‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- 26 ਜਨਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਵਿੱਚ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਦੇ ਚੱਲਦਿਆਂ ਕਿਸਾਨ ਏਕਤਾ ਮੋਰਚਾ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਟਰੈਕਟਰ ਪਰੇਡ ਲਈ ਕੀ ਹੈ ਤਿਆਰੀ ?
- ਟਰੈਕਟਰ ਪਰੇਡ 26 ਜਨਵਰੀ ਨੂੰ ਸਵੇਰੇ ਕਰੀਬ 10 ਵਜੇ ਸ਼ੁਰੂ ਕਰ ਦਿੱਤੀ ਜਾਵੇਗੀ।
- ਕਰੀਬ 100 ਕਿ.ਮੀ. ਦਾ ਰੂਟ ਰਹੇਗਾ ਅਤੇ ਟਰੈਕਟਰਾਂ ਦੀ ਕੋਈ ਗਿਣਤੀ ਨਹੀਂ ਹੈ।
- ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡ ਖੋਲ੍ਹ ਦਿੱਤੇ ਜਾਣਗੇ। 25 ਜਨਵਰੀ ਦੀ ਸ਼ਾਮ ਨੂੰ ਹੀ ਟਰੈਕਟਰ ਕਤਾਰਾਂ ਵਿੱਚ ਲੱਗ ਜਾਣਗੇ।
- ਪਰੇਡ ‘ਚ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਜੀ ਦੀ ਝਾਕੀ, ਤਿੰਨੇਂ ਖੇਤੀ ਕਾਨੂੰਨਾਂ ਸੰਬੰਧੀ ਝਾਕੀਆਂ, ‘ਪਗੜੀ ਸੰਭਾਲ ਜੱਟਾ’ ਲਹਿਰ ਆਦਿ ਦੀਆਂ ਝਾਕੀਆਂ ਸ਼ਾਮਿਲ ਹੋਣਗੀਆਂ।
- ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗਵਾ ਚੁੱਕੇ ਲੋਕਾਂ ਨੂੰ ਸਮਰਪਿਤ ਵੀ ਇੱਕ ਝਾਕੀ ਕੱਢੀ ਜਾਵੇਗੀ।
- ਟਰੈਕਟਰਾਂ ‘ਤੇ ਕਿਸਾਨ ਅੰਦੋਲਨ ਦੇ ਝੰਡੇ ਅਤੇ ਤਿਰੰਗਾ ਝੰਡਾ ਹੋਵੇਗਾ।
- ਔਰਤਾਂ ਦਾ ਇਨ੍ਹਾਂ ਝਾਕੀਆਂ ਵਿੱਚ ਇੱਕ ਵੱਖਰਾ ਹਿੱਸਾ ਹੋਵੇਗਾ। ਉਹ ਵੱਖਰੇ-ਵੱਖਰੇ ਪਹਿਰਾਵੇ ਨੂੰ ਵੀ ਦਰਸਾਉਣਗੀਆਂ।
- ਕਰੀਬ 3000 ਵਾਲੰਟੀਅਰ ਹਰੇ ਰੰਗ ਦੀਆਂ ਜੈਕੇਟਾਂ ਪਾ ਕੇ ਤਾਇਨਾਤ ਰਹਿਣਗੇ।
