‘ਦ ਖ਼ਾਲਸ ਬਿਊਰੋ : ਪੰਜਾਬ ਦੇ ਪਿੰਡਾ ਦੀ ਨੁਹਾਰ ਬਦਲਣ ਲਈ ਹੁਣ ਸਰਕਾਰ ਨੇ ਇੱਕ ਅਹਿਮ ਫ਼ੈਸਲਾ ਲਿਆ ਹੈ । ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਕਈ ਅਹਿਮ ਐਲਾਨ ਕੀਤੇ। ਉਹਨਾਂ ਕਿਹਾ ਕਿ ਸਾਲ ਵਿੱਚ ਚਾਰ ਵਾਰ ਗ੍ਰਾਮ ਸਭਾ ਦੀ ਮੀਟਿੰਗ ਹੋਇਆ ਕਰੇਗੀ ਤੇ ਗ੍ਰਾਂਟ ਬਾਰੇ ਲੋਕ ਖੁੱਦ ਫ਼ੈਸਲਾ ਲੈਣਗੇ ਕਿ ਉਹਨਾਂ ਨੂੰ ਪਿੰਡ ਵਿੱਚ ਕਿਹੜੀ ਚੀਜ ਦਾ ਲੋੜ ਹੈ ਤੇ ਉਸ ਮੁਤਾਬਿਕ ਹੀ ਗ੍ਰਾਂਟ ਜਾਰੀ ਕੀਤੀ ਜਾਵੇਗੀ। 26 ਜੂਨ ਨੂੰ ਸਾਰੇ ਪਿੰਡਾ ਦੇ ਗ੍ਰਾਮ ਸਭਾ ਇਜਲਾਂਸ ਹੋਵੇਗਾ ।