Punjab

ਅਕਾਲੀ ਦਲ ਨੇ ਦੱਸੀ ਸਿੱਧੂ ਦੀ ਪਹਿਚਾਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਨੇ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਪੰਜਾਬ ਸਰਕਾਰ ਨੂੰ ਕਿਹਾ ਕਿ ਸਿੱਧੂ ਦਾ ਤਰਸ ਦੇ ਆਧਾਰ ‘ਤੇ ਬਿੱਲ ਮੁਆਫ ਕੀਤਾ ਜਾਵੇ। ਅਕਾਲੀ ਦਲ ਨੇ ਇੱਕ ਪੋਸਟ ਸਾਂਝੀ ਕਰਦਿਆਂ ਸਿੱਧੂ ਬਾਰੇ ਵਿਅੰਗਆਤਮਕ ਢੰਗ ਦੇ ਨਾਲ ਜਾਣਕਾਰੀ ਦਿੱਤੀ।

ਨਾਮ – ਨਵਜੋਤ ਸਿੰਘ ਸਿੱਧੂ

ਕੰਮ – ਸਿਰਫ ਟਵੀਟ ਕਰਨਾ

ਉਪਲੱਬਧੀ – ਗਾਂਧੀ ਪਰਿਵਾਰ ਦੇ ਹੱਥ

ਪਹਿਰਾਵਾ – ਪਠਾਣੀ ਕੁੜਤੇ ਅਤੇ ਪੱਗ ਰੰਗਾ ਮਾਸਕ

ਆਮਦਨ – ਤਕਰੀਬਨ ਪੌਣੇ 9 ਲੱਖ ਦਾ ਬਿਜਲੀ ਬਕਾਇਆ

ਬੀਤੇ ਕੱਲ੍ਹ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਵਿੱਚ ਪੈਦਾ ਹੋਏ ਬਿਜਲੀ ਸੰਕਟ ਦੇ ਬਾਰੇ ਸੁਝਾਅ ਦੇਣ ਤੋਂ ਬਾਅਦ ਬਿਜਲੀ ਵਿਭਾਗ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਘਰ ਦਾ 8 ਲੱਖ ਤੋਂ ਵਧੇਰੇ ਬਕਾਇਆ ਹੋਣ ਦੀ ਗੱਲ ਕਹੀ ਗਈ ਹੈ।