ਸਭ ਦੇ ਲਈ ਹੈ,ਸਾਡੇ ਲਈ ਕਿਉਂ ਨਹੀਂ’।
ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਬੀਜੇਪੀ ਦੇ ਹੰਗਾਮੇ ਤੋਂ ਬਾਅਦ ਸਫਾਈ ਦਿੰਦੇ ਹੋਏ ਕਿਹਾ ਕਿ ‘ਮੈਂ ਗਲਤੀ ਨਾਲ ਦ੍ਰੌਪਦੀ ਮੁਰਮੂ ਨੂੰ ਰਾਸ਼ਟਰਪਤਨੀ ਕਹਿ ਦਿੱਤਾ ਸੀ। ਬੀਜੇਪੀ ਤਿਲ ਦਾ ਤਾੜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਤੋਂ ਮਿਲਣ ਦਾ ਸਮਾਂ ਮੰਗਿਆ ਹੈ। ਉਨ੍ਹਾਂ ਨੇ ਕਿਹਾ ਮੈਂ ਰਾਸ਼ਟਰਪਤੀ ਤੋਂ ਮੁਆਫੀ ਮੰਗਾਂਗਾ ਪਾਖੰਡੀਆਂ ਤੋਂ ਨਹੀਂ’।