Punjab

ਅੰਮ੍ਰਿਤਪਾਲ ਦੀ ਰਿਹਾਈ ਦੇ ਹੱਕ ‘ਚ ਚੰਦੂਮਾਜਰਾ ਦਾ ਵੱਡਾ ਐਲਾਨ! ਅਕਾਲੀ ਦਲ ‘ਚ ਵੱਡੀ ਬਗ਼ਾਵਤ ਦਾ ਸੰਕੇਤ!

ਬਿਉਰੋ ਰਿਪੋਰਟ – ਖਡੂਰ ਸਾਹਿਬ ਤੋਂ ਚੁਣੇ ਗਏ MP ਅੰਮ੍ਰਿਤਪਾਲ ਸਿੰਘ ਨੂੰ ਲੈਕੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੱਡਾ ਬਿਆਨ ਦਿੱਤਾ ਹੈ। ਚੰਦੂਮਾਜਰਾ ਨੇ ਅੰਮ੍ਰਿਤਪਾਲ ਨੂੰ ਫੌਰਨ ਰਿਹਾਅ ਕਰਨ ਦੀ ਮੰਗ ਕਰਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੰਗ ਨਹੀਂ ਮੰਨੀ ਗਈ ਤਾਂ ਅਕਾਲੀ ਦਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਰਿਹਾਈ ਲਈ ਮੁਹਿੰਮ ਵਿੱਢੇਗਾ। ਸਿਰਫ਼ ਇੰਨਾਂ ਹੀ ਚੰਦੂਮਾਜਰਾ ਨੇ ਅੰਮ੍ਰਿਤਪਾਲ ਸਿੰਘ ‘ਤੇ NSA ਹਟਾਉਣ ਦੀ ਵੀ ਮੰਗ ਕੀਤੀ ਹੈ, ਉਨ੍ਹਾਂ ਕਿਹਾ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਦੀ ਸਰਕਾਰ ਨੂੰ ਕਦਰ ਕਰਨੀ ਚਾਹੀਦੀ ਹੈ। ਸਿਰਫ਼ ਇੰਨਾਂ ਹੀ ਨਹੀਂ ਚੰਦੂਮਾਜਰਾ ਨੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਦੇਸ਼ ਦੇ ਗ੍ਰਹਿ ਮੰਤਰੀ ਨਾਲ ਵੀ ਮੁਲਾਕਾਤ ਦੀ ਗੱਲ ਕਹੀ ਹੈ।

ਕੀ ਚੰਦੂਮਾਜਰਾ ਦਾ ਬਿਆਨ ਪਾਰਟੀ ਦਾ ਸਟੈਂਡ ?

ਅੰਮ੍ਰਿਤਪਾਲ ਸਿੰਘ ਨੂੰ ਲੈਕੇ ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦਾ ਇਹ ਨਿੱਜੀ ਬਿਆਨ ਹੈ ਜਾਂ ਪਾਰਟੀ ਵੀ ਇਸ ਤੋਂ ਸਹਿਮਤ ਹੈ ਇਸ ‘ਤੇ ਸਥਿਤੀ ਸਾਫ ਨਹੀਂ ਹੈ। ਕਿਉਂਕਿ ਅਕਾਲੀ ਦਲ ਖਡੂਰ ਸਾਹਿਬ ਦੀ ਲੋਕ ਸਭਾ ਚੋਣਾਂ ਦੌਰਾਨ ਲਗਾਤਾਰ ਅੰਮ੍ਰਿਤਪਾਲ ਸਿੰਘ ‘ਤੇ ਸਵਾਲ ਚੁੱਕ ਦੇ ਹੋਏ ਉਨ੍ਹਾਂ ਨੂੰ RSS ਅਤੇ ਬੀਜੇਪੀ ਦਾ ਏਜੰਟ ਦੱਸ ਦੀ ਰਹੀ ਹੈ। ਚੰਦੂਮਾਜਰਾ ਦੇ ਵੀ 2 ਦਿਨ ਪਹਿਲਾਂ ਬਾਗ਼ੀ ਸੁਰ ਸੁਣਾਈ ਦਿੱਤੇ ਸਨ ਜਦੋਂ ਉਨ੍ਹਾਂ ਨੇ ਕੋਰ ਕਮੇਟੀ ਵਿੱਚ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿੱਪ ਦੀ ਭਰੋਸਗੀ ਦੇ ਪ੍ਰੈਸ ਨੋਟ ‘ਤੇ ਸਵਾਲ ਚੁੱਕੇ ਸਨ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਅਜਿਹਾ ਕੋਈ ਮਤਾ ਕੋਰ ਕਮੇਟੀ ਵਿੱਚ ਪਾਸ ਨਹੀਂ ਹੋਇਆ ਹੈ ।

ਇਹ ਵੀ ਪੜ੍ਹੋ –     Google, X, YouTube, Telegram, Snapchat ਸਮੇਤ ਬਹੁਤ ਸਾਰੇ ਪਲੇਟਫਾਰਮ DOWN!