Punjab

ਫਤਿਹਗੜ੍ਹ ਸਾਹਿਬ ‘ਚ ਨਹਿੰਗਾ ਦੀ ਲੜਾਈ ‘ਚ ਇਕ ਦਾ ਕੱਟਿਆ ਗਿਆ ਹੱਥ!

ਫਤਿਹਗੜ੍ਹ ਸਾਹਿਬ (Fatehgarh Sahib) ‘ਚ ਦੋ ਨਹਿੰਗਾ ਵਿਚਾਲੇ ਲੜਾਈ ਹੋਈ ਹੈ। ਇਸ ਵਿੱਚ ਇਕ ਨਹਿੰਗ ਸਿੰਘ ਵੱਲੋਂ ਦੂਜੇ ਨਹਿੰਗ ਸਿੰਘ ਦਾ ਹੱਥ ਵੱਢ ਦਿੱਤਾ ਗਿਆ। ਜਾਣਕਾਰੀ ਮੁਤਾਬਕ ਘੋੜਿਆਂ ਦੀ ਸੇਵਾਂ ਨੂੰ ਲੈ ਕੇ ਦੋਹਾਂ ਵਿੱਚ ਲੜਾਈ ਹੋਈ ਹੈ। ਇਹ ਲੜਾਈ ਇੰਨੀ ਵਧ ਗਈ ਕਿ ਨਹਿੰਗ ਸਿੰਘ ਤਲਵਾਰਾਂ ਲੈ ਕੇ ਇਕ ਦੂਜੇ ਨਾਲ ਲੜਨ ਲੱਗੇ। ਇਕ ਨਹਿੰਗ ਨੇ ਦੂਜੇ ਨਹਿੰਗ ਦੇ ਸਿਰ ‘ਤੇ ਤਲਵਾਰ ਨਾਲ ਵਾਰ ਕੀਤਾ ਤਾਂ ਉਸ ਨੇ ਆਪਣੇ ਬਚਾਅ ਲਈ ਹੱਥ ਅੱਗੇ ਕੀਤਾ ਤਾਂ ਉਸ ਦਾ ਹੱਥ ਵੱਢਿਆ ਗਿਆ। ਪੁਲਿਸ ਵੱਲੋਂ ਕਾਰਵਾਈ ਕਰਦੇ ਹਮਲਾ ਕਰਨ ਵਾਲੇ ਨਹਿੰਗ ਨੂੰ ਗ੍ਰਿਫਤਾਰ ਕਰ ਲਿਆ ਹੈ, ਇਸ ਦੀ ਪਹਿਚਾਣ ਜਸਵੀਰ ਸਿੰਘ ਵਾਸੀ ਮਾਹਦੀਆਂ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਪੁਲਿਸ ਨੇ ਦੱਸਿਆ ਕਿ ਸੁਖਵੀਰ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਆਪਣੇ ਦੋਸਤ ਗੁਰਜੰਟ ਸਿੰਘ ਨਾਲ ਵਾਸੀ ਅਲੀਪੁਰ ਨਾਲ  ਗੁਰਦੁਆਰਾ ਸ੍ਰੀ ਜੋਤੀ ਸਵਰੂਪ ਸਾਹਿਬ ਨੇੜੇ ਨਿਹੰਗ ਸਿੰਘਾਂ ਦੀ ਬਰੋਟਾ ਛਾਉਣੀ ਵਿੱਚ ਘੋੜਿਆਂ ਦੀ ਸੇਵਾ ਕਰ ਰਿਹਾ ਸੀ ਤਾਂ ਨਾਲ ਹੀ ਗੁਰਜੰਟ ਸਿੰਘ ਬਾਜ਼ ਨਾਮ ਦੇ ਘੋੜੇ ਦੀ ਸੇਵਾ ਕਰ ਰਿਹਾ ਸੀ। ਇਸ ਮੌਕੇ ਨਹਿੰਗ ਜਸਵੀਰ ਸਿੰਘ ਨੇ ਆ ਕੇ ਗੁਰਜੰਟ ਨੂੰ ਕਿਹਾ ਕਿ ਬਾਜ਼ ਘੋੜੇ ਦੀ ਸੇਵਾ ਉਹ ਕਰੇਗਾ, ਜਿਸ ਦੇ ਜਵਾਬ ਦਿੰਦਿਆਂ ਗੁਰਜੰਟ ਨੇ ਕਿਹਾ ਕਿ ਪਹਿਲਾਂ ਉਹ ਸੇਵਾ ਕਰੇਗਾ ਫਿਰ ਤੁਸੀ ਸੇਵਾ ਕਰ ਸਕਦੇ ਹੋ। ਇਸ ਤੇ ਗੁੱਸੇ ਵਿੱਚ ਆਏ ਜਸਵੀਰ ਸਿੰਘ ਨਹਿੰਗ ਨੇ ਬਾਜ਼ ਘੋੜੇ ਦੀ ਧੌਣ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਘੋੜਾ ਡਰ ਕੇ ਭੱਜ ਗਿਆ। ਜਿਸ ਤੋਂ ਬਾਅਦ ਉਸ ਨੇ ਗੁਰਜੰਟ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਸ ਦਾ ਹੱਥ ਸਰੀਰ ਨਾਲੋਂ ਅਲੱਗ ਹੋ ਗਿਆ। ਇਸ ਤੋਂ ਬਾਅਦ ਗੁਰਜੰਟ ਸਿੰਘ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਦਾਖਲ ਕਰਵਾਇਆ ਗਿਆ। ਗੁਰਜੰਟ ਸਿੰਘ ਦਾ ਪੀਜੀਆਈ ਵਿੱਚ ਅਪਰੇਸ਼ਨ ਮਗਰੋਂ ਹੱਥ ਜੋੜ ਦਿੱਤਾ ਗਿਆ ਹੈ।

ਪੁਲਿਸ ਵੱਲੋਂ ਮੌਕੇ ‘ਤੇ ਕਾਰਵਾਈ ਕਰਦੇ ਹੋਏ ਨਹਿੰਗ ਜਸਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਪਹਿਲਾਂ ਵੀ ਕੁੱਟਮਾਰ ਦੇ ਮਾਮਲੇ ਵਿੱਚ ਭਗੌੜਾ ਹੈ। ਉਸ ਨੂੰ ਅਦਾਲਤ ਵੱਲੋਂ ਜੇਲ੍ਹ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ –   ਭਾਰਤੀ ਖੇਡ ਜਗਤ ਦਾ ਸਭ ਤੋਂ ਬੁਰਾ ਦਿਨ ! 27 ਸਾਲ ਬਾਅਦ ਸ੍ਰੀਲੰਕਾ ਤੋਂ ਬੁਰੀ ਤਰ੍ਹਾਂ ਸਾਰੀਜ਼ ਹਾਰੀ ! ਨਵੇਂ-ਪੁਰਾਣੇ ਸਾਰੇ ਬਲੇਬਾਜ਼ ਫੇਲ੍ਹ!