The Khalas Tv Blog International ਅਮਰੀਕਾ ‘ਚ ਬਰਫੀਲੇ ਚੱਕਰਵਾਤ ਨੇ ਵਿਗਾੜੇ ਹਾਲਾਤ, ਦੇਸ਼ ਦੇ ਕਈ ਹਿੱਸਿਆਂ ਵਿੱਚ ਤਾਪਮਾਨ -40 ਡਿਗਰੀ ਤੱਕ ਡਿੱਗਿਆ
International

ਅਮਰੀਕਾ ‘ਚ ਬਰਫੀਲੇ ਚੱਕਰਵਾਤ ਨੇ ਵਿਗਾੜੇ ਹਾਲਾਤ, ਦੇਸ਼ ਦੇ ਕਈ ਹਿੱਸਿਆਂ ਵਿੱਚ ਤਾਪਮਾਨ -40 ਡਿਗਰੀ ਤੱਕ ਡਿੱਗਿਆ

 ਨਿਊਯਾਰਕ :  ਵਿਸ਼ਵ ਦੀ ਵੱਡੀ ਆਰਥਿਕ ਤਾਕਤ ਅਮਰੀਕਾ ਨੂੰ ਇਸ ਸਾਲ ਕੜਾਕੇ ਦੀ ਠੰਡ ਅਤੇ ਬਰਫਬਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਬਰਫੀਲੇ ਚੱਕਰਵਾਤ ਕਾਰਨ ਇੱਕ ਲੱਖ ਤੋਂ ਵੱਧ ਅਮਰੀਕੀਆਂ ਦੇ ਘਰਾਂ ਦੀ ਬਿਜਲੀ ਕੱਟੀ ਗਈ, ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਿਲ ਦਾ ਸਾਹਮਣਾ ਵੀ ਕਰਨਾ ਪਿਆ। ਦਰਅਸਲ ਸਰਦੀਆਂ ਦੇ ਬਰਫੀਲੇ ਤੂਫਾਨ ਕਾਰਨ ਹਾਈਵੇਅ ਪ੍ਰਭਾਵਿਤ ਹੋਏ ਹਨ ਤੇ ਉਡਾਣਾਂ ਵੀ ਬੰਦ ਹੋ ਗਈਆਂ ਹਨ । ਦੇਸ਼ ਦੇ ਕਈ ਹਿੱਸਿਆਂ ਵਿੱਚ ਤਾਪਮਾਨ -40 ਡਿਗਰੀ ਤੱਕ ਡਿੱਗ ਗਿਆ ਹੈ । ਅਮਰੀਕਾ ਦੀ 70 ਫੀਸਦੀ ਆਬਾਦੀ ਮੌਸਮ ਵਿੱਚ ਖਰਾਬੀ ਦਾ ਸ਼ਿਕਾਰ ਹੋਈ ਹੈ।

ਹਾਲਾਤ ਇਹ ਹਨ ਕਿ ਆਮ ਲੋਕਾਂ ਦਾ ਘਰਾਂ ਵਿਚੋਂ ਨਿਕਲਣਾ ਬੰਦ ਹੋ ਗਿਆ ਹੈ ।ਉੱਤਰੀ ਅਤੇ ਦੱਖਣੀ ਡਕੋਟਾ, ਓਕਲਾਹੋਮਾ, ਆਇਓਵਾ ਅਤੇ ਹੋਰ ਥਾਵਾਂ ‘ਤੇ ਆਵਾਜਾਈ ਵਿਭਾਗਾਂ ਨੇ ਲਗਭਗ ਜ਼ੀਰੋ ਵਿਜ਼ੀਬਿਲਟੀ ਕਾਰਨ ਵਾਹਨ ਚਾਲਕਾਂ ਨੂੰ ਸੜਕਾਂ ‘ਤੇ ਨਾ ਜਾਣ ਦੀ ਚਿਤਾਵਨੀ ਦਿੱਤੀ ਹੈ ਤੇ ਬਰਫ ਨਾਲ ਢੱਕੀਆਂ ਸੜਕਾਂ ਅਤੇ ਬਰਫੀਲੇ ਤੂਫਾਨ ਦੀਆਂ ਸਥਿਤੀਆਂ ਦੀ ਨੂੰ ਦੇਖਦੇ ਹੋਏ ਨਿਵਾਸੀਆਂ ਨੂੰ ਘਰ ਰਹਿਣ ਦੀ ਅਪੀਲ ਕੀਤੀ ਗਈ ਹੈ।

ਖਰਾਬ ਮੌਸਮ ਕਾਰਨ ਓਕਲਾਹੋਮਾ ਵਿੱਚ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਵੀ ਹੋਈ ਹੈ ।
ਫਲਾਈਟ ਟ੍ਰੈਕਿੰਗ ਵੈਬਸਾਈਟ ਫਲਾਈਟ ਅਵੇਅਰ ਦੇ ਅਨੁਸਾਰ, ਨਿਊਯਾਰਕ, ਸੀਏਟਲ ਅਤੇ ਸ਼ਿਕਾਗੋ ਵਿੱਚ ਸ਼ੁੱਕਰਵਾਰ ਨੂੰ ਲਗਭਗ 5,000 ਯੂਐਸ ਉਡਾਣਾਂ ਨੂੰ ਰੱਦ ਕਰ ਦਿੱਤੀਆਂ ਗਈਆਂ ਤੇ ਹੋਰ 7,600 ਦੇ ਰੂਟ ਬਦਲੇ ਗਏ।

Exit mobile version