ਜੇ ਤੁਹਾਡੇ ਕੋਲ ਵੀ ਕਾਰ, ਮੋਟਰਸਾਈਕਲ ਜਾਂ ਹੋਰ ਕੋਈ ਵਾਹਨ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜਰੂਰੀ ਹੈ. ਹੁਣ ਤੋਂ ਤੁਹਾਡੀ ਜੇਬ ’ਤੇ ਸਿੱਧਾ ਅਸਰ ਪੈ ਸਕਦਾ ਹੈ ਕਿਉਂਕਿ ਤੁਹਾਡੇ Third Party Insurance ਦੀ ਕੀਮਤ ਹੁਣ ਕਈ ਗੁਣਾ ਵੱਧ ਸਕਦੀ ਹੈ। ਦਰਅਸਲ ਬੀਮਾ ਰੈਗੂਲੇਟਰੀ ਅਥਾਰਟੀ ਨੇ ਪ੍ਰੀਮੀਅਮ ਵਧਾਉਣ ਦੀ ਸਿਫਾਰਸ਼ ਕਰ ਦਿੱਤੀ ਹੈ। ਹੁਣ ਤੁਸੀਂ ਗੱਡੀ ਚਲਾਉਣ ਤੋਂ ਪਹਿਲਾਂ ਆਪਣੇ ਬਜਟ ਵਲ ਧਿਆਨ ਦਿਓ ਕਿਉਂਕਿ Third Party Insurance ਨਾ ਸਿਰਫ਼ ਲਾਜ਼ਮੀ ਹੈ, ਸਗੋਂ ਇਹ ਹੁਣ ਹੋਰ ਵੀ ਮਹਿੰਗਾ ਹੋ ਰਿਹਾ ਹੈ।
ਆਓ ਜਾਣਦੇ ਹਾਂ ਇਸ ਬਦਲਾਅ ਦਾ ਪੂਰਾ ਹਿਸਾਬ–ਕਿਤਾਬ ਅਤੇ ਤੁਹਾਡੀ ਜੇਬ ਤੇ ਪੈਣ ਵਾਲਾ ਅਸਰ। ਭਾਰਤ ਵਿੱਚ “ਤੀਜੀ ਧਿਰ ਵਾਹਨ ਬੀਮਾ” (Third Party Insurance) ਦੀ ਕੀਮਤ ਜਲਦ ਹੀ ਵਧ ਸਕਦੀ ਹੈ।
ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (IRDAI) ਨੇ ਸਰਕਾਰ ਨੂੰ ਬੀਮੇ ਦੀ ਪ੍ਰੀਮੀਅਮ ਰਕਮ ਵਿੱਚ ਵਾਧਾ ਕਰਨ ਦੀ ਸਿਫਾਰਸ਼ ਕੀਤੀ ਹੈ। IRDAI ਨੇ ਇਹ ਸੁਝਾਅ ਦਿੱਤਾ ਹੈ ਕਿ ਤੀਜੀ ਧਿਰ ਬੀਮੇ ਦੀ ਪ੍ਰੀਮੀਅਮ ਰੇਟ ਵਿੱਚ ਔਸਤਨ 18% ਦਾ ਵਾਧਾ ਕੀਤਾ ਜਾਵੇ। ਕੁਝ ਖਾਸ ਵਾਹਨ ਸ਼੍ਰੇਣੀਆਂ ਵਿੱਚ ਇਹ ਵਾਧਾ 20% ਤੋਂ 25% ਤੱਕ ਵੀ ਹੋ ਸਕਦਾ ਹੈ। ਹੁਣ ਇਹ ਸੁਝਾਅ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਕੋਲ ਭੇਜਿਆ ਗਿਆ ਹੈ, ਜੋ ਕਿ ਆਉਣ ਵਾਲੇ 2 ਤੋਂ 3 ਹਫ਼ਤਿਆਂ ਵਿੱਚ ਅੰਤਿਮ ਫੈਸਲਾ ਲੈ ਸਕਦਾ ਹੈ।
