ਬਿਊਰੋ ਰਿਪੋਰਟ: ਹਵਾਈ ਸੈਨਾ ਮੁਖੀ ਏਪੀ ਸਿੰਘ ਨੇ ਅੱਜ ਸ਼ਨੀਵਾਰ ਨੂੰ ਆਪਰੇਸ਼ਨ ਸਿੰਦੂਰ ਬਾਰੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ 5 ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਡੇਗਿਆ ਗਿਆ ਸੀ। ਇਸ ਤੋਂ ਇਲਾਵਾ, ਇੱਕ ਨਿਗਰਾਨੀ ਜਹਾਜ਼ ਨੂੰ ਲਗਭਗ 300 ਕਿਲੋਮੀਟਰ ਦੀ ਦੂਰੀ ਤੋਂ ਡੇਗਿਆ ਗਿਆ। ਇਹ ਹੁਣ ਤੱਕ ਸਤ੍ਹਾ ਤੋਂ ਹਵਾ ਵਿੱਚ ਨਿਸ਼ਾਨਾ ਮਾਰਨ ਦਾ ਰਿਕਾਰਡ ਹੈ।
ਏਪੀ ਸਿੰਘ ਬੈਂਗਲੁਰੂ ਦੇ ਐਚਏਐਲ ਮੈਨੇਜਮੈਂਟ ਅਕੈਡਮੀ ਆਡੀਟੋਰੀਅਮ ਵਿੱਚ ਏਅਰ ਚੀਫ ਮਾਰਸ਼ਲ ਐਲਐਮ ਕਾਤਰੇ ਮੈਮੋਰੀਅਲ ਲੈਕਚਰ ਦੇ 16ਵੇਂ ਸੀਜ਼ਨ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਸਾਡੇ ਹਵਾਈ ਰੱਖਿਆ ਪ੍ਰਣਾਲੀ ਨੇ ਬਹੁਤ ਵਧੀਆ ਕੰਮ ਕੀਤਾ, ਪਾਕਿਸਤਾਨ ਸਾਡੇ ਹਵਾਈ ਰੱਖਿਆ ਪ੍ਰਣਾਲੀ ਨੂੰ ਨਹੀਂ ਤੋੜ ਸਕਿਆ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਖਰੀਦੇ ਗਏ ਐਸ-400 ਸਿਸਟਮ ਇੱਕ ਗੇਮ-ਚੇਂਜਰ ਰਹੇ ਹਨ। ਪਾਕਿਸਤਾਨ ਲੰਬੀ ਦੂਰੀ ਦੇ ਗਲਾਈਡ ਬੰਬ ਹੋਣ ਦੇ ਬਾਵਜੂਦ ਇਨ੍ਹਾਂ ਦੀ ਵਰਤੋਂ ਨਹੀਂ ਕਰ ਸਕਿਆ।
ਹਵਾਈ ਸੈਨਾ ਮੁਖੀ ਨੇ ਅੱਗੇ ਕਿਹਾ ਕਿ ਪਾਕਿਸਤਾਨ ਦੇ ਬਹਾਵਲਪੁਰ ਵਿੱਚ ਹਮਲੇ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਸਭ ਦੇ ਸਾਹਮਣੇ ਹਨ। ਉੱਥੇ ਕੁਝ ਵੀ ਨਹੀਂ ਬਚਿਆ ਸੀ। ਇਹ ਤਸਵੀਰਾਂ ਨਾ ਸਿਰਫ਼ ਸੈਟੇਲਾਈਟ ਤੋਂ ਲਈਆਂ ਗਈਆਂ ਸਨ। ਸਗੋਂ ਸਥਾਨਕ ਮੀਡੀਆ ਨੇ ਤਬਾਹ ਹੋਈ ਇਮਾਰਤ ਦੀਆਂ ਅੰਦਰਲੀਆਂ ਤਸਵੀਰਾਂ ਵੀ ਦਿਖਾਈਆਂ ਸਨ।