India Manoranjan Punjab

IC-814 ਹਾਈਜੈਕ ’ਤੇ ਬਣੀ ਸੀਰੀਜ਼ ’ਚ ਤਤਕਾਲੀ ਬਾਦਲ ਸਰਕਾਰ ’ਤੇ ਉੱਠੇ ਸਵਾਲ! ‘ਸੱਚ ਕੋੜਾ ਹੁੰਦਾ ਹੈ, ਪਰ ਸੱਚ ਤਾਂ ਸੱਚ ਹੈ!’

ਬਿਉਰੋ ਰਿਪੋਰਟ – ’90 ਦੇ ਦਹਾਕੇ ਵਿੱਚ ਏਅਰ ਇੰਡੀਆ (AIR INDIA) ਦੇ ਜਹਾਜ਼ IC-814 ਦੇ ਹਾਈਜੈਕ (HIGH JACKED) ’ਤੇ ਬਣੀ OTT ਵੈੱਬ ਸੀਰੀਜ਼ ਵਿਵਾਦ ’ਚ ਹੁਣ ਪੰਜਾਬ ਦੀ ਤਤਕਾਲੀ ਅਕਾਲੀ-ਬੀਜੇਪੀ ਸਰਕਾਰ ਦੇ ਰੋਲ ’ਤੇ ਸਵਾਲ ਕੀਤੇ ਗਏ ਹਨ। ਬੀਜੇਪੀ ਨੇ ਵੈੱਬ ਸੀਰੀਜ਼ (WEB SERIES) ਵਿੱਚ ਹਾਈਜੈਕਰ (HIGH JACKER) ਦੇ ਅਸਲੀ ਨਾਂ ਨਾ ਦੱਸਣ ਪਿੱਛੇ ਡਾਇਰੈਕਟਰ ਅਨੁਭਵ ਸਿਨਹਾ (ANUBHAV SINHA) ਦੀ ਖੱਬੀ-ਪੱਖੀ ਸੋਚ ਦੱਸੀ, ਅਤੇ ਬੈਨ ਲਗਾਉਣ ਦੀ ਮੰਗ ਕੀਤਾ ਤਾਂ ਹੁਣ ਕਾਂਗਰਸ ਨੇ ਬੀਜੇਪੀ ਅਤੇ ਅਕਾਲੀ ਦਲ ਦੋਵਾਂ ਨੂੰ ਘੇਰਿਆ ਹੈ।

ਕਾਂਗਰਸ ਦੀ ਬੁਲਾਰਾ ਸੁਪ੍ਰੀਆ ਸ੍ਰੀਨੇਤ ਨੇ ਟਵੀਟ ਕਰਦੇ ਹੋਏ ਕਿਹਾ IC-814 ਨੇਪਾਲ ਤੋਂ ਹਾਈਜੈੱਕ ਕਰਕੇ ਅੰਮ੍ਰਿਤਸਰ ਲਿਆਈ ਗਈ ਸੀ 45 ਮਿੰਟ ਤੱਕ ਰੁਕੀ ਰਹੀ ਪਰ ਅਕਾਲੀ-ਬੀਜੇਪੀ ਗਠਜੋੜ ਦੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਦੇ ਬਾਅਦ ਹਾਈਜੈਕਰ ਉਸ ਨੂੰ ਕੰਧਾਰ ਲੈ ਗਏ। ਬੀਜੇਪੀ ਇਸ ਲਈ ਫ਼ਿਲਮ ਨੂੰ ਬੈਨ ਕਰਨ ਦੀ ਮੰਗ ਕਰ ਰਹੀ ਹੈ ਕਿਉਂਕਿ ਸੱਚ ਕੌੜਾ ਹੁੰਦਾ ਹੈ ਪਰ ਸੱਚ ਤਾਂ ਸੱਚ ਹੀ ਹੈ।

ਹਾਈਜੈਕਰ ਦੇ ਨਾਂ ਵਿਵਾਦ ’ਤੇ ਕਾਂਗਰਸ ਦਾ ਬੀਜੇਪੀ ਨੂੰ ਜਵਾਬ

ਸੁਪ੍ਰੀਆ ਸ੍ਰੀਨੇਤ ਨੇ ਆਪਣੇ ਟਵੀਟ ਵਿੱਚ ਬੀਜੇਪੀ ਦੇ ਉਸ ਇਲਜ਼ਾਮ ਦਾ ਵੀ ਜਵਾਬ ਦਿੱਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹਾਈਜੈਕਰ ਦੇ ਅਸਲੀ ਨਾਂ ਜਾਣ ਬੁਝ ਕੇ ਨਹੀਂ ਦੱਸੇ ਗਏ ਉਨ੍ਹਾਂ ਨੂੰ ਵੈੱਬਸੀਰੀਜ਼ ਵਿੱਚ ਚੀਫ਼, ਡਾਕਟਰ, ਬਰਗਰ, ਭੋਲਾ ਅਤੇ ਸ਼ੰਕਰ ਕਹਿਕੇ ਬੁਲਾਇਆ ਗਿਆ ਜਦਕਿ ਕਾਂਗਰਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਦੇ ਦਸਤਾਵੇਜ਼ ਵਿੱਚ ਇਹ ਨਾਂ ਦਰਜ ਹਨ ਕਿ 7 ਦਿਨ ਤੱਕ ਚੱਲੀ ਹਾਈਜੈਕਿੰਗ ਵਿੱਚ ਇੱਕ ਦਹਿਸ਼ਤਗਰਦ ਦੂਜੇ ਨੂੰ ਇਨ੍ਹਾਂ ਕੋਡਸ ਨਾਲ ਹੀ ਬੁਲਾਉਂਦੇ ਸਨ। ਜਾਂਚ ਦੇ ਬਾਅਦ ਇਨ੍ਹਾਂ ਦੇ ਅਸਲੀ ਨਾਂ ਇਬ੍ਰਾਹਿਮ ਅਥਰ, ਸ਼ਾਹਿਦ ਅਖਤਰ ਸਈਦ, ਸੰਨੀ ਅਹਿਮਦ ਕਾਜ਼ੀ, ਜ਼ਹੂਰ ਮਿਸਤ੍ਰੀ ਅਤੇ ਸ਼ਾਕਿਰ ਸੀ। ਇਹ ਸਾਰੇ ਪਾਕਿਸਤਾਨ ਵਿੱਚ ਰਹਿਣ ਵਾਲੇ ਹਨ।

