Punjab Religion

ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਦੀ ਵਰਦੀ ਵਿੱਚ ਅਹਿਮ ਤਬਦੀਲੀ

ਸ੍ਰੀ ਦਰਬਾਰ ਸਾਹਿਬ ਵਿਖੇ ਸੁਰੱਖਿਆ ਸੇਵਾ ਦਲ ਦੇ ਸੇਵਾਦਾਰ ਹੁਣ ਦੋ ਵੱਖਰੀਆਂ ਵਰਦੀਆਂ ਵਿੱਚ ਦਿਖਾਈ ਦੇਣਗੇ: ਪੀਲੀ ਅਤੇ ਗੂੜ੍ਹੀ ਨੀਲੀ। ਸੇਵਾਦਾਰ ਹਫ਼ਤੇ ਵਿੱਚ ਦੋ-ਦੋ ਦਿਨ ਵਾਰੀ ਇਹ ਵਰਦੀਆਂ ਪਹਿਨਣਗੇ। ਜੇ ਵਰਦੀ ਪੀਲੀ ਹੋਵੇਗੀ ਤਾਂ ਦਸਤਾਰ ਨੀਲੀ ਅਤੇ ਜੇ ਵਰਦੀ ਨੀਲੀ ਹੋਵੇਗੀ ਤਾਂ ਦਸਤਾਰ ਪੀਲੀ ਹੋਵੇਗੀ। ਇਹ ਵਰਦੀਆਂ ਜ਼ਿਆਦਾਤਰ ਸੇਵਾਦਾਰਾਂ ਨੂੰ ਵੰਡੀਆਂ ਜਾ ਚੁੱਕੀਆਂ ਹਨ ਅਤੇ ਬਾਕੀ ਨੂੰ ਜਲਦੀ ਹੀ ਵੰਡ ਦਿੱਤੀਆਂ ਜਾਣਗੀਆਂ।

ਵਰਦੀ ਦੇ ਦੋਵੇਂ ਮੋਢਿਆਂ ਉੱਤੇ ਖੰਡੇ ਦੀ ਘੜ੍ਹਾਈ ਕੀਤੀ ਗਈ ਹੈ ਅਤੇ ਛਾਤੀ ਉੱਤੇ ‘ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ’ ਲਿਖਿਆ ਹੋਇਆ ਹੈ। ਸੇਵਾਦਾਰ ਚਿੱਟਾ ਹਜ਼ੂਰੀਆ ਵੀ ਪਹਿਨਣਗੇ। ਨਾਲ ਹੀ ਉਨ੍ਹਾਂ ਨੂੰ ਕਮਰਕੱਸੇ ਲਈ ਵਿਸ਼ੇਸ਼ ਕੱਪੜੇ ਦੀਆਂ ਪੇਟੀਆਂ (ਬੈਲਟਾਂ) ਅਤੇ ਦਸਤਾਰਾਂ ਉੱਤੇ ਸਜਾਵਟ ਲਈ ਖੰਡੇ ਵੀ ਦਿੱਤੇ ਜਾਣਗੇ। ਇਸ ਨਵੀਂ ਵਰਦੀ ਨਾਲ ਸੇਵਾਦਾਰਾਂ ਦੀ ਸ਼ਖਸੀਅਤ ਹੋਰ ਵੀ ਦਾਰਸ਼ਨਿਕ, ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਬਣ ਜਾਵੇਗੀ, ਜਿਸ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਅਤੇ ਸੁਰੱਖਿਆ ਵਿੱਚ ਉਨ੍ਹਾਂ ਦੀ ਭੂਮਿਕਾ ਵਧੇਰੇ ਪ੍ਰਭਾਵੀ ਹੋਵੇਗੀ।