Punjab

”ਜੇ ਕਿਸਾਨ ਚੰਡੀਗੜ੍ਹ ਨਹੀਂ ਤਾਂ ਫਿਰ ਲਾਹੌਰ ਜਾਣ”

Summons issued to Bikram Singh Majithia, SIT summons Patiala on March 6...

ਬਿਉਰੋ ਰਿਪੋਰਟ – ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ‘ਤੇ ਸਵਾਲ਼ ਚੁੱਕੇ ਹਨ। ਮਜੀਠੀਆ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਹਲਕਾ ਖਡੂਰ ਸਾਹਿਬ ‘ਚ ਵੀ ਬਦਲਾਅ ਆਪਣੇ ਰੰਗ ਦਿਖਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਸਾਲੇ ਬਲਦੇਵ ਗੋਰਾ ਵੱਲੋਂ ਪਿੰਡ ਵੇਈਂ ਪੂਈਂ ਵਿਖੇ ਬਿਜਲੀ ਦੇ ਬਿੱਲ ਦਾ ਬਕਾਇਆ ਲੈਣ ਪਹੁੰਚੇ ਬਿਜਲੀ ਬੋਰਡ ਦੇ ਸਿੱਖ JE ਗੁਰਪਾਲ ਸਿੰਘ ‘ਤੇ ਹਮਲਾ ਕਰ ਕੁੱਟਮਾਰ ਕੀਤੀ। ਜ਼ਿਕਰ ਯੋਗ ਹੈ ਕਿ JE ਗੁਰਪਾਲ ਸਿੰਘ ਅਮ੍ਰਿਤਧਾਰੀ ਸਿੱਖ ਹਨ। ਇੱਕ ਅੰਮ੍ਰਿਤਧਾਰੀ ਸਿੰਘ ਦੀ ਦਸਤਾਰ ਦੀ ਬੇਅਦਬੀ ਕਰਨੀ ਅਤੇ On Duty ਸਰਕਾਰੀ ਮੁਲਾਜ਼ਮ ‘ਤੇ ਹਮਲਾ ਕਰਨਾ ਬੇਹੱਦ ਮੰਦਭਾਗਾ ਹੈ। ਪੰਜਾਬ ਪੁਲਿਸ ਤੁਰੰਤ ਕਾਰਵਾਈ ਕਰਕੇ ਸਰਪੰਚ ਬਲਦੇਵ ਗੋਰਾ ਨੂੰ ਗ੍ਰਿਫਤਾਰ ਕਰੇ ਅਤੇ ਕਕਾਰਾਂ ਦੀ ਬੇਅਦਬੀ ਦਾ ਮਾਮਲਾ ਦਰਜ ਕਰੇ। ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਕਿ ਅੰਮ੍ਰਿਤਧਾਰੀ ਸਿੰਘ ਦੀ ਦਸਤਾਰ ਦੀ ਹੋਈ ਬੇਅਦਬੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਤਾਂ ਜੋ ਕੋਈ ਵੀ ਗੁਰੂ ਦੀ ਬਖਸ਼ੀ ਦਸਤਾਰ ਅਤੇ ਗੁਰੂ ਦੇ ਸਿੱਖ ‘ਤੇ ਹਮਲਾ ਕਰਨ ਦੀ ਹਿੰਮਤ ਨਾ ਕਰੇ। ਇਸ ਤੋਂ ਇਲਾਵਾ ਬਿਕਰਮ ਮਜੀਠੀਆ ਨੇ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਭਗਵੰਤ ਮਾਨ ਦੀ ਇਕ ਪੁਰਾਣੀ ਵੀਡੀਓ ਸ਼ੇਅਰ ਕਰਦਿਆਂ ਦੱਸਿਆ ਕਿ ਕਿਸਾਨਾਂ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਚ ਜਾਣ ਤੋਂ ਰੋਕਣ ਤੇ ਭਗਵੰਤ ਮਾਨ ਕਹਿੰਦਾ ਸੀ ਕਿ ਜੇਕਰ ਕਿਸਾਨ ਦੇਸ਼ ਦੀ ਰਾਜਧਾਨੀ ਨਹੀਂ ਜਾ ਸਕਦੇ ਤਾਂ ਕੀ ਫਿਰ ਉਹ ਲਾਹੌਰ ਜਾਣ, ਮਜੀਠੀਆ ਨੇ ਕਿਹਾ ਕਿ ਇਹ ਸਵਾਲ ਹੁਣ ਭਗਵੰਤ ਮਾਨ ‘ਤੇ ਵੀ ਢੁੱਕਦਾ ਹੈ ਕਿ ਜੇਕਰ ਕਿਸਾਨ ਚੰਡੀਗੜ ਨਹੀਂ ਜਾ ਸਕਦੇ ਤਾਂ ਕਿ ਉਹ ਹੁਣ ਲਾਹੌਰ ਜਾਣ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਸਾਬ ਸਿਰਫ ਆਪਣੀ ਗੱਲ ਮਨਵਾਉਣ ਲਈ ਕਿਸਾਨਾਂ ਨਾਲ ਅਜਿਹਾ ਕਰ ਰਹੇ ਹਨ। ਉਨ੍ਹਾਂ ਕੇਜਰੀਵਾਲ ਨੂੰ ਸਲਾਹ ਦਿੱਤੀ ਕਿ ਮੁੱਖ ਮੰਤਰੀ ਨੂੰ ਇਲਾਜ ਦੀ ਲੋੜ ਹੈ ਇਸ ਕਰਕੇ ਆਪਣੇ ਨਾਲ ਭਗਵੰਤ ਮਾਨ ਨੂੰ ਵੀ ਲੈ ਜਾਓ ਨਹੀਂ ਤਾਂ ਇਹ ਤੁਹਾਡਾ ਵੀ ਵੱਡਾ ਨੁਕਸਾਨ ਕਰ ਸਕਦਾ ਹੈ।

ਇਹ ਵੀ ਪੜ੍ਹੋ – ਸਰਕਾਰ ਨੇ ਕਰਤੇ ਕੋਠੇ ਕੈਂਸਲ, ਸੰਸਦ ਮੈਂਬਰ ਦਾ ਵੱਡਾ ਇਲਜ਼ਾਮ