‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕ੍ਰਿਕਟ ਨੂੰ ਉਲੰਪਿਕ ਵਿੱਚ ਸ਼ਾਮਿਲ ਕਰਵਾਉਣ ਲਈ ਆਈਸੀਸੀ ਤਿਆਰੀ ਕਰ ਰਿਹਾ ਹੈ।ਆਈਸੀਸੀ ਦਾ ਕਹਿਣਾ ਹੈ ਕਿ ਹੁਣ ਇਸ ਦਿਸ਼ਾ ਵੱਲ ਕੰਮ ਕਰਨ ਦਾ ਵੇਲਾ ਹੈ।ਆਪਣੇ ਬਿਆਨ ਵਿੱਚ ਆਈਸੀਸੀ ਨੇ ਕਿਹਾ ਹੈ ਕਿ ਉਸਦਾ ਟੀਚਾ ਕ੍ਰਿਕਟ ਨੂੰ 2028 ਦੇ ਲਾਂਸ ਏਜਲੈਂਸ ਉਲੰਪਿਕ ਵਿਚ ਸ਼ਾਮਿਲ ਕਰਵਾਉਣਾ ਹੈ। ਅਜਿਹਾ ਹੁੰਦਾ ਹੈ ਤਾਂ 128 ਸਾਲ ਦਾ ਇੰਤਜਾਰ ਖਤਮ ਹੋਵੇਗਾ।
ਜਾਣਕਾਰੀ ਅਨੁਸਾਰ 1900 ਦੇ ਪੈਰਿਸ ਉਲੰਪਿਕ ਵਿਚ ਕ੍ਰਿਕਟ ਨੂੰ ਥਾਂ ਮਿਲੀ ਸੀ। ਉਸ ਤੋਂ ਬਾਅਦ ਅਜਿਹਾ ਨਹੀਂ ਹੋਇਆ।2022 ਦੇ ਬਰਮਿੰਗਮ ਰਾਸ਼ਟਰਮੰਡਲ ਖੇਡਾਂ ਵਿਚ ਮਹਿਲਾ ਕ੍ਰਿਕਟ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਇਕ ਵਰਕਿੰਗ ਗਰੁੱਪ ਦਾ ਵੀ ਗਠਨ ਕੀਤਾ ਗਿਆ ਹੈ।