‘ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਵਿਧਾਨ ਸਭਾ ਸ਼ੈਸ਼ਨ ਦੌਰਾਨ ਮਾਨ ਸਰਕਾਰ ਦੀ ਨਵੀਂ ਐਕਸਾਈਜ਼ ਪਾਲਿਸੀ ਦਾ ਮੁੱਦਾ ਚੁੱਕਿਆ ਹੈ। ਰਾਜਾ ਵੜਿੰਗ ਨੇ ਕਿਹ ਕਿ ਨਵੀਂ ਐਕਸਾਈਜ਼ ਪਾਲਿਸੀ ਨਾਲ ਪੰਜਾਬ ਵਿਚ ਹਾਹਕਰ ਮੱਚ ਜਾਵੇਗੀ। ਉਨ੍ਹਾਂ ਨੇ ਪੇਪਰਲੈਸ ਬਜਟ ਬਾਰੇ ਕਿਹਾ ਕਿ ਬਜਟ ਦਿੱਲੀ ਤੋਂ ਬਣਕੇ ਆਇਆ ਹੈ। ਵੜਿੰਗ ਨੇ ਕਿਹਾ ਕਿ ਇੰਨਕਲਾਬ ਦਾ ਨਾਅਰਾ ਲਾਉਣ ਨਾਲ ਪੰਜਾਬ ‘ਚ ਇੰਨਕਲਾਬ ਨਹੀਂ ਆਉਣਾ ਜਾਂ ਫਿਰ ਭਗਤ ਦੇ ਵਰਗੀ ਪੱਗ ਬੰਨਣ ਨਾਲ ਇੰਨਕਲਾਬ ਨਹੀਂ ਆਉਂਦਾ ਉਸਦੇ ਲਈ ਨਵੀਆਂ ਤਬਦੀਲੀਆਂ ਲਿਆਉਣੀਆਂ ਪੈਣਗੀਆਂ।
ਇਸਦੇ ਜਵਾਬ ਵਿੱਚ ਸਿੱਖਿਆ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਆਮ ਆਗਮੀ ਪਾਰਟੀ ਨੇ ਪਿਛਲੀਆਂ ਪਾਰਟੀਆਂ ਦੀ ਪਿਰਤ ਤੋੜੀ ਹੈ ਕਿਉਂਕਿ ਨਾ ਦੀ ਵੋਟਾਂ ਵਿੱਚ ਪੈਸੇ ਦੀ ਵਰਤੋਂ ਹੋਈ ਅਤੇ ਨਾ ਹੀ ਸ਼ ਰਾਬ ਦੀ। ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਮਾਤ ਹੇਅਰ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਸੀਂ ਲੋਕਾਂ ਦੇ ਦਿੱਤੇ ਫਤਬੇ ਨੂੰ ਕਬੂਲ ਕਰਦੇ ਹਾਂ । ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਸਿਰਫ ਹਾਰੇ ਹਾਂ ਪਰ ਕਾਂਗਰਸ ਦਾ ਲੋਕਾਂ ਨੇ ਜਲੂਸ ਕੱਢਿਆ ਹੈ।