ਹਿਮਾਚਲ ਪ੍ਰਦੇਸ਼ (Himachal Pradesh) ‘ਚ ਸਵਿਫਟ ਕਾਰ ‘ਚ ਸਵਾਰ ਨੌਜਵਾਨਾਂ ਨੇ ਇਕ ਵਿਦਿਆਰਥਣ ਨੂੰ ਮੰਡੀ-ਪਠਾਨਕੋਟ ਨੈਸ਼ਨਲ ਹਾਈਵੇ (Mandi Pathankot National Highway) ‘ਤੇ 20-30 ਮੀਟਰ ਤੱਕ ਘਸੀਟਿਆ। ਵਿਦਿਆਰਥੀ ਬੈਗ ਸਮੇਤ ਸੜਕ ਕਿਨਾਰੇ ਖੜ੍ਹੀ ਸੀ। ਨੌਜਵਾਨ ਉਸ ਦੇ ਬੈਗ ਨੂੰ ਝਪੱਟਾ ਮਾਰ ਕੇ ਲੈ ਗਏ।, ਬੈਗ ਨੂੰ ਝਪਟਣ ਕੋਂ ਬਾਅਦ ਉਹ ਵਿਦਿਆਰਥਣ ਨੂੰ ਧੱਕਾ ਦੇ ਕੇ ਰਸਤੇ ਵਿੱਚ ਸੁੱਟ ਗਏ। ਇਸ ਸਬੰਧੀ ਦੋ ਵੀਡੀਓਜ਼ ਵੀ ਵਾਇਰਲ ਹੋ ਰਹੇ ਹਨ। ਪੁਲਿਸ ਨੇ ਪੰਜਾਬ ਦੇ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ ਬੀਤੇ ਦਿਨ ਮੰਡੀ ਦੇ ਜੋਗਿੰਦਰਨਗਰ ਵਿੱਚ ਨੇਹਾ ਨਾਂ ਦੀ ਵਿਦਿਆਰਥਣ ਕਾਲਜ ਤੋਂ ਫੀਸ ਭਰ ਕੇ ਘਰ ਪਰਤ ਰਹੀ ਸੀ। ਉਹ ਦੁਪਹਿਰ 3 ਵਜੇ ਏਹਜੂ ਬਾਜ਼ਾਰ ‘ਚ ਸੜਕ ਕਿਨਾਰੇ ਖੜ੍ਹੀ ਸੀ। ਇਸ ਦੌਰਾਨ ਗੱਡੀ ਨੰਬਰ UP14CB0124 ਵਿੱਚ ਸਵਾਰ ਨੌਜਵਾਨਾਂ ਨੇ ਨੇਹਾ ਦੇ ਹੱਥੋਂ ਬੈਗ ਖੋਹ ਲਿਆ। ਪਰ ਉਸ ਦੇ ਗਲੇ ਵਿੱਚ ਬੈਗ ਲਟਕਿਆ ਹੋਇਆ ਸੀ। ਇਸ ਕਾਰਨ ਮੁਲਜ਼ਮ ਵਿਦਿਆਰਥੀ ਨੂੰ ਕਾਰ ਸਮੇਤ ਘਸੀਟ ਕੇ ਲੈ ਗਏ।
ਇਸ ਦੀ ਜਾਣਕਾਰੀ ਜਦੋਂ ਪੁਲਿਸ ਨੂੰ ਮਿਲੀ ਤਾਂ ਤੁਰੰਤ ਕਾਰਵਾਈ ਕਰਦੇ ਹੋਏ ਨਾਕਾਬੰਦੀ ਕੀਤੀ ਗਈ, ਜਿਸ ਤੋਂ ਬਾਅਦ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਮੁਕਤਸਰ ਸਾਹਿਬ ਪੰਜਾਬ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਤਿੰਨਾਂ ਦੀ ਉਮਰ 20 ਤੋਂ 22 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਵਿਦਿਆਰਥਣ ਤੋਂ ਬੈਗ ਖੋਹਣ ਤੋਂ ਬਾਅਦ ਇਨ੍ਹਾਂ ਨੇ ਤਿੰਨ ਹੋਰ ਗੱਡੀਆਂ ਨੂੰ ਟੱਕਰ ਮਾਰੀ ਸੀ, ਜਿਸ ਤੋਂ ਬਾਅਦ ਇਨ੍ਹਾਂ ਵੱਲੋਂ ਆਪਣੀ ਗੱਡੀ ਦਾ ਨੰਬਰ ਤੱਕ ਵੀ ਬਦਲ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ – ਸਿੱਖਾਂ ਦੇ ਇਸ ਤਖਤ ਦਾ ਮਾਡਲ ਆਸਟ੍ਰੇਲੀਆ ‘ਚ ਹੋਵੇਗਾ ਪ੍ਰਦਰਸ਼ਿਤ