Punjab

DC ਅਮ੍ਰਿੰਤਸਰ ਵੱਲੋਂ ਜ਼ਰੂਰੀ ਸੂਚਨਾ

ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਦੌਰਾਨ ਕੱਲ੍ਹ ਦੇਰ ਰਾਤ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਧਮਾਕਿਆਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਦੌਰਾਨ ਅੱਜ DC ਅਮ੍ਰਿੰਤਸਰ ਵੱਲੋਂ ਜ਼ਰੂਰੀ ਸੂਚਨਾ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ Red Alert ਅਧੀਨ ਹਾਂ ਅਤੇ ਥੋੜ੍ਹੀ ਦੇਰ ‘ਚ ਸਾਇਰਨ ਸੁਣਾਈ ਦੇ ਸਕਦਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ DC ਸਾਕਸ਼ੀ ਸਾਹਨੀ ਵੱਲੋਂ ਟਵੀਟ ਕਰਦਿਆਂ ਕਿਹਾ ਗਿਆ ਕਿ ਤੁਹਾਨੂੰ ਥੋੜ੍ਹੀ ਦੇਰ ਵਿੱਚ ਸਾਇਰਨ ਸੁਣਾਈ ਦੇ ਸਕਦਾ ਹੈ , ਅਸੀਂ ਰੈੱਡ ਅਲਰਟ ਅਧੀਨ ਹਾਂ। ਤੁਹਾਨੂੰ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਘਰ ਦੇ ਅੰਦਰ ਰਹੋ ਅਤੇ ਖਿੜਕੀਆਂ ਤੋਂ ਦੂਰ ਰਹੋ। ਅਸੀਂ ਜਲਦੀ ਹੀ ਸੂਚਿਤ ਕਰਾਂਗੇ ਜਿਵੇਂ ਹੀ ਅਸੀਂ ਆਮ ਗਤੀਵਿਧੀਆਂ ਮੁੜ ਸ਼ੁਰੂ ਕਰ ਸਕਦੇ ਹਾਂ। ਕਿਰਪਾ ਕਰਕੇ ਸ਼ਾਂਤ ਰਹੋ ਅਤੇ ਘਬਰਾਓ ਨਾ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸਹਾਇਤਾ ਲਈ ਸੰਪਰਕ ਕਰਨ ਲਈ ਨੰਬਰ ਜਾਰੀ ਕੀਤੇ ਹਨ।

  1. ਸਿਵਲ ਕੰਟਰੋਲ ਰੂਮ – 01832226262, 7973867446
  2. ਪੁਲਿਸ ਕੰਟਰੋਲ ਰੂਮ – ਸ਼ਹਿਰ 9781130666

ਪੇਂਡੂ 9780003387