India

ਗੁਜਰਾਤ ‘ਚ 83 ਫੀਸਦੀ ਵਿਧਾਇਕ ਕਰੋੜਪਤੀ , 86 ਵਿਧਾਇਕ 5ਵੀਂ ਤੋਂ 12ਵੀਂ ਪਾਸ

In Gujarat, 83 percent MLAs are millionaires, 86 MLAs are 5th to 12th pass

‘ਦ ਖ਼ਾਲਸ ਬਿਊਰੋ : ਗੁਜਰਾਤ ਵਿਧਾਨ ਸਭਾ ਚੋਣਾਂ ‘ਚ ਜਿੱਤੇ 182 ਵਿਧਾਇਕਾਂ ‘ਚੋਂ 83 ਫੀਸਦੀ ਭਾਵ 151 ਵਿਧਾਇਕ ਕਰੋੜਪਤੀ ਹਨ। 2017 ਵਿੱਚ ਵਿਧਾਨ ਸਭਾ ਵਿੱਚ ਕਰੋੜਪਤੀ ਵਿਧਾਇਕਾਂ ਦੀ ਗਿਣਤੀ 141 ਸੀ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏ.ਡੀ.ਆਰ.) ਅਤੇ ਗੁਜਰਾਤ ਇਲੈਕਸ਼ਨ ਵਾਚ ਦੀ ਰਿਪੋਰਟ ‘ਚ ਇਹ ਜਾਣਕਾਰੀ ਸਾਹਮਣੇ ਆਈ ਹੈ।

ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ 8 ਦਸੰਬਰ ਨੂੰ ਆਏ ਸਨ। ਭਾਜਪਾ ਨੇ ਰਿਕਾਰਡ 156 ਸੀਟਾਂ ਜਿੱਤੀਆਂ ਹਨ। ਕਾਂਗਰਸ ਨੇ 17 ਅਤੇ ‘ਆਪ’ ਨੇ 5 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਹੈ। ਏਡੀਆਰ ਦੀ ਰਿਪੋਰਟ ਮੁਤਾਬਿਕ ਭਾਜਪਾ ਦੇ 156 ਵਿੱਚੋਂ 132 ਵਿਧਾਇਕ ਕਰੋੜਪਤੀ ਹਨ। ਜਦਕਿ ਕਾਂਗਰਸ ਦੇ 17 ਵਿੱਚੋਂ 14 ਵਿਧਾਇਕ ਕਰੋੜਪਤੀ ਹਨ। ਇਸ ਦੇ ਨਾਲ ਹੀ ‘ਆਪ’ ਅਤੇ ਸਪਾ ਦੇ ਤਿੰਨ ਆਜ਼ਾਦ, ਇਕ-ਇਕ ਵਿਧਾਇਕ ਕਰੋੜਪਤੀ ਹਨ।

ਕਿਸ ਕੋਲ ਕਿੰਨੀ ਜਾਇਦਾਦ ਹੈ?

182 ਵਿਧਾਇਕਾਂ ‘ਚੋਂ 151 ਕਰੋੜਪਤੀ ਹਨ, ਜਿਨ੍ਹਾਂ ‘ਚੋਂ 73 ਕੋਲ 5 ਕਰੋੜ ਤੋਂ ਵੱਧ ਦੀ ਜਾਇਦਾਦ ਹੈ। ਜਦਕਿ 73 ਵਿਧਾਇਕਾਂ ਕੋਲ 2 ਕਰੋੜ ਤੋਂ 5 ਕਰੋੜ ਰੁਪਏ ਦੀ ਜਾਇਦਾਦ ਹੈ। ਗੁਜਰਾਤ ਵਿੱਚ ਪ੍ਰਤੀ ਵਿਧਾਇਕ ਦੀ ਔਸਤ ਜਾਇਦਾਦ ਹੁਣ 16.41 ਕਰੋੜ ਰੁਪਏ ਹੋ ਗਈ ਹੈ। ਇਹ 2017 ਦੇ ਮੁਕਾਬਲੇ ਲਗਭਗ ਦੁੱਗਣੀ ਹੈ। 2017 ਵਿੱਚ ਵਿਧਾਇਕਾਂ ਦੀ ਔਸਤ ਜਾਇਦਾਦ 8.46 ਕਰੋੜ ਹੈ।
ਸਭ ਤੋਂ ਵੱਧ ਜਾਇਦਾਦ ਕਿਸ ਕੋਲ ਹੈ?

ਰਿਪੋਰਟ ਮੁਤਾਬਕ ਗੁਜਰਾਤ ਦੇ ਮਾਨਸਾ ਤੋਂ ਭਾਜਪਾ ਦੇ ਸਭ ਤੋਂ ਅਮੀਰ ਵਿਧਾਇਕ ਜੇਐਸ ਪਟੇਲ ਹਨ। ਉਨ੍ਹਾਂ ਦੀ ਜਾਇਦਾਦ 661 ਕਰੋੜ ਰੁਪਏ ਹੈ। ਉੱਥੇ ਹੀ. ਦੂਜੇ ਨੰਬਰ ‘ਤੇ ਸਿੱਧੂਪੁਰ ਦੇ ਵਿਧਾਇਕ ਬਲਵੰਤ ਸਿੰਘ ਰਾਜਪੂਤ ਦਾ ਹੈ। ਉਨ੍ਹਾਂ ਕੋਲ 372 ਕਰੋੜ ਰੁਪਏ ਦੀ ਜਾਇਦਾਦ ਹੈ। ਰਾਜਕੋਟ ਦੱਖਣੀ ਤੋਂ ਭਾਜਪਾ ਵਿਧਾਇਕ ਰਮੇਸ਼ ਤਿਲਾਲਾ ਤੀਜੇ ਨੰਬਰ ‘ਤੇ ਹਨ। ਉਨ੍ਹਾਂ ਕੋਲ 175 ਕਰੋੜ ਰੁਪਏ ਦੀ ਜਾਇਦਾਦ ਹੈ।

