Punjab

ਗੈਰ-ਕਾਨੂੰ ਨੀ ਮਾਈਨਿੰਗ ਕਰਨ ਵਾਲਿਆਂ ਨੂੰ ਚੰਨੀ ਦੀ ਸਰਪ੍ਰਸਤੀ ਹਾਸਲ :ਮਜੀਠੀਆ

‘ਦ ਖ਼ਾਲਸ ਬਿਊਰੋ : ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋ ਸ਼ ਲਾਇਆ ਹੈ ਕਿ ਮੁੱਖ ਮੰਤਰੀ ਚੰਨ ਰੇਤ ਦਾ ਧੰ ਧਾ ਚਲਾ ਰਹੇ ਹਨ। ਉਹਨਾਂ ਮੁੱਖ ਮੰਤਰੀ ਦੇ ਭਾਣਜੇ ਸਮੇਤ ਹੋਰਾਂ ਦੇ ਕਾਰੋਬਾਰ ਵਿੱਚ ਰਲੇ ਹੋਣ ਦਾ ਦੋਸ਼ ਲਾਇਆ। ਮਜੀਠੀਆ ਨੇ ਅੱਜ ਸੱਦੀ ਇੱਕ ਪ੍ਰੈਸ ਕਾਨਫਰੰਸ ਵਿੱਚ ਹਨੀ ਐਂਡ ਕੰਪਨੀ ਦੀਆਂ ਤਸਵੀਰਾਂ-ਵੀਡੀਓ ਤੇ ਇੱਕ ਸ ਟਿੰਗ ਵੀਡੀਓ ਪੇਸ਼ ਕਰ ਕੇ ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਗਏ ਕਰੋੜਾਂ ਦੇ ਘੁ ਟਾਲੇ ਨੂੰ ਬੇਨਕਾਬ ਕਰਨ ਦਾ ਦਾਅਵਾ ਕੀਤਾ। ਇਸ ਸੰਬੰਧੀ ਹੋਰ ਬੋਲਦਿਆਂ ਉਹਨਾਂ ਕਿਹਾ ਕਿ ਚੰਨੀ ਦਾ ਭਾਣਜਾ ਉਹਦਾ ਸੱਜਾ ਹੱਥ ਹੈ। ਇੱਕ ਫਿਕਰਾ ਬੋਲਦੇ ਹੋਏ ਉਸ ਨੇ ਕਿਹਾ ਕਿ “ਚੰਨੀ ਮਤਲਬ ਹਨੀ ਤੇ ਹਨੀ ਮਤਲਬ ਪੈਸਾ” ਭਾਵ ਇਹ ਦੋਨੋਂ ਇੱਕ ਦੂਸਰੇ  ਨਾਲ ਮਿਲ ਕੇ ਖੂਬ ਪੈਸਾ ਕਮਾ ਰਹੇ ਹਨ।

 ਮਜੀਠੀਆ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਭਾਣਜੇ ਨੂੰ ਸਰਕਾਰੀ ਖਰਚ ‘ਤੇ ਸੁਰੱ ਖਿਆ ਕਿਉਂ ਦਿੱਤੀ ਜਾ ਰਹੀ ਹੈ ਤੇ ਇਸ ਗੱਲ ਦੇ ਸਬੂਤ ਵੱਜੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ । ਜਿਸ  ਵਿੱਚ ਸਰਕਾਰੀ ਗੱਡੀ ਤੇ ਸੁਰੱ ਖਿਆ ਕਮਾਂ ਡੋਸ ਭੁਪਿੰਦਰ ਸਿੰਘ ਹਨੀ ਨੂੰ ਸੁਰੱ ਖਿਆ ਦਿੰਦੇ ਨਜ਼ਰ ਆ ਰਹੇ ਸਨ।

ਜਾਅਲੀ ਭਰਤੀਆਂ ਦਾ ਮਾਮਲੇ ਵਿੱਚ ਉਹਨੇ ਕਿਹਾ ਕਿ ਠੋਕੋ ਤਾਲੀ ਨਵਜੋਤ ਸਿੰਘ ਇਸ ਮਾਮਲੇ ਵਿੱਚ ਚੁੱਪ ਕਿਉਂ ਬੈਠਾ ਹੈ?

ਇਨਵੋਇਰਮੈਂਟ ਤੇ ਮਾਇ ਨਿੰਗ ਦਾ ਮਹਿਕਮਾ ਖੁੱਦ ਚੰਨੀ ਕੋਲ ਹੋਣ ਤੇ ਸਵਾਲ ਚੱਕਦੇ ਹੋਏ ਮਜੀਠੀਆ ਨੇ ਕਿਹਾ ਕਿ ਇਹ ਗੱਲ ਸ਼ੱ ਕ ਵਾਲੀ ਨੀ ਹੈ ਕਿ ਸਭ ਤੋਂ ਜਿਆਦਾ ਫ਼ਾਇਦਾ ਦੇਣ ਵਾਲਾ ਮਹਿਕਮਾ ਮੁੱਖ ਮੰਤਰੀ ਖੁੱਦ ਚਲਾ ਰਿਹਾ ਹੈ ਤਾਂ ਜੋ ਉਹ ਮੋਟੀ ਕਮਾਈ ਕਰ ਸਕੇ।

