ਅਯੁੱਧਿਆ ਦੇ ਰਾਮ ਮੰਦਿਰ ਵਿੱਚ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਇਸ ਤੋਂ ਪਹਿਲਾਂ ਮੋਦੀ ਨੇ ਮੰਦਰ ਦੇ ਪਾਵਨ ਅਸਥਾਨ ‘ਤੇ ਪਹੁੰਚ ਕੇ ਪ੍ਰਾਣ-ਪ੍ਰਤੀਸ਼ਠਾ ਪੂਜਾ ਲਈ ਪ੍ਰਣ ਲਿਆ ਫਿਰ ਪੂਜਾ ਸ਼ੁਰੂ ਕੀਤੀ। ਇਹ ਪ੍ਰਧਾਨ ਮੰਤਰੀ ਹੀ ਸਨ ਜਿਨ੍ਹਾਂ ਨੇ ਸ੍ਰੀ ਰਾਮ ਦੇ ਅੱਖਾਂ ਦੀ ਪੱਟੀ ਨੂੰ ਹਟਾ ਦਿੱਤਾ ਅਤੇ ਕਮਲ ਦੇ ਫੁੱਲ ਨਾਲ ਉਨ੍ਹਾਂ ਦੀ ਪੂਜਾ ਕੀਤੀ। ਰਾਮਲਲਾ ਪੀਤੰਬਰਾ ਨਾਲ ਸੁਸ਼ੋਭਿਤ ਹੈ। ਉਸਨੇ ਆਪਣੇ ਹੱਥਾਂ ਵਿੱਚ ਕਮਾਨ ਅਤੇ ਤੀਰ ਫੜੇ ਹੋਏ ਹਨ।
ਇਸ ਤੋਂ ਪਹਿਲਾਂ ਸਵੇਰੇ ਰਾਮਲਲਾ ਨੂੰ ਮੰਤਰਾਂ ਦੇ ਜਾਪ ਨਾਲ ਜਗਾਇਆ ਗਿਆ। ਇਸ ਉਪਰੰਤ ਵੈਦਿਕ ਮੰਤਰਾਂ ਨਾਲ ਅਰਦਾਸ ਕੀਤੀ ਗਈ। ਪ੍ਰਾਣ-ਪ੍ਰਤੀਸ਼ਥਾ ਪ੍ਰੋਗਰਾਮ ਦੀ ਸ਼ੁਰੂਆਤ 10 ਵਜੇ ਤੋਂ ਸ਼ੰਖਾਂ ਸਮੇਤ 50 ਤੋਂ ਵੱਧ ਸੰਗੀਤਕ ਸਾਜ਼ਾਂ ਦੀ ਗੂੰਜ ਨਾਲ ਹੋਈ।
ਫਿਲਹਾਲ ਪਾਵਨ ਅਸਥਾਨ ‘ਚ ਮੂਰਤੀ ਦੀ ਪੂਜਾ ਚੱਲ ਰਹੀ ਹੈ। ਇਸ ਦੇ ਨਾਲ ਹੀ ਯੱਗਸ਼ਾਲਾ ਵਿੱਚ ਹਵਨ ਵੀ ਚੱਲ ਰਿਹਾ ਹੈ। ਪ੍ਰਾਣ-ਪ੍ਰਤਿਸ਼ਠਾ ਦੀ ਮੁੱਖ ਰਸਮ ਦੁਪਹਿਰ 12.29 ਵਜੇ ਸ਼ੁਰੂ ਹੋਵੇਗੀ ਜੋ 84 ਸੈਕਿੰਡ ਤੱਕ ਹੋਈ। ਇਨ੍ਹਾਂ 84 ਸਕਿੰਟਾਂ ਵਿੱਚ ਹੀ ਮੂਰਤੀ ਸਥਾਪਨਾ ਕੀਤੀ ਗਈ।
ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਪੰਡਾਲ ਵਿੱਚ ਵਸੋਧਰਾ ਪੂਜਾ ਕੀਤੀ ਜਾਵੇਗੀ। ਰਿਗਵੇਦ ਅਤੇ ਸ਼ੁਕਲ ਯਜੁਰਵੇਦ ਦੀਆਂ ਸ਼ਾਖਾਵਾਂ ਦੇ ਹੋਮ ਅਤੇ ਪਰਾਯਣ ਹੋਣਗੇ। ਇਸ ਤੋਂ ਬਾਅਦ ਸ਼ਾਮ ਨੂੰ ਪੂਰਨਾਹੂਤੀ ਹੋਵੇਗੀ ਅਤੇ ਦੇਵੀ-ਦੇਵਤਿਆਂ ਦਾ ਵਿਸਰਜਨ ਕੀਤਾ ਜਾਵੇਗਾ।
Ram Lalla idol unveiled at grand temple in Ayodhya, PM Modi leads rituals
Read @ANI Story | https://t.co/zqUe48Veop#Ayodhya #RamTemple #LordRam #RamLalla #RamMandirPranPrathistha #PranPratishta #LordRam pic.twitter.com/YpnqUhwYaS