ਇਹ ਹਨ ਹਾਈਜੈਕਰ ਦੇ ਅਸਲੀ ਨਾਂ

ਸਿਰਫ ਏਨਾਂ ਹੀ ਨਹੀਂ, ਕਾਂਗਰਸ ਨੇ ਇਲਜ਼ਾਮ ਲਗਾਇਆ ਕਿ ਜਹਾਜ਼ ਵਿੱਚ ਸਵਾਰ ਲੋਕਾਂ ਨੂੰ ਛੱਡਣ ਦੇ ਬਦਲੇ ਹਿੰਦੁਸਤਾਨ ਦੀ ਤਤਕਾਲੀ ਸਰਕਾਰ ਨੇ 3 ਦਹਿਸ਼ਤਗਰਦ ਰਿਹਾਅ ਕੀਤੇ ਇਹ ਤਿੰਨੋ ਦਹਿਸ਼ਤਗਰਦ ਮਸੂਦ ਅਜ਼ਹਰ, ਅਹਿਮਦ ਓਮਰ ਸਈਦ, ਮੁਸ਼ਤਾਕ ਅਹਿਮਦ ਜਰਗਰ ਸੀ ਜਿਸ ਨੂੰ ਕਾਂਗਰਸ ਦੀ ਸਰਕਾਰ ਦੇ ਦੌਰਾਨ ਫੜਿਆ ਗਿਆ ਸੀ।

‘ਸੱਚ ਹਜ਼ਮ ਕਰਨਾ ਮੁਸ਼ਕਲ’

ਕਾਂਗਰਸ ਨੇ ਇਲਜ਼ਾਮ ਲਗਾਇਆ ਕਿ ਰਿਹਾ ਹੋਣ ਤੋਂ ਬਾਅਦ ਇਨ੍ਹਾਂ ਤਿੰਨਾਂ ਨੇ 2001 ਵਿੱਚ ਪਾਰਲੀਮੈਂਟ ’ਤੇ ਹਮਲਾ ਕੀਤਾ। 2002 ਵਿੱਚ ਪੱਤਰਾਕਰ ਡੈਨੀਅਲ ਪਰਲ ਨੂੰ ਅਗਵਾਹ ਕਰਕੇ ਕਤਲ ਕੀਤਾ। 2008 ਵਿੱਚ ਮੁੰਬਈ ਵਿੱਚ ਹਮਲਾ ਕੀਤਾ। 2016 ਵਿੱਚ ਪਠਾਨਕੋਟ ਵਿੱਚ ਹਮਲਾ ਕੀਤਾ ਅਤੇ 2019 ਵਿੱਚ ਪੁਲਵਾਮਾ ਵਿੱਚ ਭਾਰਤੀ ਜਵਾਨਾਂ ‘’ਤੇ ਹਮਲਾ ਕੀਤਾ। ਸੁਪ੍ਰੀਆ ਨੇ ਕਿਹਾ ਕਿ ਕਾਂਗਰਸ ਨੇ ਦਹਿਸ਼ਤਗਰਦੀ ਫੜੇ ਅਤੇ ਬੀਜੇਪੀ ਨੇ ਰਿਹਾਅ ਕੀਤੇ ਇਹ ਸੱਚ ਹੈ ਇਹ ਹਜ਼ਮ ਕਰਨਾ ਕਿੰਨਾਂ ਮੁਸ਼ਕਿਲ ਹੈ ਪਰ ਸੱਚ ਤਾਂ ਸੱਚ ਹੀ ਹੈ।

NETFLIX ਦਾ ਸਰਕਾਰ ਨੂੰ ਜਵਾਬ

ਉਧਰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਸ ਮਾਮਲੇ ਵਿੱਚ NETFLIX ਨੂੰ ਨੋਟਿਸ ਜਾਰੀ ਕਰਕੇ ਤਲਬ ਕੀਤਾ ਸੀ। ਸੂਤਰਾਂ ਮੁਤਾਬਿਕ ਅੱਜ ਨੈੱਟਫਲਿਕਸ ਨੇ ਅੱਗੇ ਤੋਂ ਅਜਿਹੇ ਨਾਜ਼ੁਕ ਕੰਟੈਂਟ ਦਾ ਖਿਆਲ ਰੱਖਣ ਦਾ ਵਾਅਦਾ ਕਰਦੇ ਹੋਏ, IC-814 ਕੰਧਾਰ ਸੀਰੀਜ਼ ਵਿੱਚ ਕਿਸ ਤਰ੍ਹਾਂ ਸੁਧਾਰ ਕੀਤਾ ਜਾਵੇ ਇਸ ਦੇ ਬਾਰੇ ਜਲਦ ਤੋਂ ਜਲਦ ਮੰਤਰਾਲੇ ਨੂੰ ਜਾਣਕਾਰੀ ਦੇਣਗੇ।