ਬਿਉਰੋ ਰਿਪੋਰਟ : ਮੌਸਮ ਵਿਭਾਗ ਨੇ ਲੋਕਾਂ ਨੂੰ ਅਲਰਟ ਜਾਰੀ ਕਰਦੇ ਹੋਏ ਇਸ ਵਾਰ ਜ਼ਬਰਦਸਤ ਗਰਮੀ ਲਈ ਤਿਆਰ ਰਹਿਣ ਲਈ ਕਿਹਾ ਹੈ । ਅਪ੍ਰੈਲ ਅਤੇ ਮਈ ਵਿੱਚ ਤਾਪਮਾਨ ਬਹੁਤ ਜ਼ਿਆਦਾ ਰਹੇਗਾ । ਉਧਰ 20 ਦਿਨ ਹੀਟਵੇਵ ਦੀ ਸੰਭਾਵਨਾ ਹੈ,ਜੋ ਜ਼ਿਆਦਾਤਰ 8 ਦਿਨ ਰਹਿੰਦੀ ਹੈ ।
ਆਖਿਰ ਕਿਵੇਂ ਹਵਾਵਾਂ ਬਣ ਜਾਂਦੀਆਂ ਹਨ ਹੀਟੇਵੇਵ
ਭਾਰਤ ਵਿੱਚ ਜਦੋਂ ਮੈਦਾਨੀ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਜਾਂ ਫਿਰ ਉਸ ਤੋਂ ਵੱਧ ਅਤੇ ਪਹਾੜਾਂ ਦਾ ਤਾਪਮਾਨ ਘੱਟੋ ਤੋਂ ਘੱਟ 30 ਡਿਗਰੀ ਜਾਂ ਫਿਰ ਉਸ ਤੋਂ ਵੱਧ ਪਹੁੰਚ ਜਾਂਦਾ ਹੈ ਤਾਂ ਇਸ ਨੂੰ ਹੀਟਵੇਵ ਮੰਨਿਆ ਜਾਂਦਾ ਹੈ । ਮੌਸਮ ਵਿਭਾਗ ਦੇ ਮੁਤਾਬਿਕ ਅਗਲੇ ਤਿੰਨ ਮਹੀਨੇ 6 ਸੂਬੇ ਮੱਧ ਪ੍ਰਦੇਸ਼,ਮਹਾਰਾਸ਼ਟਰ,ਗੁਜਰਾਤ,ਕਰਨਾਟਕ,ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਵਿੱਚ ਗਰਮੀ ਜ਼ਿਆਦਾ ਰਹੇਗੀ । ਅਗਲੇ ਹਫਤੇ ਤੋਂ 2 ਤੋਂ 5 ਡਿਗਰੀ ਤੱਕ ਤਾਪਮਾਨ ਵੱਧ ਜਾਵੇਗਾ । ਅਪ੍ਰੈਲ ਅਤੇ ਜੂਨ ਦੇ ਦੌਰਾਨ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਨਾਰਮਲ ਤੋਂ ਜ਼ਿਆਦਾ ਹੋਵੇਗਾ,ਮੈਦਾਨੀ ਇਲਾਕਿਆਂ ਵਿੱਚ ਪਹਿਲਾਂ ਤੋਂ ਜ਼ਿਆਦਾ ਲੂ ਚੱਲੇਗੀ ।
ਮੌਜੂਦਾ ਹੀਟਵੇਟ ਦੀ ਹਾਲਤ ਵਿੱਚ ਅਰਥ ਸਾਇੰਸ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਸਾਡੇ ਅੰਦਾਜ਼ੇ ਦੇ ਮੁਤਾਬਿਕ ਦੇਸ਼ ਦਾ ਵੱਡਾ ਹਿੱਸਾ ਹੀਟਵੇਵ ਤੋਂ ਪ੍ਰਭਾਵਿਕ ਰਹੇਗਾ । ਕਿਉਂਕਿ ਕੁਝ ਹੀ ਦਿਨਾਂ ਦੇ ਅੰਦਰ ਲੋਕਸਭਾ ਚੋਣਾਂ ਦੇ ਲਈ ਵੋਟਿੰਗ ਸ਼ੁਰੂ ਹੋਣ ਜਾ ਰਹੀ ਹੈ ਇਸ ਲਈ ਸਾਵਧਾਨੀਆਂ ਵਤਰੀਆਂ ਗਈਆਂ ਹਨ । ਤਿਆਰੀਆਂ ਨੂੰ ਲੈਕੇ ਸੂਬਿਆਂ ਦੇ ਨਾਲ 2 ਦਿਨ ਬੈਠਕ ਵੀ ਕੀਤੀ ।
ਫਸਲਾਂ ‘ਤੇ ਕੀ ਅਸਰ ਪਏਗਾ ?
ਮੌਸਮ ਵਿਭਾਗ ਦੇ ਮੁਤਾਬਿਕ ਤਾਪਮਾਨ ਵਿੱਚ ਵਾਧੇ ਨਾਲ ਕਣਕ ਦੀ ਤਿਆਰ ਫਸਲ ‘ਤੇ ਕੋਈ ਅਸਰ ਨਹੀਂ ਪਏਘਾ । ਮੌਸਮ ਵਿਭਾਗ ਦੇ ਡਾਇਰੈਕਟਰ ਮੁਤਾਬਿਕ ਤਾਪਮਾਨ 42 ਡਿਗਰੀ ਤੱਕ ਪਹੁੰਚ ਸਕਦਾ ਹੈ । ਕਿਉਂਕਿ ਇਸ ਦੌਰਾਨ 90 ਫੀਸਦੀ ਕਣਕ ਦੀ ਫਸਲ ਕੱਟ ਚੁੱਕੀ ਹੋਵੇਗੀ ਇਸ ਲਈ ਗਰਮੀ ਦਾ ਅਸਰ ਨਹੀਂ ਪਏਗਾ ।