Punjab

ਗੁਰਦਾਸਪੁਰ ‘ਚ BSF ਨੇ 49 ਕਿਲੋ ਹੈਰੋਇਨ ਤੇ ਅਸ ਲਾ ਕੀਤਾ ਬਰਾਮਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਗੁਰਦਾਸਪੁਰ ਵਿੱਚ ਬੀਐੱਸਐੱਫ਼ ਅਤੇ ਤਸਕਰਾਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਇੱਕ ਜਵਾਨ ਜ਼ਖ਼ ਮੀ ਹੋ ਗਿਆ ਹੈ। ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 89 ਬਟਾਲੀਅਨ ਦੀ ਬੀਓਪੀ ਚੰਦੂ ਵਡਾਲਾ ‘ਤੇ ਅੱਜ ਤੜਕਸਾਰ ਸੰਘਣੀ ਧੁੰਦ ਦੌਰਾਨ ਬੀਐੱਸਐੱਫ ਜਵਾਨਾਂ ਅਤੇ ਨਸ਼ਾ ਤਸਕਰਾਂ ਦਰਮਿਆਨ ਮੁਕਾਬਲਾ ਹੋ ਗਿਆ, ਜਿਸ ਦੌਰਾਨ ਬੀਐੱਸਐੱਫ ਦਾ ਜਵਾਨ ਗੋ ਲੀ ਲੱਗਣ ਕਾਰਨ ਗੰਭੀਰ ਜ਼ਖ਼ ਮੀ ਹੋ ਗਿਆ। ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਬੀਐੱਸਐੱਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਅੱਜ ਤੜਕੇ ਸਵਾ ਪੰਜ ਵਜੇ ਦੇ ਕਰੀਬ ਚੰਦੂ ਵਡਾਲਾ ਪੋਸਟ ਦੇ ਜਵਾਨਾਂ ਨੇ ਸਰਹੱਦ ’ਤੇ ਸੰਘਣੀ ਧੁੰਦ ਦੌਰਾਨ ਹਿਲਜੁਲ ਵੇਖੀ। ਇਸ ਦੌਰਾਨ ਪਾਕਿਸਤਾਨ ਤਸਕਰਾਂ ਅਤੇ ਬੀਐੱਸਐੱਫ ਜਵਾਨਾਂ ਦੌਰਾਨ ਚੱਲੀ ਗੋ ਲੀ ਦੌਰਾਨ ਬੀਐੱਸਐੱਫ ਦਾ ਜਵਾਨ ਗਿਆਨ ਚੰਦ ਸਿਰ ਵਿੱਚ ਗੋ ਲੀ ਲੱਗਣ ਕਾਰਨ ਗੰਭੀਰ ਫੱਟ ੜ ਹੋ ਗਿਆ, ਜਦ ਕਿ ਬੀਐੱਸਐੱਫ ਜਵਾਨਾਂ ਵੱਲੋਂ 49 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਏਕੇ 47 ਦੇ ਮੈਗਜ਼ੀਨ, 74 ਕਾਰਤੂਸ, ਦੋ ਪਿਸਟਲ, 47 ਕਾਰਤੂਸ, ਪੰਜ ਪੋਟਲੀਆਂ ਅਫ਼ੀਮ ਬਰਾਮਦ ਕੀਤੇ ਹਨ,ਜੋ ਪਲਾਸਟਿਕ ਦੀ ਪਾਈਪ ਰਾਹੀਂ ਕੰਡਿਆਲੀ ਤਾਰ ਵਿੱਚ ਪਾ ਕੇ ਭੇਜੇ ਸਨ।

Comments are closed.