‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੰ ਗਿਆਂ ਦੇ ਮਾਮਲੇ ਵਿੱਚ ਪਹਿਲੇ ਦੋ ਸ਼ੀ ਠਹਿਰਾਏ ਗਏ ਵਿਅਕਤੀ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਦਿੱਲੀ ਦੀ ਇੱਕ ਅਦਾਲਤ ਨੇ ਫਰਵਰੀ 2020 ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੋਏ ਦੰ ਗਿਆਂ ਦੇ ਮਾਮਲੇ ਵਿੱਚ ਦੋ ਸ਼ੀ ਠਹਿਰਾਏ ਗਏ ਦਿਨੇਸ਼ ਯਾਦਵ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ ਮੁਲ ਜ਼ਮ ਦਿਨੇਸ਼ ਯਾਦਵ ਨੂੰ 12 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਵਧੀਕ ਸੈਸ਼ਨ ਜੱਜ ਵਰਿੰਦਰ ਭੱਟ ਨੇ ਦਿਨੇਸ਼ ਯਾਦਵ ਨੂੰ ਇੱਕ ਘਰ ਨੂੰ ਅੱ ਗ ਲਾਉਣ ਵਾਲੀ ਦੰ ਗਾਕਾਰੀ ਭੀੜ ਦਾ ਹਿੱਸਾ ਹੋਣ ਦਾ ਦੋ ਸ਼ੀ ਠਹਿਰਾਇਆ ਸੀ। ਦੰ ਗਿਆਂ ਦੇ ਮਾਮਲਿਆਂ ਵਿੱਚ ਇਹ ਪਹਿਲੀ ਸਜ਼ਾ ਹੈ। ਮੁਕੱਦਮੇ ਦੌਰਾਨ ਉਸ ਦੀ ਵਕੀਲ ਸ਼ਿਖਾ ਗਰਗ ਨੇ ਦੱਸਿਆ ਕਿ ਯਾਦਵ ਨੂੰ 12,000 ਰੁਪਏ ਦਾ ਜੁਰਮਾਨਾ ਅਦਾ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ। ਸਜ਼ਾ ਬਾਰੇ ਵਿਸਥਾਰਤ ਹੁਕਮ ਦੀ ਉਡੀਕ ਹੈ। ਦਿਨੇਸ਼ ਯਾਦਵ ਨੂੰ ਪੈਨਲ ਕੋਡ ਦੀ ਧਾਰਾ 143, 147, 148, 457, 392, 436 ਅਤੇ ਸੈਕਸ਼ਨ 149 ਦੇ ਤਹਿਤ ਸਜ਼ਾ ਸੁਣਾਈ ਗਈ ਹੈ।
ਜਾਣਕਾਰੀ ਮੁਤਾਬਕ ਯਾਦਵ ਦੰ ਗਾਕਾਰੀ ਭੀੜ ਦਾ ਹਿੱਸਾ ਸੀ ਅਤੇ ਉਸ ਨੇ 25 ਫਰਵਰੀ ਦੀ ਰਾਤ ਨੂੰ ਮਨੋਰੀ ਨਾਮ ਦੀ 73 ਸਾਲਾ ਔਰਤ ਦੇ ਘਰ ਦੀ ਭੰ ਨਤੋੜ ਕਰਨ ਅਤੇ ਅੱਗ ਲਗਾਉਣ ਵਿੱਚ ਹਿੱਸਾ ਲਿਆ ਸੀ। ਮਨੋਰੀ ਨੇ ਦੋ ਸ਼ ਲਾਇਆ ਸੀ ਕਿ ਕਰੀਬ 150-200 ਦੰ ਗਾਕਾਰੀਆਂ ਦੀ ਭੀੜ ਨੇ ਉਸ ਦੇ ਘਰ ‘ਤੇ ਹਮ ਲਾ ਕਰ ਦਿੱਤਾ ਸੀ ਜਦੋਂ ਉਸ ਦਾ ਪਰਿਵਾਰ ਮੌਜੂਦ ਨਹੀਂ ਸੀ ਅਤੇ ਸਾਰਾ ਸਾਮਾਨ ਅਤੇ ਇੱਥੋਂ ਤੱਕ ਕਿ ਮੱਝਾਂ ਵੀ ਲੁੱਟ ਲਈਆਂ ਗਈਆਂ। 25 ਸਾਲਾ ਯਾਦਵ ਨੂੰ 8 ਜੂਨ 2020 ਨੂੰ ਗ੍ਰਿਫ ਤਾਰ ਕੀਤਾ ਗਿਆ ਸੀ। ਫਰਵਰੀ 2020 ਵਿੱਚ ਉੱਤਰ-ਪੂਰਬੀ ਦਿੱਲੀ ਵਿੱਚ ਫਿਰਕੂ ਝੜ ਪਾਂ ਵਿੱਚ ਘੱਟੋ-ਘੱਟ 53 ਲੋਕ ਮਾ ਰੇ ਗਏ ਸਨ ਅਤੇ 700 ਤੋਂ ਵੱਧ ਜ਼ਖ ਮੀ ਹੋ ਗਏ ਸਨ। ਬੀਤੇ ਸਾਲ 13 ਜੁਲਾਈ ਨੂੰ ਹਾਈਕੋਰਟ ਵਿੱਚ ਦਾਇਰ ਦਿੱਲੀ ਪੁਲਿਸ ਦੇ ਹਲਫ਼ਨਾਮੇ ਮੁਤਾਬਕ ਮਾ ਰੇ ਗਏ ਲੋਕਾਂ ਵਿੱਚ 40 ਮੁਸਲਮਾਨ ਅਤੇ 13 ਹਿੰਦੂ ਸਨ।