ਬਿਊਰੋ ਰਿਪੋਰਟ : ਪੂਰੇ ਸਾਲ ਕੰਮ ਕਰਨ ਤੋਂ ਬਾਅਦ ਕੋਈ ਵੀ ਮੁਲਾਜ਼ਮ ਕੁਝ ਦਿਨਾਂ ਦੇ ਲਈ ਕੰਪਨੀ ਤੋਂ ਛੁੱਟੀ ਲੈਂਦਾ ਹੈ ਤਾਂ ਉਹ ਆਸ ਕਰਦਾ ਹੈ ਕੀ ਇਸ ਦੌਰਾਨ ਉਸ ਨੂੰ ਕੋਈ ਪਰੇਸ਼ਾਨ ਨਾ ਕਰੇ, ਉਹ ਪੂਰਾ ਸਮਾਂ ਪਰਿਵਾਰ ਨਾਲ ਗੁਜ਼ਾਰੇ । ਪਰ ਇਸ ਦੇ ਬਾਵਜ਼ੂਦ ਭਾਰਤ ਵਿੱਚ ਅਕਸਰ ਵੇਖਿਆ ਗਿਆ ਹੈ ਕੀ ਛੁੱਟੀ ਦੇ ਬਾਵਜੂਦ ਮੁਲਾਜ਼ਮ ਨੂੰ ਫੋਨ ਕਰਕੇ ਉਸ ਦੇ ਸਾਥੀ ਜਾਂ ਫਿਰ ਬੋਸ ਪਰੇਸ਼ਾਨ ਕਰ ਦਿੰਦੇ ਹਨ। ਪਰ ਮੁੰਬਈ ਦੀ ਇੱਕ ਕੰਪਨੀ ਨੇ ਇਸ ਦੇ ਲਈ ਸਖਤ ਨਿਯਮ ਬਣਾ ਦਿੱਤੇ ਹਨ ਅਤੇ ਸਾਫ ਕਰ ਦਿੱਤਾ ਕੀ ਜੇਕਰ ਕੋਈ ਵੀ ਮੁਲਾਜ਼ਮ ਛੁੱਟੀ ‘ਤੇ ਗਏ ਸਾਥੀ ਨੂੰ ਦਫਤਰ ਤੋਂ ਫੋਨ ਕਰਦਾ ਹੈ ਤਾਂ ਉਸ ਨੂੰ 1 ਲੱਖ ਦਾ ਜੁਰਮਾਨਾ ਦੇਣਾ ਹੋਵੇਗਾ । ਇਸ ਨੂੰ ਸਖਤੀ ਨਾਲ ਪਾਲਨ ਕਰਵਾਉਣ ਦੇ ਲਈ ਲਿਖਿਤ ਤੌਰ ਤੇ ਨਿਰਦੇਸ਼ ਜਾਰੀ ਕੀਤੇ ਗਏ ਹਨ ।
ਮੁੰਬਈ ਦੀ ਟੇਕ ਸਟਾਰਟਅੱਪ ਕੰਪਨੀ ਨੇ ਉਨ੍ਹਾਂ ਮੁਲਾਜ਼ਮਾਂ ‘ਤੇ ਜੁਰਮਾਨਾ ਲਾਕੇ ਸਿਸਟਮ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਆਪਣੇ ਸਾਥੀ ਮੁਲਾਜ਼ਮਾਂ ਨੂੰ ਫੋਨ ਕਰਕੇ ਪਰੇਸ਼ਾਨ ਕਰਦੇ ਹਨ । ਕੰਪਨੀ ਨੇ ਇਸ ਪਰੇਸ਼ਾਨੀ ਨੂੰ ਠੀਕ ਕਰਨ ਦਾ ਨਵਾਂ ਤਰੀਕਾ ਲਭਿਆ ਹੈ । ਕੰਪਨੀ ਦੇ ਨਿਯਮ ਮੁਤਾਬਿਕ ਹਰ ਮੁਲਾਜ਼ਮ ਸਾਲ ਵਿੱਚ 1 ਹਫਤੇ ਦੀ ਵਰਕ ਲਾਈਵ ਤੋਂ ਦੂਰ ਅਤੇ ਆਪਣੇ ਆਪ ਨੂੰ ਅਨਪਲਗ ਕਰੇਗਾ । ਜੇਕਰ ਕਿਸੇ ਨੇ ਇਸ ਦੌਰਾਨ ਮੁਲਾਜ਼ਮ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ 1 ਲੱਖ ਦਾ ਜੁਰਮਾਨਾ ਲੱਗੇਗਾ । ਡ੍ਰੀਮ 11 ਫੈਂਟੇਸੀ ਸਪੋਰਟਸ ਪਲੇਟਫਾਰਮ ਚਲਾਉਣ ਵਾਲੀ ਮੁੰਬਈ ਦੀ ਇੱਕ ਕੰਪਨੀ ਕੀ ਕਿਹਾ ਹੈ ਹਰ ਸਾਲ ਮੁਲਾਜ਼ਮਾਂ ਨੂੰ 1 ਹਫਤੇ ਦੀ ਛੁੱਟੀ ਲੈਣੀ ਹੀ ਹੋਵੇਗੀ । ਕੰਪਨੀ ਦੇ ਫਾਉਂਡਰ ਅਤੇ CEO ਹਰਸ਼ ਜੈਨ ਨੇ ਕਿਹਾ ਕੀ ਜੇਕਰ ਕੋਈ ਵੀ ਮੁਲਾਜ਼ਮ ਛੁੱਟੀ ਦੇ ਦੌਰਾਨ ਉਨ੍ਹਾਂ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ 1 ਲੱਖ ਜੁਰਮਾਨੇ ਦੇ ਰੂਪ ਵਿੱਚ ਦੇਣੇ ਹੋਣਗੇ।
ਪਾਲਿਸੀ ਸਖਤੀ ਨਾਲ ਲਾਗੂ ਹੋਵੇ
CEO ਹਰਸ਼ ਜੈਨ ਨੇ ਕਿਹਾ ਹੈ ਸਾਲ ਵਿੱਚ 1 ਹਫਤੇ ਲਈ ਤੁਹਾਨੂੰ ਪੂਰੀ ਤਰ੍ਹਾਂ ਨਾਲ ਸਿਸਟਮ ਤੋਂ ਬਾਹਰ ਕਰ ਦਿੱਤਾ ਜਾਵੇਗਾ,ਤੁਹਾਡੇ ਕੋਲ ਕੋਈ ਈ-ਮੇਲ ਅਤੇ ਕਾਲ ਨਹੀਂ ਆਉਣਗੇ। ਉਨ੍ਹਾਂ ਨੇ ਦੱਸਿਆ ਕੀ ਇਸ ਨਾਲ ਛੁੱਟੀ ਤੇ ਜਾਣ ਵਾਲੇ ਮੁਲਾਜ਼ਮ ਨੂੰ ਇੱਕ ਹਫਤੇ ਦਾ ਬ੍ਰੇਕ ਮਿਲ ਜਾਵੇਗਾ । ਇਸ ਦੇ ਨਾਲ ਇੱਕ ਹੋਰ ਫਾਇਦਾ ਹੋਵੇਗਾ ਕੀ ਕੰਪਨੀ ਉਨ੍ਹਾਂ ‘ਤੇ ਕਿੰਨੀ ਨਿਰਭਰ ਹੈ ਇਹ ਵੀ ਪਤਾ ਚੱਲੇਗਾ । ਹੁਣ ਤੱਕ ਡ੍ਰੀਮ ਸਪੋਰਟਸ ਕੰਪਨੀ ਵੱਲੋਂ ਇੰਨਾਂ ਨਿਯਮਾਂ ਦਾ ਪਾਲਨ ਕਰਨ ਦਾ ਦਾਅਵਾ ਕੀਤਾ ਗਿਆ ਹੈ । 2008 ਵਿੱਚ ਸ਼ੁਰੂ ਹੋਈ ਕੰਪਨੀ ਦੇ ਕੋ-ਫਾਉਂਡਰ COO ਭਾਵਿਤ ਸੇਠ ਨੇ ਦੱਸਿਆ ਕੀ ਕੋਈ ਵੀ ਸ਼ਖਸ ਕੰਮ ਦੇ ਬੋਝ ਹੇਠਾਂ ਨਹੀਂ ਆਉਣਾ ਚਾਉਂਦਾ ਹੈ ਜਦੋਂ ਉਹ ਅਨਪਲਗ ਹੋਵੇ,ਇਸ ਤਰ੍ਹਾਂ ਦੀ ਪਾਲਿਸੀ ਦੇ ਜ਼ਰੀਏ ਅਸੀਂ ਮੁਲਾਜ਼ਮਾਂ ਦੀ ਛੁੱਟੀ ਦੀ ਪਾਲਿਸੀ ਦਾ ਸਨਮਾਨ ਕਰਦੇ ਹਾਂ। ਜਦੋਂ ਉਨ੍ਹਾਂ ਨੂੰ ਇਸ ਦਾ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ, ਇਸ ਲਈ ਉਨ੍ਹਾਂ ਨੂੰ ਅਰਾਮ ਕਰਨ ਦਿੱਤਾ ਜਾਵੇਂ ।