Punjab

ਪੰਜਾਬ ਕੈਬਨਿਟ ਮੀਟਿੰਗ ‘ਚ ਲਏ ਅਹਿਮ ਫੈਸਲੇ

Important decisions taken in the Punjab Cabinet meeting

ਚੰਡੀਗੜ੍ਹ : ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਵਿੱਚ ਹੋਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਟੇ ਗਏ ਰਾਸ਼ਨ ਕਾਰਡਾਂ ਨੂੰ ਬਹਾਲ ਕੀਤੇ ਗਏ ਹਨ। ਮਾਨ ਨੇ ਕਿਹਾ ਕਿ ਲਗਪਗ 10 ਲੱਖ 77 ਹਜ਼ਾਰ ਰਾਸ਼ਨ ਕਾਰਡ ਕੱਟੇ ਗਏ ਸਨ ਜਿਨ੍ਹਾਂ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਮੀਟਿੰਗ ‘ਚ ਅਧਿਆਪਕਾਂ ਲਈ ਅਹਿਮ ਫੈਸਲੈ ਲਿਆ ਗਿਆ ਹੈ। ਮਾਨ ਨੇ ਕਿਹਾ ਕਿ ਅਧਿਆਪਕਾਂ ਦਾ ਬਦਲੀ ਪ੍ਰਕੀਰਿਆ ਨੂੰ ਸੌਖਾ ਕੀਤਾ ਗਿਆ ਹੈ। ਜਿਹੜਾ ਟੀਚਰ ਆਪਣੇ ਜਿਲ੍ਹੇ ‘ਚ, ਆਪਣੇ ਘਰ ਦੇ ਨੇੜੇ ਆਉਣਾ ਚਾਹੁੰਦਾ ਹੈ ਉਹ ਇੱਕ ਸੌਖੀ ਪ੍ਰਕ੍ਰਿਆ ਜ਼ਰੀਏ ਆ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਅਧਿਆਪਕ ਜਾਂ ਉਨ੍ਹਾਂ ਦੇ ਕੋਈ ਪਰਿਵਾਰ ਦਾ ਮੈਂਬਰ ਗੰਭੀਰ ਬਿਮਾਰੀ ਦਾ ਪੀੜਤ ਹੈ ਜਿਸ ਦੀ ਅਧਿਆਪਕ ਨੂੰ ਦੇਖਭਾਲ ਕਰਨੀ ਪੈਂਦੀ ਹੈ ਤਾਂ ਹੁਣ ਅਧਿਆਪਕਾਂ ਨੂੰ ਪੋਰਟਲ ਖੋਲ੍ਹਣ ਦੀ ਉਡੀਕ ਨਹੀਂ ਕਰਨੀ ਪਵੇਗਾ, ਅਧਿਆਪਕ ਆਪਣੀ ਅਰਜ਼ੀਆਂ ਦੇ ਕੇ ਜਦੋਂ ਵੀ ਬਦਲੀ ਕਰਵਾ ਸਕਦੇ ਹਨ। ਮਾਨ ਨੇ ਦੱਸਿਆ ਕਿ 15 ਹੋਰ ਸ਼ਹਿਰਾਂ ‘ਚ ਯੋਗਾ ਸੈਂਟਰ ਖੋਲੇ ਜਾਣਗੇ।

ਸਾਬਕਾ ਫੌਜੀਆਂ ਨੂੰ ਲੈ ਕੇ ਵੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਦੀਆਂ ਪੈਨਸ਼ਨਾਂ 6000 ਤੋਂ ਵਧਾਕੇ 10000 ਰੁਪਏ ਕੀਤੀ ਗਈ ਹੈ।

ਦਿੱਲੀ ਦੀ ਤਰਜ਼ ‘ਤੇ ਪੰਜਾਬ ‘ਚ ਵੀ ਫਰਿਸ਼ਤੇ ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ‘ਚ ਜ਼ਖਮੀ ਵਿਅਕਤੀ ਦੇ ਮੁਫਤ ਇਲਾਜ ਦੇ ਨਾਲ-ਨਾਲ ਜ਼ਖਮੀ ਨੂੰ ਨਜ਼ਦੀਕੀ ਹਸਪਤਾਲ ‘ਚ ਪਹੁੰਚਾਉਣ ਵਾਲੇ ਨੂੰ ਨਕਦ ਇਨਾਮ ਵੀ ਦਿੱਤਾ ਜਾਵੇਗਾ। ਇਸ ਦੀ ਸ਼ੁਰੂਆਤ 27 ਜਨਵਰੀ ਨੂੰ ਰੋਡ ਸੇਫਟੀ ਫੋਰਸ ਨਾਲ ਕੀਤੀ ਜਾਵੇਗੀ। SSF ਕੋਲ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਵਾਹਨ ਹਨ।

26 ਜਨਵਰੀ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਸਬ-ਡਵੀਜ਼ਨਾਂ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਸਾਰੀਆਂ ਦਵਾਈਆਂ ਹਸਪਤਾਲਾਂ ਦੇ ਅੰਦਰੋਂ ਹੀ ਉਪਲਬਧ ਹੋਣਗੀਆਂ। ਹਸਪਤਾਲਾਂ ਵਿੱਚ ਐਕਸਰੇ ਅਤੇ ਅਲਟਰਾਸਾਊਂਡ ਵੀ ਉਪਲਬਧ ਹੋਣਗੇ। ਤੀਰਥ ਯੋਜਨਾ ‘ਤੇ ਬੋਲਦਿਆਂ ਮਾਨ ਨੇ ਕਿਹਾ ਕਿ ਹੁਣ ਰੇਲਵੇ ਸਾਨੂੰ ਟ੍ਰੇਨਾਂ ਦੇਣ ਲਈ ਤਿਆਰ ਹੋਇਆ ਹੈ।

ਸਾਵਾਲਾਂ ਦੇ ਜਵਾਬ ਦਿੰਦਿਆਂ ਮਾਨ ਨੇ 22 ਜਨਵਰੀ ਨੂੰ ਛੁੱਟੀ ਨਾ ਕਰਨ ‘ਤੇ ਕਿਹਾ ਕਿ ਲਾਈਵ ਟੈਲੀਕਾਸਟ ਲਈ ਛੁੱਟੀ ਦੀ ਲੋੜ ਨਹੀਂ ਹੈ।