- ਪਰੇਡ ਦੇ ਨਾਲ-ਨਾਲ ਐਂਬੂਲੈਂਸਾਂ ਵੀ ਹੋਣਗੀਆਂ।
- ਪਰੇਡ ਦੌਰਾਨ ਇੱਕ ਟਰੈਕਟਰ ‘ਤੇ 3-4 ਲੋਕ ਹੀ ਸਵਾਰ ਹੋਣਗੇ ਅਤੇ ਕੋਈ ਟਰਾਲੀ ਅੰਦਰ ਨਹੀਂ ਜਾਵੇਗੀ।
- ਜਦੋਂ ਤੱਕ ਸਾਰੇ ਟਰੈਕਟਰਾਂ ਦੀ ਸ਼ਮੂਲੀਅਤ ਨਹੀਂ ਹੋ ਜਾਂਦੀ ਤਦ ਤੱਕ ਪਰੇਡ ਜਾਰੀ ਰਹੇਗੀ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਪਰੇਡ ‘ਚ ਸ਼ਾਮਲ ਹੋਣ ਵਾਲਿਆਂ ਲਈ ਦਿਸ਼ਾ ਨਿਰਦੇਸ਼:
ਪਰੇਡ ਤੋਂ ਪਹਿਲਾਂ ਦੀ ਤਿਆਰੀ
- ਪਰੇਡ ‘ਚ ਟਰੈਕਟਰ ਅਤੇ ਹੋਰ ਵਾਹਨ ਚੱਲਣਗੇ, ਪਰ ਟਰਾਲੀ ਨਹੀਂ ਜਾਵੇਗੀ। ਵਿਸ਼ੇਸ਼ ਝਾਕੀ ਦੇ ਨਾਲ ਟਰਾਲੀਆਂ ਨੂੰ ਛੂਟ ਦਿੱਤੀ ਜਾ ਸਕਦੀ ਹੈ।
- ਆਪਣੇ ਨਾਲ 24 ਘੰਟੇ ਦਾ ਰਾਸ਼ਨ ਪਾਣੀ ਤਿਆਰ ਰੱਖਕੇ ਲੈ ਕੇ ਜਾਓ। ਜਾਮ ਵਿੱਚ ਫਸਣ ਮਗਰੋਂ ਠੰਡ ਤੋਂ ਸੁਰੱਖਿਆ ਲਈ ਪ੍ਰਬੰਧ ਕਰੋ।
- ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ਹੈ ਕਿ ਹਰ ਟਰੈਕਟਰ ਜਾਂ ਵਾਹਨ ‘ਤੇ ਕਿਸਾਨ ਸੰਗਠਨ ਦੇ ਝੰਡੇ ਦੇ ਨਾਲ-ਨਾਲ ਰਾਸ਼ਟਰੀ ਝੰਡਾ ਵੀ ਲਗਾਇਆ ਜਾਵੇ। ਕਿਸੇ ਵੀ ਪਾਰਟੀ ਦਾ ਝੰਡਾ ਨਹੀਂ ਹੋਵੇਗਾ।
- ਕੋਈ ਹਥਿਆਰ ਆਪਣੇ ਨਾਲ ਨਾ ਲੈ ਕੇ ਜਾਉ, ਲਾਠੀਆਂ ਨਾ ਚੁੱਕੋ, ਕਿਸੇ ਭੜਕਾਊ ਜਾਂ ਨਕਾਰਾਤਮਕ ਨਾਅਰਿਆਂ ਵਾਲੇ ਬੈਨਰ ਨਾ ਲਗਾਓ।
ਪਰੇਡ ਦੇ ਦੌਰਾਨ ਲਈ ਨਿਰਦੇਸ਼
- ਪਰੇਡ ਦੀ ਸ਼ੁਰੂਆਤ ਕਿਸਾਨ ਲੀਡਰਾਂ ਦੀ ਗੱਡੀਆਂ ਨਾਲ ਹੋਵੇਗੀ। ਉਨ੍ਹਾਂ ਦੇ ਅੱਗੇ ਕੋਈ ਵੀ ਟਰੈਕਟਰ ਜਾਂ ਵਾਹਨ ਨਹੀਂ ਹੋਵੇਗਾ। ਹਰੀ ਜੈਕੇਟ ਪਹਿਨਣ ਵਾਲੇ ਟ੍ਰੈਫਿਕ ਵਾਲੰਟੀਅਰ ਦੀਆਂ ਹਦਾਇਤਾਂ ਦੀ ਪਾਲਣਾ ਕਰੋ।
