International

ਕੈਨੇਡਾ ‘ਚ ਵਿਦਿਆਰਥੀ ਨੇ ਪਰਿਵਾਰਕ ਮੈਂਬਰਾਂ ‘ਤੇ ਚਾਕੂ ਨਾਲ ਕੀਤਾ ਹਮਲਾ, 4 ਬੱਚਿਆਂ ਸਮੇਤ 6 ਦੀ ਮੌਤ…

In Canada, a student attacked family members with a knife, 6 including 4 children died

 ਕੈਨੇਡਾ ਦੀ ਰਾਜਧਾਨੀ ਓਟਾਵਾ ‘ਚ ਚਾਕੂ ਮਾਰਨ ਦੀ ਘਟਨਾ ‘ਚ 6 ਲੋਕਾਂ ਦੀ ਮੌਤ ਹੋ ਗਈ। ਓਟਵਾ ਦੇ ਘਰ ’ਚ ਰਹਿ ਰਹੇ 19 ਸਾਲਾ ਸ੍ਰੀਲੰਕਾਈ ਵਿਦਿਆਰਥੀ ਨੂੰ ਢਾਈ ਮਹੀਨੇ ਦੀ ਬੱਚੀ ਸਮੇਤ ਘਰ ’ਚ ਰਹਿ ਰਹੇ ਛੇ ਵਿਅਕਤੀਆਂ ਦੀ ਚਾਕੂ ਨਾਲ ਹੱਤਿਆਵਾਂ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਫੈਬਰੀਸੀਓ ਡੀ-ਜ਼ੋਏਸਾ ਵਜੋਂ ਹੋਈ ਹੈ ਅਤੇ ਉਸ ‘ਤੇ ਹੱਤਿਆ ਅਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਗਏ ਹਨ। ਕੈਨੇਡਾ ਵਿੱਚ ਸਮੂਹਿਕ ਕਤਲ ਦੀਆਂ ਘਟਨਾਵਾਂ ਆਮ ਨਹੀਂ ਹਨ।

ਇਸ ਘਟਨਾ ਵਿੱਚ ਮਾਰੇ ਗਏ ਲੋਕ ਸ੍ਰੀਲੰਕਾ ਦੇ ਨਾਗਰਿਕ ਸਨ ਅਤੇ ਹਾਲ ਹੀ ਵਿੱਚ ਕੈਨੇਡਾ ਆਏ ਸਨ। ਮਰਨ ਵਾਲਿਆਂ ਵਿਚ 35 ਸਾਲਾ ਔਰਤ ਦਰਸ਼ਨੀ ਏਕਨਿਆਕੇ, ਉਸ ਦਾ ਸੱਤ ਸਾਲਾ ਪੁੱਤਰ ਏਨੁਕਾ ਵਿਕਰਮਾਸਿੰਘੇ, ਚਾਰ ਸਾਲਾ ਧੀ ਅਸ਼ਵਿਨੀ ਵਿਕਰਮਾਸਿੰਘੇ, ਦੋ ਸਾਲਾ ਧੀ ਰਿਨਿਆਨਾ ਵਿਕਰਮਾਸਿੰਘੇ ਅਤੇ ਡੇਢ ਮਹੀਨੇ ਦੀ ਬੱਚੀ ਕੈਲੀ ਵਿਕਰਮਸਿੰਘੇ ਅਤੇ ਪਰਿਵਾਰ ਦਾ 40 ਸਾਲਾ ਜਾਣਕਾਰ ਜੀ. ਗਾਮਿਨੀ ਅਮਰਕੂਨ ਸ਼ਾਮਲ ਹਨ।

