‘ਦ ਖ਼ਾਲਸ ਬਿਊਰੋ : 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਬਠਿੰਡਾ ਦੀ ਮੌੜ ਮੰਡੀ ਵਿੱਚ ਵਾਪਰੇ ਬੰ ਬ ਬਲਾ ਸਟ ਮਾਮਲੇ ਵਿੱਚ ਅਦਾਲਤ ਵੱਲੋਂ ਮੌੜ ਮੰਡੀ ਦੇ ਤੱਤਕਾਲੀ ਐਸ ਐਚ ਓ ਦੇ ਗ੍ਰਿਫ ਤਾਰੀ ਵਾਰੰਟ ਜਾਰੀ ਕੀਤੇ ਹਨ। ਜਾਣਕਾਰੀ ਮੁਤਾਬਕ ਤਲਵੰਡੀ ਸਾਬੋ ਦੀ ਅਦਾਲਤ ਵੱਲੋਂ ਉਸ ਸਮੇਂ ਦੇ ਮੁੱਖ ਥਾਣਾ ਅਫ਼ਸਰ ਮੌੜ ਸ਼ਿਵ ਚੰਦ ਦੇ ਗ੍ਰਿਫ ਤਾਰੀ ਵਾਰੰਟ ਜਾਰੀ ਕੀਤੇ ਹਨ। ਮੌੜ ਬੰ ਬ ਕਾਂ ਡ ’ਚ ਤੱਤਕਾਲੀ ਐਸ ਐਚ ਓ ਦੀ ਅਦਾਲਤ ਵਿੱਚ ਗਵਾਹੀ ਦਰਜ ਕਰਾਉਣ ਨਾਲ ਜੁੜਿਆ ਹੋਇਆ ਹੈ।
ਤੱਤਕਾਲੀ ਐਸਐਚਓ ਸ਼ਿਵ ਚੰਦ ਦੀ ਹੁਣ ਡੀ ਐਸ ਪੀ ਵਜੋਂ ਤਰੱਕੀ ਹੋ ਚੁੱਕੀ ਹੈ, ਪਰ ਉਨ੍ਹਾਂ ਨੂੰ ਚਾਰ ਵਾਰ ਅਦਾਲਤੀ ਹੁਕਮਾਂ ਦੇ ਬਾਵਜੂਦ ਗਵਾਹੀ ਦਰਜ ਕਰਾਉਣ ਨਹੀਂ ਗਈ, ਜਿਸ ਤੋਂ ਬਾਅਦ ਅਦਾਲਤ ਨੂੰ ਇਹ ਸਖਤ ਫੈਸਲਾ ਲੈਣਾ ਪਿਆ। ਖ਼ਬਰਾਂ ਮੁਤਾਬਕ ਸ਼ਿਵ ਚੰਦ ਨੂੰ 21 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ 14 ਫਰਵਰੀ, ਫਿਰ 26 ਅਪ੍ਰੈਲ ਅਤੇ 13 ਮਈ ਨੂੰ ਤਲਬ ਕੀਤਾ ਸੀ, ਪਰ ਉਹ ਅਦਾਲਤ ਵਿੱਚ ਪੇਸ਼ ਨਾ ਹੋਏ। ਅਦਾਲਤ ਨੇ ਅਗਲੀ ਸੁਣਵਾਈ 16 ਜੁਲਾਈ ਉਤੇ ਪਾ ਦਿੱਤੀ।
2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਦੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਆਪਣੀ ਚੋਣ ਪ੍ਰਚਾਰ ਕਰਨ ਲਈ ਮੌੜ ਮੰਡੀ ਪਹੁੰਚੇ ਸਨ ਤਾਂ ਉਸ ਸਮੇਂ ਬੰ ਬ ਬਲਾ ਸਟ ਹੋਇਆ ਸੀ। ਇਸ ਧਮਾ ਕੇ ਵਿੱਚ ਬੱਚਿਆ ਸਮੇਤ ਕਈ ਦੀ ਜਾ ਨ ਚਲੀ ਗਈ ਸੀ।