- ਪਰੇਡ ਦਾ ਰਸਤਾ ਤੈਅ ਕੀਤਾ ਗਿਆ ਹੈ। ਇਸ ਦੇ ਨਿਸ਼ਾਨ ਹੋਣਗੇ, ਪੁਲਿਸ ਅਤੇ ਟ੍ਰੈਫਿਕ ਵਾਲੰਟੀਅਰ ਤੁਹਾਡੀ ਅਗਵਾਈ ਕਰਨਗੇ। ਰਸਤੇ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਨ ਵਾਲੇ ਵਾਹਨ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
- ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰਦਾ ਹੈ ਕਿ ਜੇ ਕੋਈ ਵਾਹਨ ਬਿਨਾਂ ਕਾਰਨ ਸੜਕ ‘ਤੇ ਰੁਕਣ ਦੀ ਕੋਸ਼ਿਸ਼ ਕਰਦਾ ਹੈ ਜਾਂ ਰਸਤੇ ‘ਚ ਡੇਰਾ ਲਾਉਂਦਾ ਹੈ, ਤਾਂ ਵਲੰਟੀਅਰ ਉਨ੍ਹਾਂ ਨੂੰ ਹਟਾ ਦੇਵੇਗਾ। ਸਾਰੇ ਵਾਹਨ, ਪਰੇਡ ਨੂੰ ਪੂਰਾ ਕਰਨ ਤੋਂ ਬਾਅਦ ਵਾਪਸ ਉਸੇ ਜਗ੍ਹਾ ਪਹੁੰਚਣਗੇ, ਜਿੱਥੋਂ ਪਰੇਡ ਸ਼ੁਰੂ ਹੋਈ ਸੀ।
- ਇੱਕ ਟਰੈਕਟਰ ਵਿੱਚ ਡਰਾਈਵਰ ਸਮੇਤ ਘੱਟੋ-ਘੱਟ ਪੰਜ ਲੋਕ ਹੋਣਗੇ। ਕੋਈ ਵੀ ਬੋਨੇਟ, ਬੰਪਰ ਜਾਂ ਛੱਤ ‘ਤੇ ਨਹੀਂ ਬੈਠੇਗਾ।
- ਸਾਰੇ ਟਰੈਕਟਰ ਆਪਣੀ ਲਾਈਨ ‘ਚ ਚੱਲਣਗੇ, ਕੋਈ ਦੌੜ ਨਹੀਂ ਆਯੋਜਿਤ ਕੀਤੀ ਜਾਵੇਗੀ।
- ਟਰੈਕਟਰ ਉੱਪਰ ਆਪਣੀ ਆਡੀਓ ਡੈੱਕ ਨੂੰ ਨਾ ਚਲਾਉ। ਇਸ ਨਾਲ ਬਾਕੀ ਲੋਕਾਂ ਨੂੰ ਮੋਰਚੇ ਦੀ ਆਡੀਓ ਤੋਂ ਨਿਰਦੇਸ਼ਾਂ ਨੂੰ ਸੁਣਨਾ ਮੁਸ਼ਕਲ ਹੋਵੇਗਾ।
- ਪਰੇਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਰਜਿਤ ਹੋਵੇਗਾ। ਜੇ ਤੁਸੀਂ ਕਿਸੇ ਨੂੰ ਨਸ਼ਾ ਕਰਦੇ ਹੋਏ ਵੇਖਦੇ ਹੋ, ਤਾਂ ਇਸ ਦੀ ਰਿਪੋਰਟ ਨਜ਼ਦੀਕੀ ਟ੍ਰੈਫਿਕ ਵਲੰਟੀਅਰ ਨੂੰ ਦਿਓ।
- ਯਾਦ ਰੱਖੋ, ਅਸੀਂ ਗਣਤੰਤਰ ਦਿਵਸ ਦਾ ਮਾਣ ਵਧਾਉਣਾ ਹੈ, ਜਨਤਾ ਦਾ ਦਿਲ ਜਿੱਤਣਾ ਹੈ। ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਔਰਤਾਂ ਨਾਲ ਆਦਰ ਨਾਲ ਪੇਸ਼ ਆਉਣਾ ਹੈ।
