ਸੋਸ਼ਲ ਮੀਡੀਆ(Social Media) ਦੇ ਜ਼ਮਾਨੇ ਵਿੱਚ ਫੋਕੀ ਵਾਹ ਵਾਹ ਖੱਟਣ ਲਈ ਲੋਕਾਂ ਵਿੱਚ ਦੌੜ ਚੱਲ ਰਹੀ ਹੈ। ਇਸ ਦੇ ਲਈ ਕਈ ਲੋਕ ਲਾਈਕਸ ਲੈਣ ਲਈ ਆਪਣੇ ਨਿੱਜੀ ਪਲਾਂ ਨੂੰ ਸ਼ੇਅਰ ਕਰਨ ਤੋਂ ਗੁਰੇਜ ਨਹੀਂ ਕਰਦੇ। ਕਿਸੇ ਉਪਲਬਧੀ ‘ਤੇ ਖੁਸ਼ੀ ਘੱਟ ਪਰ ਉਸਦਾ ਦਿਖਾਵਾ ਜ਼ਿਆਦਾ ਹੋਣ ਲੱਗਾ ਹੈ। ਇਸ ਦੌੜ ਵਿੱਚ ਲੋਕ ਆਪਣੇ ਬੱਚਿਆਂ(Children’s Privacy) ਨੂੰ ਵੀ ਨਹੀਂ ਬਖਸ਼ਦੇ। ਉਨ੍ਹਾਂ ਦਾ ਕੰਨਟੈਂਟ ਸ਼ੇਅਰ ਕਰਦੇ ਹਨ ਪਰ ਕਦੇ ਵੀ ਬੱਚਿਆਂ ਦੀ ਨਿੱਜਤਾ ਦਾ ਖਿਆਲ ਨਹੀਂ ਰੱਖਿਆ ਜਾਂਦਾ। ਹੁਣ ਜਲਦ ਹੀ ਇਸ ਉੱਤੇ ਪਾਬੰਦੀ ਲੱਗਣ ਜਾ ਰਹੀ ਹੈ। ਫਰਾਂਸ (France) ਸਰਕਾਰ ਇਸਨੂੰ ਗੰਭੀਰਤਾ ਨਾਲ ਲੈ ਕੇ ਨਵਾਂ ਕਾਨੂੰਨ ਲੈ ਕੇ ਆਈ ਰਹੀ ਹੈ। ਜਿਸ ਤਹਿਤ ਬੱਚਿਆਂ ਦੀ ਤਸਵੀਰਾਂ ਸ਼ੇਅਰ ਕਰਨਾ ਗੈਰ ਕਾਨੂੰਨੀ ਹੋਵੇਗਾ।
ਫਰਾਂਸ ਦੀ ਨੈਸ਼ਨਲ ਅਸੈਂਬਲੀ ਵੱਲੋਂ ਦਿੱਤੇ ਨਵੇਂ ਕਾਨੂੰਨ ਨੂੰ ਮਨਜ਼ੂਰੀ ਤਹਿਤ ਮਾਪੇ ਆਪਣੇ ਬੱਚਿਆਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਨਹੀਂ ਕਰ ਸਕਣਗੇ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਕਾਨੂੰਨ ਦੁਆਰਾ ਸਜ਼ਾ ਦਿੱਤੀ ਜਾ ਸਕਦੀ ਹੈ।
ਨਵਾਂ ਬਿੱਲ ਦੇਸ਼ ਦੀ ਨੈਸ਼ਨਲ ਅਸੈਂਬਲੀ ਨੇ ਪਾਸ ਕਰ ਦਿੱਤਾ ਹੈ। ਨਵੇਂ ਬਿੱਲ ਦੇ ਅਨੁਸਾਰ, ਜੇਕਰ ਮਾਤਾ-ਪਿਤਾ ਵਿੱਚੋਂ ਕੋਈ ਵੀ ਬੱਚਿਆਂ ਦੀਆਂ ਤਸਵੀਰਾਂ ਆਨਲਾਈਨ ਜਾਂ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸ਼ੇਅਰ ਕਰਦਾ ਹੈ, ਤਾਂ ਪਿਤਾ ਅਤੇ ਮਾਂ ਦੋਵੇਂ ਆਪਣੇ ਬੱਚਿਆਂ ਦੇ ਸ਼ਵੀ ਅਧਿਕਾਰਾਂ ਲਈ ਸਾਂਝੇ ਤੌਰ ‘ਤੇ ਜ਼ਿੰਮੇਵਾਰ ਹੋਣਗੇ।
ਬੱਚਿਆਂ ਦੀ ਵੀ ਨਿੱਜਤਾ ਹੁੰਦੀ ਹੈ!