ਜੇਕਰ ਮੰਤਰਾਲਾ ਪ੍ਰਸਤਾਵ ਨੂੰ ਮਨਜ਼ੂਰੀ ਦੇਂਦਾ ਹੈ, ਤਾਂ ਪਹਿਲਾਂ ਜਨਤਕ ਸਲਾਹ ਲਈ ਇੱਕ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਇਸ ‘ਤੇ ਲੋਕਾਂ ਤੋਂ ਸੁਝਾਅ ਮੰਗੇ ਜਾਣਗੇ, ਫਿਰ ਆਖਰੀ ਸਮੀਖਿਆ ਤੋਂ ਬਾਅਦ ਨਵੇਂ ਦਰ ਲਾਗੂ ਕੀਤੇ ਜਾਣਗੇ। ਇਹ ਵੀ ਜਾਨਣਾ ਜਰੂਰੀ ਹੈ ਕਿ Third Party Insaurance ਦੇ ਪ੍ਰੀਮੀਅਮ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਕੋਈ ਵੀ ਵਾਧਾ ਨਹੀਂ ਹੋਇਆ ਸੀ, ਜਿਸ ਕਾਰਨ ਹੁਣ IRDAI ਨੇ ਵਾਧੇ ਦੀ ਸਿਫਾਰਸ਼ ਕੀਤੀ ਹੈ।
ਤੀਜੀ ਧਿਰ ਬੀਮਾ ਕੀ ਹੁੰਦਾ ਹੈ?
ਤੀਜੀ ਧਿਰ ਵਾਹਨ ਬੀਮਾ ਇੱਕ ਐਸਾ ਬੀਮਾ ਹੁੰਦਾ ਹੈ ਜੋ ਤੁਹਾਡੇ ਵਾਹਨ ਦੁਆਰਾ ਕਿਸੇ ਹੋਰ ਵਿਅਕਤੀ, ਵਾਹਨ ਜਾਂ ਉਨ੍ਹਾਂ ਦੀ ਜਾਇਦਾਦ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਦਾ ਹੈ। ਇਹ ਤੁਹਾਡੇ ਆਪਣੇ ਵਾਹਨ ਜਾਂ ਤੁਹਾਨੂੰ ਹੋਏ ਨੁਕਸਾਨ ਨੂੰ ਕਵਰ ਨਹੀਂ ਕਰਦਾ। ਇਹ ਕਾਨੂੰਨੀ ਤੌਰ ’ਤੇ ਲਾਜ਼ਮੀ ਹੈ — ਮਤਲਬ ਜੇਕਰ ਤੁਹਾਡੇ ਕੋਲ ਇਹ ਨਹੀਂ ਹੈ, ਤਾਂ ਵਾਹਨ ਚਲਾਉਣਾ ਗੈਰਕਾਨੂੰਨੀ ਹੋ ਜਾਂਦਾ ਹੈ।
Full Insurance ਅਤੇ Third Party ਵਿੱਚ ਕੀ ਅੰਤਰ ਹੈ?Third Party Insurance ਸਿਰਫ਼ ਕਿਸੇ ਹੋਰ ਵਿਅਕਤੀ, ਵਾਹਨ ਜਾਂ ਜਾਇਦਾਦ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਦਾ ਹੈ।
