The Khalas Tv Blog India ਮੈਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹੈ : ਸ਼ਾਰ ਪ ਸ਼ੂ ਟਰ ਸੰਤੋਸ਼ ਜਾਧਵ
India Punjab

ਮੈਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹੈ : ਸ਼ਾਰ ਪ ਸ਼ੂ ਟਰ ਸੰਤੋਸ਼ ਜਾਧਵ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤ ਲ ਕੇਸ ਵਿੱਚ ਪੁਣੇ ਪੁਲਿ ਸ ਨੇ ਗ੍ਰਿ ਫ਼ਤਾਰ ਕੀਤੇ ਸ਼ਾ ਰਪ ਸ਼ੂ ਟਰ ਸੰਤੋਸ਼ ਜਾਧਵ ਕੋਲੋਂ 13 ਹਥਿ ਆਰ ਬਰਾਮਦ ਕੀਤੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਤੋਸ਼ ਨੇ ਇਹ 13 ਹਥਿ ਆਰ ਮੱਧ ਪ੍ਰਦੇਸ਼ ਤੋਂ ਮੰਗਵਾਏ ਸਨ। ਦੱਸਿਆ ਜਾ ਰਿਹਾ ਹੈ ਕਿ ਸੰਤੋਸ਼ ਨੇ ਇਨ੍ਹਾਂ ਹਥਿ ਆਰਾਂ ਨੂੰ ਲੈਣ ਲਈ ਦੋ ਆਪਰੇਟਰਾਂ ਨੂੰ ਮੱਧ ਪ੍ਰਦੇਸ਼ ਭੇਜਿਆ ਸੀ।

ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਉਸੇ ਸਮੇਂ ਸੀ ਜਦੋਂ ਮੂਸੇਵਾਲਾ ਦਾ ਕਤ ਲ ਹੋਇਆ ਸੀ। ਮਹਾਰਾਸ਼ਟਰ ਪੁਲਿ ਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਸੀਂ ਇਨ੍ਹਾਂ ਹਥਿ ਆਰਾਂ ਦਾ ਬਲਾਸਟਿਕ ਟੈਸਟ ਕਰਾਂਗੇ, ਜਿਸ ਤੋਂ ਪਤਾ ਲੱਗੇਗਾ ਕਿ ਇਨ੍ਹਾਂ ਵਿੱਚੋਂ ਕਿਸੇ ਹਥਿ ਆਰ ਦੀ ਵਰਤੋਂ ਮੂਸੇਵਾਲਾ ਹੱਤਿ ਆ ਕਾਂ ਡ ਵਿੱਚ ਕੀਤੀ ਗਈ ਸੀ ਜਾਂ ਨਹੀਂ। ਇਸ ਤੋਂ ਇਲਾਵਾ ਸੰਤੋਸ਼ ਨੇ ਦੱਸਿਆ ਕਿ ਮੂਸੇਵਾਲਾ ਦੇ ਕਤ ਲ ਸਮੇਂ ਉਹ ਗੁਜਰਾਤ ‘ਚ ਸੀ, ਜਿਸ ਤੋਂ ਬਾਅਦ ਪੁਣੇ ਪੁਲਸ ਦੀ ਟੀਮ ਉਸ ਦੇ ਦਾਅਵੇ ਦੀ ਪੁਸ਼ਟੀ ਕਰਨ ਲਈ ਗੁਜਰਾਤ ਗਈ ਹੈ।

ਦੱਸ ਦਈਏ ਕਿ ਪੁਲਸ ਪੁੱਛਗਿੱਛ ‘ਚ ਬਿਆਨ ਦਿੰਦੇ ਹੋਏ ਸੰਤੋਸ਼ ਨੇ ਕਿਹਾ ਸੀ, “ਮੈਂ ਸਿੱਧੂ ਮੂਸੇਵਾਲਾ ਦੇ ਕ ਤਲ ‘ਚ ਸ਼ਾਮਲ ਨਹੀਂ ਹਾਂ। ਉਸ ਦੇ ਕਤ ਲ ਵਾਲੇ ਦਿਨ ਮੈਂ ਗੁਜਰਾਤ ਦੇ ਮੁਦਰਾ ਪੋਰਟ ਨੇੜੇ ਇਕ ਹੋਟਲ ‘ਚ ਸੀ।” ਮਾਮਲੇ ਦੀ ਜਾਂਚ ਕਰ ਰਹੀ ਪੁਣੇ ਕ੍ਰਾਈਮ ਬ੍ਰਾਂਚ ਅਤੇ ਦਿਹਾਤੀ ਪੁਲਿ ਸ ਦੇ ਉੱਚ ਅਧਿਕਾਰੀਆਂ ਮੁਤਾਬਕ ਸੰਤੋਸ਼ ਜਾਘਵ ਨੂੰ ਗ੍ਰਿਫ ਤਾਰ ਕਰਨ ਤੋਂ ਬਾਅਦ ਉਸ ਨੇ ਸਿੱਧੂ ਮੂਸੇਵਾਲਾ ਦੇ ਕਤ ਲ ‘ਚ ਸ਼ਾਮਲ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤ ਲ ਸਮੇਂ ਉਹ ਮਾਨਸਾ ਪੰਜਾਬ ਵਿੱਚ ਨਹੀਂ ਸੀ। ਉਸ ਦਾ ਕਹਿਣਾ ਹੈ ਕਿ ਉਸ ਨੂੰ ਸਿਰਫ਼ ਬ ਲੀ ਦਾ ਬੱਕ ਰਾ ਬਣਾਇਆ ਜਾ ਰਿਹਾ ਹੈ।

Exit mobile version