Punjab

ਕੋਟਕਪੂਰਾ ਗੋਲੀਕਾਂਡ ਸਬੰਧੀ ਫਰੀਦਕੋਟ ਅਦਾਲਤ ਨੇ ਹਾਈਕੋਰਟ ਤੋਂ ਪੁੱਛਿਆ ਅਹਿਮ ਸਵਾਲ

ਕੋਟਕਪੂਰਾ ਗੋਲੀਕਾਂਡ (Kotakpura Goli Kaand) ਮਾਮਲੇ ਵਿੱਚ ਵਿੱਚ ਫਰੀਦਕੋਟ ਅਦਾਲਤ (Faridkot Court) ਨੇ ਹਾਈਕੋਰਟ (Highcourt) ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਪੁੱਛਿਆ ਹੈ ਕੀ ਕੋਟਕਪੂਰਾ ਗੋਲੀਕਾਂਡ ਵੀ ਚੰਡੀਗੜ੍ਹ ਟਰਾਂਸਫਰ ਹੋਵੇਗਾ ਕੀ ਨਹੀਂ? ਕਿਉਂਕਿ ਬਹਿਬਲਕਲਾਂ ਗੋਲੀਕਾਂਡ ਦੇ ਨਾਲ ਇਹ ਜੁੜਿਆ ਹੋਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਹਾਈਕੋਰਟ ਨੇ ਬਹਿਬਲ ਗੋਲੀ ਕਾਂਡ ਕੇਸ ਚੰਡੀਗੜ੍ਹ ਅਦਾਲਤ ‘ਚ ਟਰਾਂਸਫਰ ਕੀਤਾ ਹੈ। ਇਸ ਸਬੰਧੀ ਹਾਈਕੋਰਟ ਵੱਲੋਂ ਕੇਸ ਨੂੰ ਟਰਾਂਸਫਰ ਕਰਨ ਦੀਆਂ ਹਿਦਾਇਤਾਂ ਵੀ ਜਾਰੀ ਕੀਤੀਆਂ ਸਨ। ਬਹਿਬਲ ਕਲਾਂ ਕੇਸ ਨੂੰ ਟਰਾਂਸਫਰ ਕਰਨ ਲਈ 31 ਮਈ ਨੂੰ ਹਾਈਕੋਰਟ ਨੇ ਨਿਰਦੇਸ਼ ਦਿੱਤੇ ਸਨ। ਤਤਕਾਲੀ ਐਸਐਸਪੀ ਚਰਨਜੀਤ ਸ਼ਰਮਾ ਦੀ ਅਪੀਲ ‘ਤੇ ਇਹ ਕੇਸ ਫਰੀਦਕੋਟ ਤੋਂ ਚੰਡੀਗੜ੍ਹ ਅਦਾਲਤ ‘ਚ ਤਬਦੀਲ ਕੀਤਾ ਗਿਆ ਸੀ।

14 ਅਕਤੂਬਰ 2015 ਨੂੰ ਕੋਟਕਪੂਰਾ ‘ਚ ਸ਼ਾਂਤਮਈ ਸਿੱਖ ਪ੍ਰਦਰਸ਼ਨੀਕਾਰੀ ‘ਤੇ ਪੁਲਿਸ ਨੇ ਐਕਸ਼ਨ ਲਿਆ ਸੀ। ਜਦਕਿ ਬਹਿਬਲ ਕਲਾਂ ਵਿੱਚ ਗੋਲੀ ਲੱਗਣ ਕਾਰਨ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਸ਼ੁਰੂਆਤ ਵਿੱਚ ਹਾਈਕੋਰਟ ਨੇ ਆਦੇਸ਼ ਜਾਰੀ ਕੀਤੇ ਸੀ ਕਿ ਇਹ ਦੋਵੇਂ ਕੇਸ ਬਰਾਬਰ ਚੱਲਣਗੇ ਪਰ ਚਰਨਜੀਤ ਸ਼ਰਮਾ ਵੱਲੋਂ ਹਾਈਕੋਰਟ ਤੋਂ ਇਹ ਮਾਮਲਾ ਪੰਜਾਬ ਤੋਂ ਬਾਹਰ ਚਲਾਉਣ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਬਹਿਬਲ ਕਲਾਂ ਕੇਸ ਹਾਈਕੋਰਟ ‘ਚ ਚਲਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਕੇਸ ਦੀ ਚੰਡੀਗੜ੍ਹ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋ ਚੁੱਕੀ ਹੈ। ਇਸੇ ਲਈ ਹੁਣ ਫਰੀਦਕੋਟ ਦੀ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਤੋਂ ਪਹਿਲਾਂ ਹਾਈਕੋਰਟ ਨੂੰ ਕੋਟਕਪੂਰਾ ਗੋਲੀਕਾਂਡ ਵੀ ਪੰਜਾਬ ਵਿੱਚ ਟ੍ਰਾਂਸਫਰ ਕਰਨ ਬਾਰੇ ਅਦਾਲਤ ਦਾ ਰੁੱਖ ਪੁੱਛਿਆ ਹੈ।

ਇਹ ਵੀ ਪੜ੍ਹੋ –  ਘਰੇਲੂ ਵਿਵਾਦ ਨੇ ਇਕ ਹੋਰ ਘਰ ਕੀਤਾ ਬਰਬਾਦ, ਪਤੀ ਪਹੁੰਚਿਆ ਸਲਾਖਾਂ ਪਿੱਛੇ