- ਪੁਲਿਸ ਵਾਲਾ ਵੀ ਵਰਦੀ ਪਹਿਨਿਆ ਹੋਇਆ ਇੱਕ ਕਿਸਾਨ ਹੈ, ਉਸ ਨਾਲ ਝਗੜਾ ਨਹੀਂ ਕਰਨਾ। ਮੀਡੀਆ ਵਾਲੇ ਚਾਹੇ ਜਿਹੜੇ ਵੀ ਚੈਨਲ ਤੋਂ ਹੋਣ, ਉਨ੍ਹਾਂ ਨਾਲ ਕੋਈ ਦੁਰਾਚਾਰ ਨਹੀਂ ਕਰਨਾ।
- ਕੂੜਾ ਸੜਕ ‘ਤੇ ਨਾ ਸੁੱਟੋ ਅਤੇ ਇਸ ਲਈ ਇੱਕ ਬੈਗ ਆਪਣੇ ਨਾਲ ਰੱਖੋ।
ਐਮਰਜੈਂਸੀ ਦਿਸ਼ਾ ਨਿਰਦੇਸ਼
- ਸੰਯੁਕਤ ਕਿਸਾਨ ਮੋਰਚੇ ਨੇ ਹਰ ਕਿਸਮ ਦੀ ਐਮਰਜੈਂਸੀ ਵਿੱਚ ਸਹੂਲਤਾਂ ਮੁਹੱਈਆ ਕਰਵਾਈ ਹੈ, ਇਸ ਲਈ ਘਬਰਾਓ ਨਾ, ਜੇ ਕੋਈ ਸਮੱਸਿਆ ਹੈ ਤਾਂ ਬੱਸ ਇਨ੍ਹਾਂ ਨਿਰਦੇਸ਼ਾਂ ਦਾ ਪਾਲਣ ਕਰੋ।
- ਕਿਸੇ ਵੀ ਅਫਵਾਹ ਨੂੰ ਨਜ਼ਰਅੰਦਾਜ਼ ਕਰੋ, ਜੇ ਤੁਸੀਂ ਕੁੱਝ ਚੈੱਕ ਕਰਨਾ ਚਾਹੁੰਦੇ ਹੋ, ਤਾਂ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਅਤੇ ਵੈਬਸਾਈਟ ‘ਕਿਸਾਨ ਏਕਤਾ ਮੋਰਚਾ’ ‘ਤੇ ਜਾ ਕੇ ਸੱਚਾਈ ਦੀ ਜਾਂਚ ਕਰੋ।
- ਪਰੇਡ ‘ਚ ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਜਾਵੇਗਾ, ਹਸਪਤਾਲਾਂ ਨਾਲ ਪ੍ਰਬੰਧ ਕੀਤੇ ਗਏ ਹਨ। ਜੇ ਕੋਈ ਮੈਡੀਕਲ ਐਮਰਜੈਂਸੀ ਹੈ, ਤਾਂ ਹੈਲਪਲਾਈਨ ਨੰਬਰ ‘ਤੇ ਕਾਲ ਕਰੋ ਜਾਂ ਨਜ਼ਦੀਕੀ ਵਲੰਟੀਅਰ ਨੂੰ ਦੱਸੋ।
- ਟਰੈਕਟਰ ਜਾਂ ਗੱਡੀ ਖਰਾਬ ਹੋਣ ਦੀ ਸਥਿਤੀ ਵਿੱਚ ਇਸ ਨੂੰ ਬਿਲਕੁਲ ਸਾਈਡ ਵਿੱਚ ਲਾ ਕੇ ਅਤੇ ਵਾਲੰਟੀਅਰ ਨਾਲ ਸੰਪਰਕ ਕਰੋ ਜਾਂ ਹੈਲਪਲਾਈਨ ਨੂੰ ਕਾਲ ਕਰੋ।
- ਸਯੁੰਕਤ ਕਿਸਾਨ ਮੋਰਚਾ ਦੀ ਹੈਲਪਲਾਈਨ ਨੰਬਰ ਇਸ ਪਰੇਡ ਲਈ 24 ਘੰਟੇ ਖੁੱਲ੍ਹੀ ਰਹੇਗੀ।
- ਜੇ ਕੋਈ ਘਟਨਾ ਵਾਪਰਦੀ ਹੈ, ਤਾਂ ਤੁਸੀਂ ਇਸ ਬਾਰੇ ਪੁਲਿਸ ਕੰਟਰੋਲ ਰੂਮ ਨੂੰ 112 ਨੰਬਰ ‘ਤੇ ਰਿਪੋਰਟ ਕਰ ਸਕਦੇ ਹੋ।
Comments are closed.