Punjab

ਬਠਿੰਡਾ ‘ਚ ਵਧਿਆ ਬੱਚਿਆਂ ਨੂੰ HIV ਖੂਨ ਚੜਾਉਣ ਦਾ ਮਾਮਲਾ, ਸਿਹਤ ਮੰਤਰੀ ਨੇ ਜਾਂਚ ਲਈ ਬਣਾਈ ਤਿੰਨ ਮੈਂਬਰੀ ਕਮੇਟੀ

ਜਗਦੀਪ ਸੰਧੂ :- ਬਠਿੰਡਾ ‘ਚ ਡਾਕਟਰਾਂ ਦੀ ਅਣਗਿਲੀ ਕਾਰਨ ਇੱਕ ਵੱਡੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੋ ਦੇ ਸਿਵਲ ਹਸਪਤਾਲ ਵਿੱਚ ਮਾਂ ਆਪਣੇ 7 ਸਾਲ ਦੇ ਬੱਚੇ ਨੂੰ HIV ਪਾਜ਼ੀਟਿਵ ਖ਼ੂਨ ਚੜਵਾਉਣ ਆਉਂਦੀ ਸੀ, ਜਦੋਂ ਉਸ ਦੀ ਰਿਪੋਰਟ ਆਈ ਤਾਂ ਉਹ  HIV ਪਾਜ਼ੀਟਿਵ ਪਾਈ ਗਈ। ਹੁਣ ਇਸ ਮਾਮਲੇ ਵਿੱਚ ਇੱਕ ਹੋਰ ਵੱਡਾ ਖ਼ੁਲਾਸਾ ਹੋਇਆ ਹੈ। ਜਿੱਥੇ ਇਸ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ, ਉੱਥੇ ਹੀ ਇਹ ਪਤਾ ਚੱਲਿਆ ਹੈ ਕਿ ਡੋਨਰ ਨੇ 3 ਵਾਰ ਖੂਨ ਦਾਨ ਕੀਤਾ ਸੀ। ਜੋ ਕਿ ਇੱਕ ਲੋੜਵੰਦ ਬੱਚੇ ਨੂੰ ਚੜਾਏ ਗਏ HIV ਸੰਕ੍ਰਮਿਤ ਖੂਨ ਦਾ ਚਰਚਾ ਹੋ ਰਿਹਾ ਸੀ, ਪਰ ਦੱਸਣਯੋਗ ਹੈ ਕਿ 35 ਤੋਂ 40 ਥੈਲੇਸੀਮੀਆ ਪੀੜਤ ਬੱਚਿਆਂ ਨੂੰ ਇਸੇ ਬਲੱਡ ਬੈਂਕ ਤੋਂ ਚੜ੍ਹਦਾ ਹੈ।

ਜ਼ਾਹਿਰ ਹੈ ਕਿ ਇਨ੍ਹਾਂ ਸਾਰੇ ਬੱਚਿਆਂ ਦੇ ਖੂਨ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਪਰ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹ ਮਸਲਾ ਹੋਰ ਵੀ ਜ਼ਿਆਦਾ ਗੰਭੀਰ ਹੋ ਸਕਦਾ ਹੈ। ਕਿਉਂਕਿ ਇਹ ਇੱਕ ਅਜਿਹੀ ਬਿਮਾਰੀ ਹੈ ਜਿਸ ਦਾ ਕੋਈ ਇਲਾਜ ਨਹੀਂ, ਅਜਿਹੇ ਬੱਚਿਆਂ ਦੀ ਜ਼ਿੰਦਗੀ ਨਾਲ ਇੱਕ ਵੱਡਾ ਖਿਲਵਾੜ ਹੈ।