— ANI Digital (@ani_digital) January 22, 2024
ਭਾਰਤ ਅਤੇ ਵਿਦੇਸ਼ਾਂ ਤੋਂ ਬਹੁਤ ਸਾਰੇ ਮਹਿਮਾਨ ਪਹੁੰਚੇ ਹਨ। ਇਨ੍ਹਾਂ ਵਿੱਚ ਸੰਘ ਮੁਖੀ ਮੋਹਨ ਭਾਗਵਤ, ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਸਾਬਕਾ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਮੁਕੇਸ਼-ਨੀਤਾ ਅੰਬਾਨੀ, ਗੌਤਮ ਅਡਾਨੀ, ਅਮਿਤਾਭ ਬੱਚਨ, ਰਜਨੀਕਾਂਤ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 10.25 ਵਜੇ ਅਯੁੱਧਿਆ ਪਹੁੰਚੇ। ਦੂਜੇ ਪਾਸੇ ਲਾਲ ਕ੍ਰਿਸ਼ਨ ਅਡਵਾਨੀ ਅਯੁੱਧਿਆ ਨਹੀਂ ਆਏ। ਪੂਜਾ ਦੌਰਾਨ ਫੌਜ ਦੇ ਹੈਲੀਕਾਪਟਰ ਤੋਂ ਅਯੁੱਧਿਆ ‘ਚ ਫੁੱਲਾਂ ਦੀ ਵਰਖਾ ਕੀਤੀ ਗਈ।
PM Narendra Modi unveils the Ram Lalla idol at the Shri Ram Janmaboomi Temple in Ayodhya
#RamMandirAyodhya pic.twitter.com/qaunSkpyg1
— ANI (@ANI) January 22, 2024
ਇਸ ਦੇ ਨਾਲ ਹੀ ਕੈਟਰੀਨਾ ਕੈਫ ਅਤੇ ਪਤੀ ਵਿੱਕੀ ਕੌਸ਼ਲ, ਆਲੀਆ ਭੱਟ-ਰਣਬੀਰ ਕਪੂਰ, ਮਾਧੁਰੀ ਦੀਕਸ਼ਿਤ ਅਤੇ ਉਨ੍ਹਾਂ ਦੇ ਪਤੀ ਡਾਕਟਰ ਸ਼੍ਰੀਰਾਮ ਨੇਨੇ ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ। ਪਵਿੱਤਰ ਅਸਥਾਨ ਵਿੱਚ ਸਥਾਪਿਤ ਰਾਮਲਲਾ ਦੀ ਮੂਰਤੀ ਬਣਾਉਣ ਵਾਲੇ ਮੂਰਤੀਕਾਰ ਅਰੁਣ ਯੋਗੀਰਾਜ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਕਿਹਾ- ਮੈਂ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਵਿਅਕਤੀ ਹਾਂ।
ਸੋਮਵਾਰ ਸਵੇਰੇ ਸਮਾਗਮ ਦੀ ਸ਼ੁਰੂਆਤ ਮੰਗਲ ਧਵਨੀ ਨਾਲ ਹੋਈ। ਸਵੇਰੇ 10 ਵਜੇ ਤੋਂ 18 ਰਾਜਾਂ ਦੇ 50 ਸੰਗੀਤਕ ਸਾਜ਼ ਵੱਜ ਰਹੇ ਹਨ। ਪਵਿੱਤਰ ਰਸਮ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਦਰ ਬਣਾਉਣ ਵਾਲੇ ਮਜ਼ਦੂਰਾਂ ਨਾਲ ਮੁਲਾਕਾਤ ਕਰਨਗੇ। ਕੁਬੇਰ ਟਿੱਲਾ ਜਾ ਕੇ ਭਗਵਾਨ ਸ਼ਿਵ ਦੀ ਪੂਜਾ ਕਰਨਗੇ।