74 ਵਿਧਾਇਕ ਮੁੜ ਚੁਣੇ ਗਏ

ਏਡੀਆਰ ਦੀ ਰਿਪੋਰਟ ਅਨੁਸਾਰ 74 ਵਿਧਾਇਕ ਮੁੜ ਚੁਣੇ ਗਏ ਅਤੇ ਉਨ੍ਹਾਂ ਦੀ ਜਾਇਦਾਦ ਵਿੱਚ ਔਸਤਨ 2.61 ਕਰੋੜ ਰੁਪਏ ਦਾ ਵਾਧਾ ਹੋਇਆ। ਇਹ 2017 ਦੇ ਮੁਕਾਬਲੇ 40 ਫੀਸਦੀ ਦਾ ਵਾਧਾ ਹੈ। ਭਾਜਪਾ ਵਿਧਾਇਕ ਬਾਬੂਭਾਈ ਪਟੇਲ ਦੀ ਜਾਇਦਾਦ 5 ਸਾਲਾਂ ‘ਚ 32.52 ਰੁਪਏ ਤੋਂ ਵਧ ਕੇ 61.47 ਕਰੋੜ ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਭਾਜਪਾ ਵਿਧਾਇਕ ਹਰਸ਼ ਸੰਘਵੀ ਦੀ ਜਾਇਦਾਦ 2.12 ਕਰੋੜ ਰੁਪਏ ਤੋਂ ਵਧ ਕੇ 17 ਕਰੋੜ ਰੁਪਏ ਹੋ ਗਈ ਹੈ। ਯਾਨੀ 5 ਸਾਲਾਂ ‘ਚ ਜਾਇਦਾਦ ‘ਚ 15 ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਕੋਣ ਕਿੰਨ੍ਹਾ ਪੜ੍ਹਿਆ ਅਤੇ ਲਿਖਿਆ ਹੈ?

ਰਿਪੋਰਟ ਮੁਤਾਬਿਕ ਗੁਜਰਾਤ ਦੇ 182 ਵਿਧਾਇਕਾਂ ‘ਚੋਂ 6 ਪੋਸਟ ਗ੍ਰੈਜੂਏਟ, 19 ਗ੍ਰੈਜੂਏਟ ਅਤੇ 6 ਡਿਪਲੋਮਾ ਹੋਲਡਰ ਹਨ। ਜਦੋਂ ਕਿ 86 ਵਿਧਾਇਕਾਂ ਨੇ 5 ਤੋਂ 12 ਤੱਕ ਪੜ੍ਹਾਈ ਕੀਤੀ ਹੈ। ਇਸ ਦੇ ਨਾਲ ਹੀ 7 ਵਿਧਾਇਕਾਂ ਨੇ ਆਪਣੇ ਆਪ ਨੂੰ ਸਿਰਫ ਪੜ੍ਹਿਆ ਲਿਖਿਆ ਦੱਸਿਆ ਹੈ।

ਕਿਸ ‘ਤੇ ਕਿੰਨੇ ਕੇਸ?

ਰਿਪੋਰਟ ਮੁਤਾਬਿਕ 40 ਨਵੇਂ ਵਿਧਾਇਕਾਂ ਖਿਲਾਫ ਅਪਰਾਧਿਕ ਮਾਮਲੇ ਪੈਂਡਿੰਗ ਹਨ। ਏਡੀਆਰ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ 40 ਵਿਧਾਇਕਾਂ ਵਿੱਚੋਂ 29 ਮੈਂਬਰ (ਕੁੱਲ 182 ਵਿੱਚੋਂ 16 ਫੀਸਦੀ) ਗੰਭੀਰ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹਨ। ਇਨ੍ਹਾਂ ਵਿੱਚ ਕਤਲ ਦੀ ਕੋਸ਼ਿਸ਼ ਅਤੇ ਬਲਾਤਕਾਰ ਵਰਗੇ ਗੰਭੀਰ ਵੀ ਦੋਸ਼ ਹਨ। ਇਨ੍ਹਾਂ 29 ਮੈਂਬਰਾਂ ਵਿੱਚੋਂ 20 ਭਾਜਪਾ, 4 ਕਾਂਗਰਸ, 2 ਆਮ ਆਦਮੀ ਪਾਰਟੀ, 2 ਆਜ਼ਾਦ ਅਤੇ ਇੱਕ ਸਮਾਜਵਾਦੀ ਪਾਰਟੀ ਦਾ ਹੈ।

ਭਾਜਪਾ ਦੇ 156 ‘ਚੋਂ 26 ਵਿਧਾਇਕ (17 ਫੀਸਦੀ), ਕਾਂਗਰਸ ਦੇ 17 ‘ਚੋਂ 9 ਵਿਧਾਇਕ (53 ਫੀਸਦੀ), ‘ਆਪ’ ਦੇ 5 ‘ਚੋਂ 2 ਵਿਧਾਇਕ (40 ਫੀਸਦੀ), 3 ‘ਚੋਂ 2 ਆਜ਼ਾਦ (68 ਫੀਸਦੀ) ਅਤੇ ਸਮਾਜਵਾਦੀ ਪਾਰਟੀ ਦੇ ਇਕੱਲੇ ਵਿਧਾਇਕ ਕੰਧਾਲ ਜਡੇਜਾ ਨੇ ਉਸ ਵਿਰੁੱਧ ਅਪਰਾਧਿਕ ਮਾਮਲਾ ਪੇਡਿੰਗ ਹੋਣ ਦਾ ਐਲਾਨ ਕੀਤਾ ਹੈ।