Punjab

ਗੜ੍ਹਸ਼ੰਕਰ ‘ਚ ਡੇਰੇ ਦੇ ਸੇਵਾਦਾਰ ‘ਤੇ ਹੋਇਆ ਹਮਲਾ, ਮੰਗਿਆ ਇਨਸਾਫ

ਗੜ੍ਹਸ਼ੰਕਰ (Garhshankar) ਦੇ ਪਿੰਡ ਲਸਾੜਾ ਦੇ ਇਕ ਡੇਰੇ ਵਿੱਚ ਹਮਲਾ ਹੋਣ ਦੀ ਖ਼ਬਰ ਹੈ। ਪਿੰਡ ਦੇ ਡੇਰੇ ਥਪਲ ਕਿਲ੍ਹਾ ਦੇ ਮੁੱਖ ਸੇਵਾਦਾਰ ਸੀਤਾ ਰਾਮ ਦਾਸ ਦੇ ਡੇਰੇ ‘ਤੇ ਕਬਜਾ ਕਰਨ ਦੀ ਨੀਅਤ ਹਮਲਾ ਕਰਕੇ ਕੁੱਟਮਾਰ ਕੀਤੀ ਗਈ ਹੈ। ਇਸ ਸਬੰਧੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦਿਖ ਰਿਹਾ ਹੈ ਕਿ ਇਕ ਦਰਜਨ ਤੋਂ ਵੱਧ ਵਿਅਕਤੀ ਡੇਰੇ ‘ਚ ਵੜ ਕੇ ਕੁੱਟਮਾਰ ਕਰ ਰਹੇ ਹਨ। ਇਸ ਬਾਰੇ ਡੇਰੇ ਦੇ ਪ੍ਰਬੰਧਕ ਨੇ ਦੱਸਿਆ ਕਿ ਉਹ ਪਿਛਲੇ 10 ਮਹੀਨਿਆਂ ਤੋਂ ਡੇਰੇ ਦੀ ਇਮਾਨਦਾਰੀ ਨਾਲ ਸੇਵਾ ਕਰ ਰਿਹਾ ਹੈ। ਉਹ ਡੇਰੇ ਵਿੱਚ ਮੌਜੂਦ ਸੀ ਤਾਂ ਕਈ ਨੌਜਵਾਨਾਂ ਡੇਰੇ ਦੇ ਬਾਹਰ ਗਾਲੀ ਗਲੌਚ ਕਰ ਰਹੇ ਸੀ ਜਦੋਂ ਉਹ ਬਾਹਰ ਨਿਕਲਿਆ ਤਾਂ ਉਨ੍ਹਾਂ ਨੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਸਮੇਂ ਉਨ੍ਹਾਂ ਡੇਰੇ ਨੂੰ ਖਾਲੀ ਕਰਨ ਦੀ ਵੀ ਧਮਕੀ ਦਿੱਤੀ ਹੈ। ਉਹ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਨਿਕਲਿਆ। ਉਸ ਤੋਂ ਬਾਅਦ ਉਹ ਸਿਵਲ ਹਸਪਤਾਲ ਵਿੱਚ ਦਾਖਲ ਹੈ।

ਇਸ ਸਬੰਧੀ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 10 ਮਹੀਨੇ ਪਹਿਲਾਂ ਸੀਤਾ ਰਾਮ ਦਾਸ ਨੂੰ ਮੁੱਖ ਸੇਵਾਦਾਰ ਬਣਾਇਆ ਗਿਆ ਹੈ ਅਤੇ ਉਹ ਆਪਣੀ ਜਿੰਮੇਵਾਰੀ ਇਮਾਨਦਾਰੀ ਨਾਲ ਨਿਭਾ ਰਿਹਾ ਹੈ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਹਮਲਾਵਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ –    CM ਭਗਵੰਤ ਮਾਨ ਨੇ ਕਿਸਨੂੰ ਦਿੱਤੀ ਚੇਤਾਵਨੀ? ‘ਮੇਰੇ ਨਾਲ ਪੰਗਾ ਨਾ ਲਉ’