Jalandhar Lok Sabha Bypoll :ਕਾਂਗਰਸੀ ਵਿਧਾਇਕ ਆਗੂ ਪਰਗਟ ਸਿੰਘ ਵੀ ਜਲੰਧਰ ਵਿੱਚ ਵੋਟ ਪਾਉਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਨੌਂ ਸਾਲ ਬੀਜੇਪੀ ਦਾ ਦਿੱਲੀ ਵਿੱਚ ਰਾਜ ਰਿਹਾ ਹੈ ਅਤੇ 15 ਮਹੀਨੇ ਆਪ ਦਾ ਪੰਜਾਬ ਵਿੱਚ ਰਾਜ ਰਿਹਾ ਹੈ ਅਤੇ ਅੱਜ ਉਸ Performance ਦੇ ਆਧਾਰ ਉੱਤੇ ਲੋਕ ਵੋਟ ਪਾ ਰਹੇ ਹਨ। ਪੰਜਾਬ ਵਿੱਚ ਆਪ ਵਾਲੇ ਇੱਕ ਦੋ ਦਿਨ ਵਿੱਚ ਜੋ ਗੁੰਡਾਗਰਦੀ ਕਰ ਰਹੀ ਹੈ, ਉਹ ਪਹਿਲਾਂ ਕਿਸੇ ਪਾਰਟੀ ਵੱਲੋਂ ਨਹੀਂ ਕੀਤੀ ਗਈ। ਜਲੰਧਰ ਵਿੱਚ ਜੇ ਆਪ ਸਰਕਾਰ ਨੇ ਇੱਕ ਇੱਟ ਵੀ ਲਗਾਈ ਹੋਵੇ ਤਾਂ ਲੋਕ ਬੇਸ਼ੱਕ ਵੋਟ ਆਪ ਨੂੰ ਪਾ ਦੇਣ। ਆਪ ਫੋਟੋ ਕਲਚਰ, ਗੁੰਡਾ ਕਲਚਰ ਪ੍ਰਮੋਟ ਕਰ ਰਹੇ ਹਨ।



 
																		 
																		 
																		 
																		