ਬਿਊਰੋ ਰਿਪੋਰਟ : ਪੂਰੀ ਦੁਨੀਆ ਵਿੱਚ I phone ਦਾ ਕਰੇਜ਼ ਲਗਾਤਾਰ ਵੱਧ ਦਾ ਹੀ ਜਾ ਰਿਹਾ ਹੈ । ਵੱਡੀ ਗਿਣਤੀ ਵਿੱਚ ਪੰਜਾਬੀਆਂ ਦੇ ਵਿਦੇਸ਼ ਵਿੱਚ ਹੋਣ ਦੀ ਵਜ੍ਹਾ ਕਰਕੇ ਸੂਬੇ ਵਿੱਚ Iphone ਪਸੰਦ ਕਰਨ ਵਾਲਿਆਂ ਦੀ ਵੱਡੀ ਗਿਣਤੀ ਹੈ । ਪਰ ਕੀ ਤੁਹਾਨੂੰ ਪਤਾ ਹੈ ਕੀ iphone-14 ਦੇ ਇੱਕ ਫੀਚਰ ਨੇ ਪਤੀ-ਪਤਨੀ ਦੀ ਜਾਨ ਬਚਾਉਣ ਵਿੱਚ ਅਹਿਮ ਹਿੱਸੇਦਾਰੀ ਪਾਈ ਹੈ । ਇਹ ਪਤੀ- ਪਤਨੀ ਕਾਰ ਦੁਰਘਨਾ ਦੀ ਵਜ੍ਹਾ ਕਰਕੇ ਪਹਾੜ ਤੋਂ ਹੇਠਾਂ ਡਿੱਗ ਗਏ ਸਨ । ਫਿਰ iphone -14 ਨੇ ਇੰਨਾਂ ਦੀ ਮਦਦ ਕੀਤੀ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਮੌਤ ਨੂੰ ਮਾਤ ਦਿੱਤੀ ਅਤੇ ਜ਼ਿੰਦਗੀ ਦੀ ਜੰਗ ਜਿੱਤੀ
ਅਮਰੀਕਾ ਦੀ Montrose Research and Rescue Team ਨੇ ਦੱਸਿਆ ਹੈ ਕਿ ਇੱਕ ਸੜਕੀ ਹਾਦਸੇ ਵਿੱਚ ਅਮਰੀਕਾ ਦੇ ਕੈਲੀਫੋਨੀਆ ਐਂਜਿਲਸ ਫਾਰੇਸਟ ਹਾਈਵੇਅ ‘ਤੇ ਪਤੀ- ਪਤਨੀ ਦੀ ਕਾਰ ਦੁਰਘਟਨਾ ਦਾ ਸ਼ਿਕਾਰ ਹੋ ਗਈ ਸੀ । ਉਨ੍ਹਾਂ ਦੀ ਕਾਰ 300 ਫੁੱਟ ਹੇਠਾਂ ਡਿੱਗ ਗਈ ਪਰ ਗੱਡੀ ਪਹਾੜੀ ‘ਤੇ ਫਸ ਗਈ ਅਤੇ ਉਹ ਜ਼ਿੰਦਗੀ ਅਤੇ ਮੌਤ ਵਿੱਚ ਝੂਲ ਰਹੇ ਸਨ । ਇਸ ਦੌਰਾਨ ਫੋਨ ਦਾ ਨੈੱਟਵਰਕ ਵੀ ਨਹੀਂ ਸੀ । ਤਾਂਕੀ ਮਦਦ ਲਈ ਕਿਸੇ ਨੂੰ ਬੁਲਾਇਆ ਜਾ ਸਕੇ। ਪਰ iPhone 14 ਨੇ ਉਨ੍ਹਾਂ ਦੀ ਮਦਦ ਕੀਤੀ । ਦਰਾਸਲ iPhone 14 ਸੀਰੀਜ ਵਿੱਚ ਕਰੈਸ਼ ਡਿਟੇਕਸ਼ਨ ਫੀਚਰ ਹੈ, ਜੋ ਡਿਟੈਕਟ ਕਰਦਾ ਹੈ ਕੀ ਤੁਹਾਡੀ ਗੱਡੀ ਦਾ ਹਾਦਸਾ ਹੋਇਆ ਹੈ ਜਾਂ ਨਹੀਂ। ਇਹ ਐਮਰਜੈਂਸੀ ਨੰਬਰ ਨਾਲ ਰਾਬਤਾ ਕਾਇਮ ਕਰਦਾ ਹੈ ਅਤੇ ਮਦਦ ਲਈ ਬੁਲਾਉਂਦਾ ਹੈ ਇਸ ਨੂੰ ਸੈਟਲਾਈਟ SOS ਫੀਚਰ ਕਿਹਾ ਜਾਂਦਾ ਹੈ ।
ਹਾਦਸੇ ਦੇ ਸਮੇਂ iPhone ਵਿੱਚ ਵੀ ਨੈੱਟਵਰਕ ਨਹੀਂ ਸੀ । ਇਸ ਲਈ ਸੈਟਲਾਈਟ ਸੇਵਾ ਦੀ ਮਦਦ ਨਾਲ ਐਮਰਜੈਂਸੀ SOS ਨੇ ਬਚਾਅ ਦਲ ਨਾਲ ਸੰਪਰਕ ਕਰਕੇ ਮਦਦ ਕੀਤੀ। ਸੈਟਲਾਈਟ ਫੀਚਰ ਨੇ APPLE ਰਿਲੇ ਸੈਂਟਰ ਨੂੰ ਮੈਸੇਜ ਭੇਜਿਆ ਅਤੇ ਫਿਰ L.A ਕਾਉਂਟੀ ਸ਼ੇਰਿਫ ਡਿਪਾਰਟਮੈਂਟ ਨੂੰ ਕਾਲ ਗਈ ਅਤੇ ਪਤੀ-ਪਤਨੀ ਨੂੰ ਬਚਾਇਆ ਗਿਆ।ਰੈਸਕਿਊ ਆਪਰੇਸ਼ਨ ਟੀਮ ਨੇ ਵੀਡੀਓ ਵੀ ਟਵੀਟ ਕੀਤਾ ਸੀ ।