ਬਿਉਰੋ ਰਿਪੋਰਟ – ਮਰਨ ਵਰਤ ‘ਤੇ ਬੈਠ ਪਿਛਲੇ 45 ਦਿਨਾਂ ਤੋਂ ਭੁੱਖ ਕੱਟ ਰਹੇ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਨੇ ਸਾਫ ਕਹਿ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੀ ਸ਼ਹਾਦਤ ਹੁੰਦੀ ਹੈ ਤਾਂ ਉਨ੍ਹਾਂ ਦੀ ਦੇਹ ਦਾ ਸਸਕਾਰ ਨਾ ਕਰਨਾ ਸਗੋਂ ਮ੍ਰਿਤਕ ਦੇਹ ਨੂੰ ਰੱਖ ਕੇ ਧਰਨਾ ਜਾਰੀ ਰੱਖਣਾ। ਇਸ ਸਬੰਧੀ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਖਨੌਰੀ ਬਾਰਡਰ ਤੋਂ ਕਿਸਾਨ ਲੀਡਰ ਕਾਕਾ ਕੋਟੜਾ ਨੇ ਕਿਹਾ ਕਿ ਡੱਲੇਵਾਲ ਨੇ ਸਾਫ ਕਿਹਾ ਕਿ ਜੇਕਰ ਉਹ ਸ਼ਹਾਦਤ ਪ੍ਰਾਪਤ ਕਰਦੇ ਹਨ ਤਾਂ ਉਨ੍ਹਾਂ ਦੀ ਮ੍ਰਿਤਕ ਦੇਹ ਰੱਖ ਕੇ ਨੂੰ ਜਿੱਤ ਤੱਕ ਧਰਨਾ ਜਾਰੀ ਰੱਖਣਾ। ਕਾਕਾ ਕੋਟੜਾ ਨੇ ਕਿਹਾ ਕਿ ਇਹ ਲੜਾਈ ਇਕੱਲੇ ਡੱਲੇਵਾਲ ਦੀ ਨਹੀਂ ਸਗੋਂ ਪੂਰੇ ਦੇਸ਼ ਦੀ ਹੈ। ਕਾਕਾ ਕੋਟੜਾ ਨੇ ਕਿਹਾ ਕਿ ਭਾਂਵੇ ਕਿ ਡੱਲੇਵਾਲ ਦੀ ਸਿਹਤ ਖਰਾਬ ਹੈ ਪਰ ਉਹ ਮਾਨਸਿਕ ਤੌਰ ‘ਤੇ ਪੂਰੇ ਤੰਦਰੁਸਤ ਹਨ। ਕੋਟੜਾ ਨੇ 10 ਜਨਵਰੀ ਨੂੰ ਕੇਂਦਰ ਸਰਕਾਰ ਦੀ ਸਾਰੇ ਦੇਸ਼ ਵਿਚ ਅਰਥੀ ਸਾੜਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ – ਕੱਲ੍ਹ ਖਨੌਰੀ ਜਾਵੇਗਾ ਐਸਕੇਐਮ, ਟਿਕੈਤ ਨੇ ਪੰਜਾਬ ਦੀਆਂ ਜਥੇਬੰਦੀਆਂ ਨੂੰ ਵੱਡੀ ਸਲਾਹ