India

ਦਿੱਲੀ ’ਚ ਹਸਪਤਾਲ ਅੰਦਰ ਡਾਕਟਰ ਦਾ ਗੋਲੀਆਂ ਮਾਰ ਕੇ ਕਤਲ, ਇਲਾਜ਼ ਬਹਾਨੇ ਆਏ ਸੀ ਹਮਲਾਵਰ

ਰਾਜਧਾਨੀ ਦਿੱਲੀ ਦੇ ਕਾਲਿੰਦੀ ਕੁੰਜ ਥਾਣੇ ਦੇ ਅਧੀਨ ਪੈਂਦੇ ਜੈਤਪੁਰ ਵਿੱਚ ਇੱਕ ਹਸਪਤਾਲ ਵਿੱਚ ਦਾਖਲ ਹੋ ਕੇ ਇੱਕ ਡਾਕਟਰ ਦੀ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਨੀਮਾ ਹਸਪਤਾਲ ਜੈਤਪੁਰ ਦੀ ਹੈ। ਇਸ ਘਟਨਾ ਨਾਲ ਇਲਾਕੇ ‘ਚ ਹੜਕੰਪ ਮਚ ਗਿਆ।

ਨੀਮਾ ਹਸਪਤਾਲ ਦੇ ਸਟਾਫ ਮੁਤਾਬਕ ਦੋ ਅੱਲ੍ਹੜ ਉਮਰ ਦੇ ਨੌਜਵਾਨ ਦੇਰ ਰਾਤ ਹਸਪਤਾਲ ਪਹੁੰਚੇ।ਉਹਨਾਂ ਨੇ ਪੈਰ ’ਤੇ ਲੱਗੀ ਸੱਟ ਦੀ ਪੱਟੀ ਬਦਲਣ ਵਾਸਤੇ ਕਿਹਾ। ਇਸ ਨੌਜਵਾਨ ਦਾ ਹਸਪਤਾਲ ਵਿਚ ਪਹਿਲਾਂ ਵੀ ਇਲਾਜ ਕੀਤਾ ਗਿਆ ਸੀ। ਜਦੋਂ ਪੱਟੀ ਬਦਲ ਦਿੱਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਦਵਾਈ ਚਾਹੁੰਦੇ ਹਨ, ਉਹ ਡਾ. ਜਾਵੇਦ ਅਖਤਰ ਦੇ ਕੇਬਿਨ ਵਿਚ ਗਏ ਤੇ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ।

ਜਾਣਕਾਰੀ ਮੁਤਾਬਕ ਮ੍ਰਿਤਕ ਡਾਕਟਰ ਦਾ ਨਾਂ ਜਾਵੇਦ ਦੱਸਿਆ ਜਾ ਰਿਹਾ ਹੈ। ਮੁਲਜ਼ਮਾਂ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।