ਇਸ ਮਾਮਲੇ ਵਿੱਚ ਜਾਂਚ ਕਮੇਟੀ ਨੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ। ਲੋਕਲ ਪੱਧਰ ਉੱਤੇ ਬਣੀ ਜਾਂਚ ਕਮੇਟੀ ਵੀ SMO ਨੂੰ ਰਿਪੋਰਟ ਜਲਦ ਹੀ ਰਿਪੋਰਟ ਸੌਂਪੇਗੀ। ਦੂਜੇ ਪਾਸੇ ਚੰਡੀਗੜ੍ਹ ਤੋਂ ਆਈ ਵਿਸ਼ੇਸ਼ ਟੀਮ ਵੱਲੋਂ ਆਪਣੇ ਪੱਧਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵੱਲੋਂ ਵੀ ਪੂਰਾ ਦਿਨ ਇਸ ਮਾਮਲੇ ਨਾਲ ਜੁੜੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਪਿਛਲੇ ਮਹੀਨੇ ਸਾਹਮਣੇ ਆਏ ਇਸ ਮਾਮਲੇ ਵਿੱਚ 3 ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਇਸ ਮਾਮਲੇ ਵਿੱਚ ਜਾਂਚ ਦੇ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ, ਜਿਸ ਤੋਂ ਬਾਅਦ 2 ਲੈਬ ਟੈਕਨੀਸ਼ਨ ਅਤੇ ਇੱਕ BTO ਦਾ ਤਬਾਦਲਾ ਕਰ ਦਿੱਤਾ ਗਿਆ ਸੀ।

ਇਹ ਲਾਪਰਵਾਹੀ ਨਹੀਂ ਗੁਨਾਹ ਹੈ ਕਿਉਂਕਿ ਇੱਕ ਮਹੀਨੇ ਵਿੱਚ ਬਠਿੰਡਾ ਵਿੱਚ ਤੀਜਾ ਮਾਮਲਾ ਹੈ, 1 ਮਹੀਨੇ ਪਹਿਲਾਂ  1 ਸਾਲ ਦੇ ਬੱਚੇ ਅਤੇ ਇੱਕ ਮਹਿਲਾ ਨੂੰ HIV ਖ਼ੂਨ ਚੜਾਇਆ ਗਿਆ। ਇਹ ਬਠਿੰਡਾ ਦਾ ਸ਼ਹੀਦ ਮਨੀ ਸਿੰਘ ਹਸਪਤਾਲ ਸੀ ਜਿਸ ਦੀ ਜਾਂਚ ਚੱਲ ਰਹੀ ਹੈ। ਦਰਅਸਲ ਇਸੇ ਸਾਲ ਮਈ ਮਹੀਨੇ ਵਿੱਚ ਬਠਿੰਡਾ ਦਾ ਰਹਿਣ ਵਾਲਾ ਇੱਕ ਸ਼ਖ਼ਸ ਬਲਡ ਬੈਂਕ ਵਿੱਚ ਖ਼ੂਨ ਦੇਣ ਲਈ ਪਹੁੰਚਿਆ। ਜਦੋਂ ਉਸ ਦੇ ਖ਼ੂਨ ਦੀ ਜਾਂਚ ਹੋਈ ਤਾਂ ਉਹ HIV Positive ਸੀ, ਇਲਜ਼ਾਮਾਂ ਮੁਤਾਬਿਕ ਬਲਡ ਵਿੱਚ ਟੈਕਨੀਸ਼ਨ ਨੂੰ ਵੀ ਇਸ ਗੱਲ ਦੀ ਜਾਣਕਾਰੀ ਸੀ ਕਿ ਜਿਸ ਸ਼ਖ਼ਸ ਨੇ ਖ਼ੂਨ ਦਾਨ ਕੀਤਾ ਹੈ ਉਹ HIV ਪਾਜ਼ੀਟਿਵ ਹੈ ਇਸ ਦੇ ਬਾਵਜੂਦ ਉਸ ਨੇ ਇਸ ਨੂੰ ਨਜ਼ਰ ਅੰਦਾਜ਼ ਕੀਤਾ ਗਿਆ। ਬਹਿਰਹਾਲ ਇਹ ਮਸਲਾ ਹੋਰ ਗੰਭੀਰ ਹੋ ਰਿਹਾ ਹੈ, ਕਿਉਂਕੀ ਹੁਣ 1 ਜਾਂ 2 ਨਹੀਂ ਬਲਕਿ 35 ਤੋਂ 40 ਬੱਚਿਆਂ ‘ਤੇ HIV ਪਾਜ਼ੀਟਿਵ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਛੇਤੀ ਤੋਂ ਛੋਤੀ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਇਸ ਖ਼ਤਰੇ ਤੋਂ ਪਰਦਾ ਉੱਠੇ ਤੇ ਜੋ ਵੀ ਸੱਚ ਹੈ ਉਹ ਸਾਹਮਣੇ ਆਵੇ।