India

ਟੀਡੀਪੀ ਨੂੰ ਸੰਜੇ ਰਾਊਤ ਦਾ ਖ਼ਾਸ ਸੁਨੇਹਾ, ਅੱਗੇ ਵਧੋ ਤਾਂ ਦੇਵਾਂਗੇ ਸਾਥ

ਲੋਕ ਸਭਾ ਦਾ ਸਪੀਕਰ (Lok Sabha Election) ਕੌਣ ਬਣੇਗਾ ਇਸ ਨੂੰ ਲੈ ਕੇ ਸਸਪੈਂਸ ਜਾਰੀ ਹੈ। 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 24 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਲੋਕ ਸਭਾ ਸਪੀਕਰ ਦੀ ਚੋਣ 26 ਜੂਨ ਨੂੰ ਹੈ। ਇਸ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ ਕਿ ਸਪੀਕਰ ਟੀਡੀਪੀ ਦਾ ਹੋਵੇਗਾ ਜਾਂ ਭਾਜਪਾ ਦਾ। ਇਸ ਦੌਰਾਨ ਸ਼ਿਵ ਸੈਨਾ ਊਧਵ ਠਾਕਰੇ ਧੜੇ ਦੇ ਨੇਤਾ ਸੰਜੇ ਰਾਊਤ (Sanjay Raut) ਨੇ ਸਪੀਕਰ ਅਹੁਦੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ਲੜਾਈ ਬਹੁਤ ਅਹਿਮ ਲੜਾਈ ਹੈ। ਸੰਸਦ ਦੀ ਸਥਿਤੀ ਹੁਣ 2014 ਅਤੇ 2019 ਵਰਗੀ ਨਹੀਂ ਰਹੀ। ਜੇਕਰ ਰਾਹੁਲ ਗਾਂਧੀ ਕਹਿੰਦੇ ਹਨ ਕਿ ਅਸੀਂ ਕਿਸੇ ਵੀ ਸਮੇਂ ਸਰਕਾਰ ਨੂੰ ਡੇਗ ਸਕਦੇ ਹਾਂ, ਤਾਂ ਤੁਹਾਨੂੰ ਇਸਦਾ ਮਤਲਬ ਸਮਝ ਲੈਣਾ ਚਾਹੀਦਾ ਹੈ। ਐਨਡੀਏ ਦੁਆਰਾ ਬਣਾਈ ਗਈ ਸਰਕਾਰ ਸਥਿਰ ਨਹੀਂ ਹੈ। ਕੁਝ ਵੀ ਹੋ ਸਕਦਾ ਹੈ।

ਸੰਜੇ ਰਾਉਤ ਨੇ ਅੱਗੇ ਕਿਹਾ ਕਿ ਅਸੀਂ ਸੁਣਿਆ ਹੈ ਕਿ ਚੰਦਰ ਬਾਬੂ ਨਾਇਡੂ ਨੇ ਲੋਕ ਸਭਾ ਸਪੀਕਰ ਦਾ ਅਹੁਦਾ ਮੰਗਿਆ ਹੈ ਅਤੇ ਉਨ੍ਹਾਂ ਨਾਲ ਸੌਦਾ ਹੋਇਆ ਹੈ। ਚੰਦਰਬਾਬੂ ਵੀ ਠੀਕ ਹਨ ਪਰ ਅਸੀਂ ਜਾਣਦੇ ਹਾਂ ਕਿ ਜੇਕਰ ਐਨਡੀਏ ਦਾ ਕੋਈ ਵਿਅਕਤੀ ਲੋਕ ਸਭਾ ਸਪੀਕਰ ਦੇ ਅਹੁਦੇ ‘ਤੇ ਨਹੀਂ ਬੈਠਦਾ ਤਾਂ ਸਭ ਤੋਂ ਪਹਿਲਾਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਟੀਡੀਪੀ ਨੂੰ ਤੋੜਨਗੇ ਅਤੇ ਇਹ ਕੰਮ ਸ਼ੁਰੂ ਕਰ ਦਿੱਤਾ ਹੈ। ਉਹ ਨਿਤੀਸ਼ ਦੀ ਪਾਰਟੀ ਜੇਡੀਯੂ, ਜਯੰਤ ਚੌਧਰੀ ਦੀ ਪਾਰਟੀ, ਚਿਰਾਗ ਪਾਸਵਾਨ ਦੀ ਪਾਰਟੀ ਨੂੰ ਤੋੜਨਗੇ। ਇਹ ਭਾਜਪਾ ਦਾ ਕੰਮ ਹੈ।\

ਇਹ ਵੀ ਪੜ੍ਹੋ –  ਅਕਾਲੀ ਦਲ ‘ਚ ਸਭ ਕੁਝ ਠੀਕ ਨਹੀਂ, ਸੀਨੀਅਰ ਲੀਡਰ ਨੇ ਜਾਰੀ ਪ੍ਰੈਸ ਨੋਟ ‘ਤੇ ਚੁੱਕੇ ਸਵਾਲ