India International Punjab

ਹੁਣ ਐਕਸ-ਰੇ ‘ਚ ਬਿਮਾਰੀਆਂ ਦੇ ਆਉਣਗੇ ਰੰਗਦਾਰ ਪੋਜ਼, ਆਈ ਨਵੀਂ ਤਕਨੀਕ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਆਮ ਅਸੀਂ ਜਦੋਂ ਐਕਸਰਾ ਕਰਵਾਉਂਦੇ ਹਾਂ ਤਾਂ ਉਸਦੀ ਬਲੈਂਕ ਐਂਡ ਵਹਾਈਟ ਫੋਟੋ ਹੀ ਆਉਂਦੀ ਹੈ ਤੇ ਕਈ ਵਾਰ ਸਾਨੂੰ ਕੁੱਝ ਵੀ ਸਪਸ਼ਟ ਨਹੀਂ ਹੁੰਦਾ ਕਿ ਐਕਸਰੇ ਵਿਚ ਹੱਡੀਆਂ ਤੇ ਹੋਰ ਨਾੜੀਆਂ ਦਾ ਕੀ ਤਾਣਾਬਾਣਾ ਹੈ। ਪਰ ਹੁਣ ਫੇਸਬੁੱਕ ਦੇ ਫਾਊਂਡਰ ਜੁਕਰਬਰਗ ਦੇ ਚੈਰਿਟੀ ਨਾਲ ਚਲਾਏ ਜਾ ਰਹੇ ਚਾਨ ਜੁਕਰਬਰਗ ਸੰਗਠਨ ਬੇਹੱਦ ਕਾਬਿਲੇਤਾਰੀਫ ਖੋਜ ਕੀਤੀ ਹੈ। ਇਸ ਸੰਗਠਨ ਦੀ ਮਦਦ ਨਾਲ ਰਿਸਰਚ ਕਰਨ ਵਾਲਿਆਂ ਨੇ ਸਰੀਰ ਦੇ ਅੰਦਰੂਨੀ ਅੰਗਾਂ ਦੇ ਸਕੈਨ ਦੀਆਂ ਤਸਵੀਰਾਂ ਨੂੰ ਸਪਸ਼ਟ ਤੇ ਰੰਗੀਨ ਵੇਖਣ ਵਿੱਚ ਮਦਦ ਕੀਤੀ ਹੈ। ਮਾਰਕ ਜੁਕਰਬਰਗ ਨੇ ਆਪਣੇ ਫੇਸਬੁੱਕ ਅਕਾਉਂਟ ਉੱਤੇ ਇਸਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ।

ਜੁਕਰਬਰਗ ਵਲੋਂ ਸਾਂਝੀ ਕੀਤੀ ਗਈ ਫੋਟੋ ਵਿੱਚ ਫੇਫੜਿਆਂ ਦੀ ਹੁਣ ਤੱਕ ਦੀ ਸਭ ਤੋਂ ਸਾਫ਼ ਤਸਵੀਰ ਲਈ ਗਈ ਹੈ। ਜੋਕਿ ਇਸ ਫੇਫੜੇ ਉੱਤੇ ਕੋਰੋਨਾ ਦਾ ਪ੍ਰਭਾਵ ਦਿਖਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਆਰਟੀਫਿਸੀਅਲ ਇੰਟੈਲੀਜੈਂਸ, ਐਕਸਰੇ, ਸੀਟੀ ਸਕੈਨ ਤੇ ਐੱਮਆਰਆਈ ਦੀਆਂ ਵਧੇਰੇ ਸਾਫ਼ ਤੇ ਸਪਸ਼ਟ ਤਸਵੀਰਾਂ ਛੇਤੀ ਤੋਂ ਛੇਤੀ ਕਿਸੇ ਵੀ ਬਿਮਾਰੀ ਨੂੰ ਪਕੜਨ ਵਿੱਚ ਸਹਾਇਕ ਹੋ ਸਕਣਗੀਆਂ। ਇਹ ਤਕਨੀਕ ਭਵਿੱਖ ਦੇ ਖੋਜਾਰਥੀਆਂ ਲਈ ਲਾਹੇਬੰਦ ਹੋਵੇਗੀ।

https://www.facebook.com/zuck/posts/10114047836235371