The Khalas Tv Blog Punjab ਸਿੱਧੂ ਨੇ ਕੀਤਾ ਇੱਕ ਹੋਰ ਟਵੀਟ, ਕੈਪਟਨ ਨੂੰ ਦਿੱਤਾ ਪਰਮਾਤਮਾ ਦੀ ਕਚਿਹਰੀ ਦਾ ਡਰ
Punjab

ਸਿੱਧੂ ਨੇ ਕੀਤਾ ਇੱਕ ਹੋਰ ਟਵੀਟ, ਕੈਪਟਨ ਨੂੰ ਦਿੱਤਾ ਪਰਮਾਤਮਾ ਦੀ ਕਚਿਹਰੀ ਦਾ ਡਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਇੱਕ ਵਾਰ ਫਿਰ ਟਵੀਟ ਕਰਦਿਆਂ ਕਿਹਾ ਹੈ ਕਿ ‘ਮੇਰੀ ਆਤਮਾ ਕੱਲ੍ਹ ਵੀ, ਅੱਜ ਵੀ ਅਤੇ ਅੱਗੇ ਵੀ ਗੁਰੂ ਸਾਹਿਬ ਜੀ ਦੇ ਇਨਸਾਫ ਲਈ ਆਵਾਜ਼ ਉਠਾਉਂਦੀ ਰਹੇਗੀ। ਪੰਜਾਬ ਦੀ ਜ਼ਮੀਰ ਪਾਰਟੀ ਲੀਹਾਂ ਤੋਂ ਉਪਰ ਹੈ। ਪਾਰਟੀ ਨੂੰ ਆਪਣੇ ਹੀ ਸਾਥੀਆਂ ਦੇ ਮੋਢਿਆਂ ‘ਤੇ ਬੰਦੂਕ ਰੱਖਕੇ ਗੋਲੀ ਚਲਾਉਣਾ ਬੰਦ ਕਰਨਾ ਚਾਹੀਦਾ ਹੈ।

ਤੁਸੀਂ ਸਿੱਧੇ ਤੌਰ ‘ਤੇ ਜ਼ਿੰਮੇਵਾਰ ਅਤੇ ਜਵਾਬਦੇਹ ਹੋ, ਮਹਾਨ ਗੁਰੂ ਦੇ ਦਰਬਾਰ ਵਿੱਚ ਤੁਹਾਡੀ ਰੱਖਿਆ ਕੌਣ ਕਰੇਗਾ?’ ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ਨੂੰ ਹਲੂਣਾ ਦਿੰਦਿਆਂ ਕਿਹਾ ਹੈ ਕਿ ਉਹ ਬੇਅਦਬੀ ਮਾਮਲੇ ਦਾ ਜਲਦ ਕੋਈ ਹੱਲ ਕੱਢਣ ਨਹੀਂ ਤਾਂ ਪਰਮਾਤਮਾ ਦੀ ਦਰਗਾਹ ਵਿੱਚ ਉਨ੍ਹਾਂ ਨੂੰ ਕੋਈ ਨਹੀਂ ਬਚਾ ਸਕਦਾ।

Exit mobile version