India

ICMR ਦੇ ਨਵੇਂ ਰੈਪਿਟ ਟੈਸਟ ਹੋਣਗੇ ਸਸਤੇ, 30 ਮਿੰਟ ‘ਚ ਮਿਲੇਗਾ ਰਿਸਲਟ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੋਰੋਨੇ ਦੇ ਨਵੇਂ ਵੇਰੀਐਂਟ ‘ਓਮੀਕ੍ਰੋਨ’ ਕਾਰਨ ਜਿੱਥੇ ਦੁਨੀਆ ਦੇ ਕਈ ਦੇਸ਼ਾਂ ‘ਚ ਲੋਕਾਂ ‘ਚ ਦਹਿਸ਼ਤ ਹੈ, ਉੱਥੇ ਹੀ ਭਾਰਤ ‘ਚ ਵੀ ਸਖ਼ਤੀ ਵਰਤੀ ਜਾ ਰਹੀ ਹੈ। ਸਰਕਾਰ ਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਲਦ ਤੋਂ ਜਲਦ ਵੈਕੀਸਨ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ।

ਕਈ ਸੂਬਿਆਂ ਨੇ ਤਾਂ ਸੰਪੂਰਨ ਟੀਕਾਕਰਨ ਨੂੰ ਲਾਜ਼ਮੀ ਵੀ ਕਰ ਦਿੱਤਾ ਹੈ। ਇਸੇ ਦੌਰਾਨ ਇਕ ਰਾਹਤ ਦੀ ਖਬਰ ਆ ਰਹੀ ਹੈ ਕਿ ICMR ਦੇ ਨਵੇਂ ਰੈਪਿਟ ਟੈਸਟ ਹੋਰ ਸਸਤੇ ਹੋਣਗੇ। ਇਸ ਦੇ ਭਾਅ ‘ਚ 40 ਫ਼ੀਸਦ ਕਟੌਤੀ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ICMR ਦੇ ਨਵੇਂ ਰੈਪਿਡ ਟੈਸਟ ਦੇ ਨਤੀਜੇ ਵੀ ਸਿਰਫ਼ 30 ਮਿੰਟ ‘ਚ ਆ ਜਾਣਗੇ।