Punjab

ਜੇਕਰ ਕੋਈ ਵੀ ਕੌਮ ਵੱਲ ਪਿੱਠ ਕਰੇਗਾ ਤਾਂ ਉਸ ਦਾ ਨਾਸ਼ ਤਹਿ ਹੈ

ਬਿਉਰੋ ਰਿਪੋਰਟ – ਗਿਆਨੀ ਹਰਪ੍ਰੀਤ ਸਿੰਘ ਨੇ ਹਜ਼ੂਰ ਸਾਹਿਬ ਦੀ ਧਰਤੀ ਤੋਂ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਤਖਤ ਸਾਹਿਬਾਨਾਂ ਦੀ ਪ੍ਰਭੂਸੱਤਾ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਗਿਆਨੀ ਰਘਬੀਰ ਸਿੰਘ ਨੇ ਪੰਥ ਵਿਚ ਹੋ ਰਹੇ ਵਰਤਾਰਿਆਂ ਬਾਰੇ ਫੋਨ ਕਰਕੇ ਕਿਹਾ ਕਿ ਜਥੇਦਾਰ ਜੀ ਸਿੱਖ ਪੰਥ ਵਿਚ ਕੀ ਹੋ ਰਿਹਾ ਹੈ ਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਹੌਸਲਾਂ ਰੱਖੋ। ਜੋ ਵੀ ਸਾਡੇ ਨਾਲ ਬੁਰਾ ਹੋਵੇਗਾ ਇਹ ਰੱਬ ਦੇਖੇਗਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਥੇਦਾਰ ਕਿਵੇਂ ਸੇਵਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਕੌਮ ਵੱਲ ਪਿੱਠ ਕਰੇਗਾ ਤਾਂ ਉਸ ਦਾ ਨਾਸ਼ ਤਹਿ ਹੈ। ਉਨ੍ਹਾਂ ਕਿਹਾ ਜਦੋਂ ਉਹ 30 ਅਕਤੂਬਰ 2018 ਨਵੇਂ ਨਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ ਸੀ ਤਾਂ ਉਸ ਸਮੇਂ ਦੋ ਤਿੰਨ ਮਹੀਨਿਆਂ ਦੀ ਡਾਕ ਇਕੱਠੀ ਹੋਈ ਸੀ ਤਾਂ ਉਨ੍ਹਾਂ ਨੇ ਜਦੋਂ ਡਾਕ ਖੋਲ੍ਹੀ ਉਸ ਵਿਚੋਂ ਕਈ ਪੱਤਰਾਂ ਦੀ ਸ਼ਬਦਾਵਲੀ ਪੜ੍ਹਨਯੋਗ ਨਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਕ ਲਫਾਫੇ ਵਿਚੋਂ ਚੂੜੀਆਂ ਨਿਕਲੀਆ ਸਨ ਅਤੇ ਮੈਂ ਆਪਣੀ ਝੌਲੀ ਵਿੱਚ ਪਾ ਕੇ ਅਕਾਲ ਤਖ਼ਤ ਸਾਹਿਬ ਉੱਤੇ ਜਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਅਰਦਾਸ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਪੰਜੇ ਤਖ਼ਤਾਂ ਦੀ ਪ੍ਰਭੂਸੱਤਾ ਕਾਇਮ ਰੱਖਣੀ ਸਾਡੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ – ਅੰਮ੍ਰਿਤਸਰ ‘ਚ ਵੱਡਾ ਉਲਟਫੇਰ, ਆਮ ਆਦਮੀ ਪਾਰਟੀ ਦਾ ਬਣਿਆ ਮੇਅਰ