* ਤੁਹਾਡੇ ਆਪਣੇ ਵਾਹਨ ਦੀ ਮੁਰੰਮਤ ਜਾਂ ਤੁਹਾਡੀ ਸੱਟ ਦਾ ਖਰਚਾ ਕਵਰ ਨਹੀਂ ਹੁੰਦਾ।
* ਇਹ ਬਿਲਕੁਲ ਲਾਜ਼ਮੀ ਹੈ।
* ਕਿਫਾਇਤੀ ਹੁੰਦਾ ਹੈ ਪਰ ਸਿਰਫ਼ ਬੇਸਿਕ ਸੁਰੱਖਿਆ ਦਿੰਦਾ ਹੈ।
ਪਰ ਦੂਜੇ ਪਾਸੇ Full Insurance Third Party ਦੀ ਕਵਰੇਜ ਦੇ ਨਾਲ–ਨਾਲ ਤੁਹਾਡੇ ਆਪਣੇ ਵਾਹਨ ਨੂੰ ਹੋਏ ਨੁਕਸਾਨ, ਅੱਗ, ਚੋਰੀ, ਕੁਦਰਤੀ ਆਫ਼ਤ ਜਾਂ ਹਾਦਸੇ ਨਾਲ ਹੋਏ ਨੁਕਸਾਨ ਨੂੰ ਵੀ ਕਵਰ ਕਰਦਾ ਹੈ।
* ਇਹ ਤੁਹਾਡੀ ਆਪਣੀ ਸੱਟਾਂ ਅਤੇ ਡਾਕਟਰੀ ਖਰਚਿਆਂ ਲਈ ਵੀ ਸਹਾਇਤਾ ਕਰ ਸਕਦਾ ਹੈ।
* ਇਹ ਮਹਿੰਗਾ ਹੋ ਸਕਦਾ ਹੈ, ਪਰ ਆਰਥਿਕ ਸੁਰੱਖਿਆ ਵੱਧ ਮਿਲਦੀ ਹੈ।
ਮੰਨ ਲਓ ਤੁਹਾਡੀ ਕਾਰ ਨਾਲ ਕਿਸੇ ਹੋਰ ਕਾਰ ਦੀ ਟੱਕਰ ਹੋ ਜਾਂਦੀ ਹੈ ਜਾਂ ਕੋਈ ਪੈਦਲ ਯਾਤਰੀ ਜ਼ਖਮੀ ਹੋ ਜਾਂਦਾ ਹੈ
ਜੇ ਤੁਹਾਡੇ ਕੋਲ ਤੀਜੀ ਧਿਰ ਬੀਮਾ ਹੈ ਤਾਂ ਉਹ ਹੋਰ ਵਿਅਕਤੀ ਨੂੰ ਹੋਏ ਨੁਕਸਾਨ ਦੀ ਭਰਪਾਈ ਬੀਮਾ ਕੰਪਨੀ ਕਰੇਗੀ।
ਪਰ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਆਪਣੇ ਵਾਹਨ ਦੀ ਮੁਰੰਮਤ, ਤੁਸੀਂ ਜੇ ਜ਼ਖਮੀ ਹੋਵੋ ਤਾਂ ਤੁਹਾਡੀ ਇਲਾਜ ਦੀ ਲਾਗਤ ਵੀ ਕਵਰ ਹੋਵੇ, ਤਾਂ ਤੁਹਾਨੂੰ ਫੁੱਲ ਇੰਸ਼ੋਰੈਂਸ ਦੀ ਲੋੜ ਪਵੇਗੀ।
ਤਾਂ ਹੁਣ ਜੇਕਰ ਇਹ ਪ੍ਰੀਮੀਅਮ ਵਾਧਾ ਲਾਗੂ ਹੋ ਜਾਂਦਾ ਹੈ, ਤਾਂ ਨਵੇਂ ਵਾਹਨ ਮਾਲਕਾਂ ਤੋਂ ਲੈ ਕੇ ਪੁਰਾਣੇ ਲੋਕਾਂ ਤੱਕ ਹਰ ਕਿਸੇ ਦੀ ਜੇਬ ‘ਤੇ ਅਸਰ ਪੈ ਸਕਦਾ ਹੈ। ਪਰ ਇਹ ਵੀ ਸੱਚ ਹੈ ਕਿ ਇਹ ਬੀਮਾ ਤੁਹਾਨੂੰ ਕਾਨੂੰਨੀ ਅਤੇ ਆਰਥਿਕ ਦੋਹਾਂ ਤੌਰ ਤੇ ਸੁਰੱਖਿਆ ਦਿੰਦਾ ਹੈ।