India

ਮੈਂ ਦੇਸ਼ ਦੀ ਸੇਵਾ ਕਰਨ ਲਈ ਆਇਆ ਹਾਂ ਨਾ ਕਿ ਰਾਜਨੀਤੀ ਕਰਨ ਲਈ : PM ਮੋਦੀ

‘ਦ ਖ਼ਾਲਸ ਬਿਊਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਭਰੂਚ ‘ਚ ‘ਉਤਕਰਸ਼-ਸਰਵਰ’ ‘ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਈ ਵਾਰ ਲੋਕ ਜਾਣਕਾਰੀ ਦੀ ਕਮੀ ਕਾਰਨ ਯੋਜਨਾਵਾਂ ਦਾ ਲਾਭ ਨਹੀਂ ਲੈ ਪਾਉਂਦੇ ਹਨ। ਯੋਜਨਾਵਾਂ ਸਿਰਫ਼ ਕਾਗਜ਼ਾਂ ‘ਤੇ ਹੀ ਰਹਿ ਗਈਆਂ ਹਨ। ਪਰ ਜੇਕਰ ਇਰਾਦਾ ਸਾਫ਼ ਹੋਵੇ ਤਾਂ ਨਤੀਜੇ ਵੀ ਮਿਲਦੇ ਹਨ। ਮੋਦੀ ਨੇ ਕਿਹਾ, “ਮੈਂ ਦਿੱਲੀ ਤੋਂ ਦੇਸ਼ ਦੀ ਸੇਵਾ ਕਰਦਿਆਂ ਅੱਠ ਸਾਲ ਪੂਰੇ ਕਰ ਰਿਹਾ ਹਾਂ। ਇਹ ਅੱਠ ਸਾਲ ਸੇਵਾ, ਚੰਗੇ ਪ੍ਰਸ਼ਾਸਨ ਅਤੇ ਗਰੀਬਾਂ ਦੀ ਭਲਾਈ ਨੂੰ ਸਮਰਪਿਤ ਸਨ। ਉਨ੍ਹਾਂ ਨੇ ਕਿਹਾ ਕਿ ਅੱਜ ਮੈਂ ਜੋ ਕੁਝ ਵੀ ਕਰ ਸਕਿਆ ਹਾਂ, ਮੈਂ ਤੁਹਾਡੇ ਤੋਂ ਹੀ ਸਿੱਖਿਆ ਹੈ।

ਸਾਲ 2014 ‘ਚ ਆਪਣੇ ਪਹਿਲੇ ਕਾਰਜਕਾਲ ਦਾ ਜ਼ਿਕਰ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਸਾਲ 2014 ‘ਚ ਜਦੋਂ ਦੇਸ਼ ਨੂੰ ਸੇਵਾ ਦਾ ਮੌਕਾ ਮਿਲਿਆ ਸੀ, ਉਦੋਂ ਦੇਸ਼ ਦੀ ਲਗਭਗ ਅੱਧੀ ਆਬਾਦੀ ਪਖਾਨੇ ਦੀ ਸਹੂਲਤ, ਟੀਕਾਕਰਨ ਦੀ ਸਹੂਲਤ, ਬਿਜਲੀ ਕੁਨੈਕਸ਼ਨ ਦੀ ਸਹੂਲਤ ਤੋਂ ਵਾਂਝੀ ਸੀ। ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਮੈਂ ਰਾਜਨੀਤੀ ਕਰਨ ਲਈ ਨਹੀਂ, ਦੇਸ਼ ਵਾਸੀਆਂ ਦੀ ਸੇਵਾ ਕਰਨ ਲਈ ਆਇਆ ਹਾਂ।