ਇਕਬਾਲ ਸਿੰਘ ਸਰਪੰਚ ਨਾਮੀ ਵਿਅਕਤੀ  ਦੀ ਮਾਤਾ ਵਾਲੀ ਫੋਟੋ ਜਾਰੀ ਕਰਦਿਆਂ ਮਜੀਠੀਆ ਨੇ ਉਸ ਨੂੰ ਚੰਨੀ ਦਾ ਖਾਸ ਆਦਮੀ ਤੇ ਬਿਜ਼ਨਸ ਭਾਈਵਾਲ ਦਸਿਆ ਤੇ ਦਰਸ਼ਨ ਸਿੰਘ ਨਾਮੀ ਇੱਕ ਵਿਅਕਤੀ ਵੱਲੋਂ ਕੀਤੇ ਗਏ ਸ ਟਿੰਗ ਆਪ ਰੇਸ਼ਨ ਦੀ ਵੀਡੀਓ ਜਾਰੀ ਕਰਦੇ ਹੋਏ ਦੱਸਿਆ ਕਿ ਕਿਵੇਂ ਮੁੱਖ ਮੰਤਰੀ ਦੇ ਆਪਣੇ ਇਲਾਕੇ ਚਮਕੌਰ ਸਾਹਿਬ ਵਿੱਚ ਜੰਗ ਲਾਤ ਮਹਿਕਮੇ ਅਤੇ ਕੇਂਦਰ ਸਰਕਾਰ ਦੀ ਜਮੀਨ ਵਿੱਚ ਪਾਬੰ ਦੀਆਂ ਦੇ ਬਾਵਜੂਦ ਗੈਰ-ਕਾ ਨੂੰਨੀ ਮਾਈ ਨਿੰਗ 24 ਘੰਟੇ ਚੱਲ ਰਹੀ ਹੈ ਤੇ ਕਿਵੇਂ ਇੱਕ ਗਾਰਡ ਵੱਲੋਂ ਰੋਕੇ ਜਾਣ ਤੇ ਉਸ ਦੀ ਬਦਲੀ ਕਰਵਾ ਦਿਤੀ ਗਈ। ਬਰਸਾਤ ਵਿੱਚ ਮਾਈ ਨਿੰਗ ਤੇ ਪਾਬੰ ਦੀ ਹੋਣ ਦੇ ਬਾਵਜੂਦ ਵੀ ਅੰਨੇ ਵਾਹ ਇਹ ਸਭ ਜਾਰੀ ਰਹਿੰਦਾ ਹੈ । ਇਸ ਮਾਈ ਨਿੰਗ ਵਾਲੀ ਜਮੀਨ ਤੋਂ ਹਰ ਤਰਾਂ ਨਾਲ ਲੁੱਟ-ਖਸੁਟ ਬਿਨਾਂ ਰੋਕ ਤੋਂ ਜਾਰੀ ਹੈ ਕਿਉਂਕਿ ਇਹ ਸਾਰਾ ਘਾਲਾ ਮਾਲਾ  ਚੰਨੀ ਦੀ ਸਰਪ੍ਰਸਤੀ ਵਿੱਚ ਚੱਲ ਰਿਹਾ ਹੈ।ਇਸ ਸਭ ‘ਤੇ ਨਾ ਚੰਨੀ ਤੇ ਨਾ ਹੀ ਸਿੱਧੂ ਵੱਲੋਂ ਕੋਈ ਬਿਆਨ ਹਾਲੇ ਤੱਕ ਆਇਆ ਹੈ।

ਇਸ ਸ ਟਿੰਗ ਕਰਨ ਵਾਲੇ ਦਰਸ਼ਨ ਸਿੰਘ ਨੇ ਮੀਡੀਆ ਦੇ ਸਾਹਮਣੇ ਇਹ ਗੱਲ ਰਖੀ ਕਿ ਉਸ ਨੂੰ ਡ ਰਾਇਆ-ਧਮ ਕਾਇਆ ਗਿਆ ਹੈ। ਮੁੱਖ ਮੰਤਰੀ ਤੇ ਉਸ ਦੇ ਸਹਿਯੋਗਿਆਂ ਤੋਂ  ਉਸ ਨੂੰ ਜਾਨ ਦਾ ਖ ਤਰਾ ਹੈ ਤੇ ਉਸ ਨੇ ਇਹ ਦਾਅਵਾ ਵੀ ਕੀਤਾ ਕਿ ਕੱਲ ਨੂੰ ਜੇਕਰ ਉਸ ਨੂੰ ਕੁੱਝ ਹੋਇਆ ਤਾਂ ਇਸ ਸਭ ਦੇ ਜਿੰਮੇਵਾਰ ਚੰਨੀ ਤੇ ਉਸ ਦੇ ਸਹਿਯੋਗੀ ਹੋਣਗੇ ।

ਅਖੀਰ ਵਿੱਚ ਮਜੀਠੀਆ ਨੇ ਆਉਣ ਵਾਲੀ ਪ੍ਰੈਸ ਕਾਨਫ੍ਰੰਸ ਵਿੱਚ ਹੋਰ ਖੁਲਾਸੇ ਕਰਨ ਦਾ ਦਾਅਵਾ ਕਰਦੇ ਹੋਏ ਇੰਤਜਾਰ ਕਰਨ ਲਈ ਕਿਹਾ।