ਪੁਲਿਸ ਨੇ ਦੱਸਿਆ ਕਿ ਜਦੋਂ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਮ੍ਰਿਤਕ ਬੱਚਿਆਂ ਦਾ ਪਿਤਾ ਘਰ ਦੇ ਬਾਹਰ ਸੀ ਅਤੇ ਲੋਕਾਂ ਨੂੰ ਐਮਰਜੰਸੀ ਸੇਵਾਵਾਂ ਨੂੰ ਫੋਨ ਕਰਨ ਦੀ ਬੇਨਤੀ ਕਰ ਰਿਹਾ ਸੀ। ਪੁਲਿਸ ਨੂੰ ਬੀਤੀ ਰਾਤ 10.52 ਵਜੇ ਦੋ ਫ਼ੋਨ ਕਾਲ ਆਏ ਸਨ। ਪਿਤਾ ਵੀ ਗੰਭੀਰ ਰੂਪ ‘ਚ ਜ਼ਖਮੀ ਹੈ ਅਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਪਰ ਉਸ ਦੀ ਜਾਨ ਨੂੰ ਖਤਰਾ ਨਹੀਂ ਹੈ।

ਓਟਾਵਾ ਦੇ ਪੁਲਿਸ ਮੁਖੀ ਐਰਿਕ ਸਟੱਬਸ ਨੇ ਕਿਹਾ ਕਿ ਦੋਸ਼ੀ, ਜਿਸ ਦੀ ਪਛਾਣ ਫੈਬਰੀਸੀਓ ਡੀ-ਜ਼ੋਏਸਾ ਵਜੋਂ ਹੋਈ ਹੈ, ਨੇ ਲੋਕਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਉਸ ‘ਤੇ ਪਹਿਲੇ ਦਰਜੇ ਦੇ ਕਤਲ ਦੇ ਛੇ ਅਤੇ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਦਾ ਦੋਸ਼ ਹੈ।

ਪੁਲਿਸ ਮੁਖੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਬੱਚਿਆਂ ਦੇ ਪਿਤਾ ਘਰ ਤੋਂ ਬਾਹਰ ਆ ਗਏ ਅਤੇ ਲੋਕਾਂ ਨੂੰ 911 ‘ਤੇ ਕਾਲ ਕਰਨ ਲਈ ਕਿਹਾ। ਪਤੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਹਸਪਤਾਲ ਵਿੱਚ ਭਰਤੀ ਹੈ। ਉਨ੍ਹਾਂ ਕਿਹਾ ਕਿ ਇਹ ਬੇਕਸੂਰ ਲੋਕਾਂ ‘ਤੇ ਜ਼ੁਲਮ ਕਰਨ ਦੀ ਕੋਝੀ ਕਾਰਵਾਈ ਹੈ। ਓਟਾਵਾ ਸਥਿਤ ਸ੍ਰੀਲੰਕਾ ਹਾਈ ਕਮਿਸ਼ਨ ਨੇ ਕਿਹਾ ਕਿ ਪੀੜਤ ਪਰਿਵਾਰ ਸ੍ਰੀਲੰਕਾ ਦਾ ਰਹਿਣ ਵਾਲਾ ਸੀ। ਪਿਤਾ ਤਾਂ ਬਚ ਗਿਆ, ਪਰ ਉਸ ਦੀ ਪਤਨੀ ਅਤੇ ਬੱਚੇ ਮਰ ਗਏ।

ਪੁਲਿਸ ਮੁਖੀ ਨੇ ਕਿਹਾ ਕਿ ਜਦੋਂ ਪਹਿਲੇ ਅਧਿਕਾਰੀ ਘਰ ਪਹੁੰਚੇ ਤਾਂ ਪਰਿਵਾਰ ਦਾ ਇੱਕ ਮੈਂਬਰ ਬਾਹਰ ਸੀ ਅਤੇ ਕਿਸੇ ਨੂੰ 911 ‘ਤੇ ਕਾਲ ਕਰਨ ਲਈ ਚੀਕ ਰਿਹਾ ਸੀ। ਪੁਲਿਸ ਨੂੰ ਰਾਤ 10:52 ਵਜੇ ਦੋ ਐਮਰਜੈਂਸੀ ਕਾਲਾਂ ਆਈਆਂ ਸਨ। ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੈ ਅਤੇ ਹਸਪਤਾਲ ‘ਚ ਭਰਤੀ ਹੈ।