ਬਿਉਰੋ ਰਿਪੋਰਟ – ਚੰਡੀਗੜ੍ਹ ਦੇ ਸੈਕਟਰ 10 ਸਥਿਤ ‘ਦ ਵਿਲੋ ਕੈਫੇ ਵਿੱਚ ਗੋਲੀ ਚੱਲਣ ਦੀ ਘਟਨਾ ਦੇ ਬਾਅਦ ਯੂਟੀ ਪੁਲਿਸ ਨੇ 2 ਸ਼ੱਕੀਆਂ ਖਿਲਾਫ਼ ਲੁੱਕ-ਆਊਟ ਨੋਟਿਸ ਜਾਰੀ ਕੀਤਾ ਹੈ। ਇਸ ਵਿੱਚ ਪੰਜਾਬ ਪੁਲਿਸ ਦੇ ਆਈਜੀ ਦਾ ਪੁੱਤਰ ਵੀ ਸ਼ਾਮਲ ਹੈ । ਪੁਲਿਸ ਨੇ ਇਸ ਮਾਮਲੇ ਵਿੱਚ ਹੈੱਡ ਸ਼ੈਫ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਹੈ, ਪੁਲਿਸ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ।
ਦਰਾਅਸਲ ਚੰਡੀਗੜ੍ਹ ਦੇ ਸੈਕਟਰ 10 ਸਥਿਤ ‘ਦ ਵਿਲੋ ਕੈਫੇ ਵਿੱਚ ਘਟਨਾ ਦੇ ਦੌਰਾਨ ਆਈਜੀ ਦਾ ਪੁੱਤਰ ਆਪਣੇ ਵਿਦੇਸ਼ੀ ਦੋਸਤਾਂ ਦੇ ਨਾਲ ਮੌਜੂਦ ਸੀ । ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਆਈਜੀ ਦੇ ਪੁੱਤਰ ਨੇ ਇੱਕ ਪਰਿਵਾਰਕ ਦੋਸਤ ਨੂੰ ਦੱਸਿਆ ਕਿ ਕੈਫੇ ਵਿੱਚ ਉਸ ਦੇ ਵਿਦੇਸ਼ੀ ਦੋਸਤ ਪਿਸਤੌਲ ਵੇਖਣ ਦੀ ਜ਼ਿੱਦ ਕਰ ਰਹੇ ਹਨ। ਉਸ ਦੌਰਾਨ ਪਸਤੌਲ ਕੱਢ ਦੇ ਵਿਖਾਈ ਗਈ । ਪਰ ਮੈਗਜ਼ੀਨ ਨਹੀਂ ਸੀ ਅਤੇ ਚੈਂਬਰ ਵਿੱਚ ਫਸੀ ਗੋਲੀ ਫਾਇਰ ਹੋ ਗਈ । ਪੁਲਿਸ ਨੇ ਕੈਫੇ ਵਿੱਚ ਲੱਗੇ ਸੀਸੀਟੀਵੀ ਦੀ ਫੁਟੇਜ ਲਈ ਹੈ ਇਸ ਦੇ ਅਧਾਰ ਤੇ ਪੁਲਿਸ ਮਾਮਲੇ ਜਾਂਚ ਕਰ ਰਹੀ ਹੈ।
ਜਦੋਂ ਪੁਲਿਸ ਨੇ ਆਈਜੀ ਦੇ ਪੁੱਤਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚੱਲਿਆ ਕਿ ਉਸ ਦਾ ਮੋਬਾਈਲ ਨੰਬਰ ਬੰਦ ਹੈ । ਘਟਨਾ ਦੇ ਵਕਤ ਆਈਜੀ ਦਾ ਪੁੱਤਰ ਇੱਕ ਸੁਰੱਖਿਆ ਮੁਲਾਜ਼ਮ ਦੇ ਨਾਲ ਕੈਫੇ ਵਿੱਚ ਮੌਜੂਦ ਸੀ । ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਗੋਲੀ ਕਿਸ ਦੀ ਪਸਤੌਲ ਤੋਂ ਚੱਲੀ ਅਤੇ ਇਸ ਦਾ ਲਾਇਸੈਂਸ ਸਹੀ ਸੀ ਜਾਂ ਨਹੀਂ