ਮੀਡੀਆ ਰਿਪੋਰਟ ਮੁਤਾਬਿਕ ਇਹ ਪ੍ਰਸਤਾਵ ਫਰਾਂਸ ਦੇ ਸੰਸਦ ਮੈਂਬਰ ਬਰੂਨੋ ਸਟੂਡਰ(French MP Bruno Studer) ਨੇ ਰੱਖਿਆ ਸੀ। ਉਨ੍ਹਾਂ ਨੇ ਕਿਹਾ ਕਿ ‘ਇਸਦਾ ਉਦੇਸ਼ ਮਾਪਿਆਂ ਨੂੰ ਸਮਰਥ ਬਣਾਉਣਾ ਅਤੇ ਨੌਜਵਾਨਾਂ ਨੂੰ ਇਹ ਅਹਿਸਾਸ ਕਰਾਉਣਾ ਹੈ ਕਿ ਉਨ੍ਹਾਂ ਦੀ ਸ਼ਵੀ ‘ਤੇ ਉਨ੍ਹਾਂ ਦਾ ਪੂਰਾ ਕੰਟਰੋਲ ਹੈ ਅਤੇ ਉਨ੍ਹਾਂ ਦੀਆਂ ਨਿੱਜੀ ਫੋਟੋਆਂ ‘ਤੇ ਕਿਸੇ ਹੋਰ ਦਾ ਅਧਿਕਾਰ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ‘ਕਾਨੂੰਨ ਰਾਹੀਂ ਮਾਪਿਆਂ ਨੂੰ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਤਾਂ ਜੋ ਉਹ ਸਮਝ ਸਕਣ ਕਿ ਉਨ੍ਹਾਂ ਦੀਆਂ ਫੋਟੋਆਂ ਲਈ ਸਿਰਫ਼ ਮਾਪੇ ਹੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਕਿਸ਼ੋਰ ਅਵਸਥਾ ਵਿੱਚ ਬੱਚਿਆਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਗਲਤ ਪਲੇਟਫਾਰਮਾਂ ‘ਤੇ ਦੁਰਵਰਤੋਂ ਹੋ ਸਕਦੀ ਹੈ, ਜਦਕਿ ਸਕੂਲ ਵਿੱਚ ਫੋਟੋਆਂ ਕਾਰਨ ਬੱਚੇ ਧੱਕੇਸ਼ਾਹੀ ਦਾ ਸ਼ਿਕਾਰ ਹੋ ਸਕਦੇ ਹਨ।
ਨਵੇਂ ਕਾਨੂੰਨ ‘ਚ ਕੀ ਹੋਵੇਗਾ?
ਨਵੇਂ ਕਾਨੂੰਨ ਦੇ ਤਹਿਤ, ਅਦਾਲਤ ਨੂੰ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ‘ਤੇ ਪਾਬੰਦੀ ਲਗਾਉਣ ਦਾ ਅਧਿਕਾਰ ਹੋਵੇਗਾ। ਬਿੱਲ ਦੇ ਅਨੁਸਾਰ, ਜੇਕਰ ਕੋਈ ਮਾਤਾ-ਪਿਤਾ ਇੱਕ ਨਿੱਜੀ ਫੋਟੋ ਆਨਲਾਈਨ ਅਪਲੋਡ ਕਰਨਾ ਚਾਹੁੰਦੇ ਤਾਂ ਬੱਚੇ ਨੂੰ ਪਹਿਲਾਂ ਇਹ ਤੈਅ ਕਰਨਾ ਹੋਵੇਗਾ ਕਿ “ਉਮਰ ਅਤੇ ਪਰਿਪੱਕਤਾ” ਦੇ ਅਧਾਰ ‘ਤੇ ਫੋਟੋ ਨੂੰ ਸਾਂਝਾ ਕਰਨਾ ਹੈ ਜਾਂ ਨਹੀਂ। ਕੁੱਲ ਮਿਲਾ ਕੇ, ਸੋਸ਼ਲ ਮੀਡੀਆ ‘ਤੇ ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਮਾਪਿਆਂ ਨੂੰ ਆਪਣੇ ਬੱਚੇ ਦੀ ਸਹਿਮਤੀ ਲੈਣੀ ਪਵੇਗੀ। ਜੇਕਰ ਉਹ ਅਸਹਿਮਤ ਹੁੰਦੇ ਹਨ ਤਾਂ ਮਾਪਿਆਂ ਉੱਤੇ ਆਨਲਾਈਨ ਕੁਝ ਵੀ ਪੋਸਟ ਕਰਨ ‘ਤੇ ਪਾਬੰਦੀ ਲਗਾਈ ਜਾਵੇਗੀ।
ਸੋਸ਼ਲ ਮੀਡੀਆ ‘ਤੇ ਬੱਚਿਆਂ ਦੀਆਂ ਤਸਵੀਰਾਂ ਲਗਾਤਾਰ ਸ਼ੇਅਰ ਕੀਤੀਆਂ ਜਾ ਰਹੀਆਂ ਸਨ, ਜੋ ਕਿ ਨਿੱਜਤਾ ਦੇ ਲਿਹਾਜ਼ ਨਾਲ ਸਹੀ ਨਹੀਂ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਬਿੱਲ ਪਾਸ ਕੀਤਾ ਗਿਆ ਹੈ। ਆਮ ਤੌਰ ‘ਤੇ ਬਹੁਤ ਸਾਰੇ ਲੋਕ ਆਪਣੇ ਨਵਜੰਮੇ ਬੱਚਿਆਂ ਦੇ ਸੋਸ਼ਲ ਮੀਡੀਆ ਅਕਾਊਂਟ ਬਣਾ ਰਹੇ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਦੀ ਦੁਰਵਰਤੋਂ ਹੁੰਦੀ ਹੈ ਅਤੇ ਇਨ੍ਹਾਂ ਤਸਵੀਰਾਂ ਦੀ ਕਥਿਤ ਤੌਰ ’ਤੇ ਗਲਤ ਕੰਮਾਂ ਵਿੱਚ ਵੀ ਵਰਤੋਂ ਹੁੰਦੀ ਹੈ। ਨਵੇਂ ਬਿੱਲ ਮੁਤਾਬਿਕ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕਰਨ ਦੇ ਦੋਸ਼ੀ ਪਾਏ ਜਾਣ ‘ਤੇ ਮਾਪਿਆਂ ਨੂੰ ਜੇਲ੍ਹ ਜਾਂ ਭਾਰੀ ਜੁਰਮਾਨਾ ਹੋ ਸਕਦਾ ਹੈ।